ਜਸਟਿਨ ਟਰੂਡੋ ਨੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ
Published : Feb 21, 2018, 6:12 pm IST
Updated : Feb 21, 2018, 12:47 pm IST
SHARE ARTICLE

ਸੰਗਤਾਂ ਨੇ ਜੈਕਾਰਿਆਂ ਦੀ ਗੂੰਜ 'ਚ ਜਸਟਿਨ ਟਰੂਡੋ ਤੇ ਪਰਵਾਰ ਦਾ ਨਿੱਘਾ ਸਵਾਗਤ ਕੀਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਰਵਾਰ ਸਮੇਤ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ। ਉਹ ਗੁਰੂ ਘਰ ਲਗਭਗ ਸਵਾ ਘੰਟਾ ਰਹੇ। ਉਨ੍ਹਾਂ ਦੀ ਆਮਦ 'ਤੇ ਸ਼੍ਰੋਮÎਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਅੱਗੇ ਕੀਤਾ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਬੇਟੇ ਨੇ ਸਿਰ ਤੇ ਸਿਰੋਪਾਉ, ਗੋਲ ਮੋਢੇ ਵਾਲਾ ਸੁÎਨਹਿਰੀ ਰੰਗ ਦਾ ਕੁੜਤਾ ਪਜਾਮਾ, ਮਾਂ-ਧੀ ਨੇ ਪੰਜਾਬੀ ਸੂਟ ਪਹਿਨਿਆ ਸੀ। ਉਨ੍ਹਾਂ ਦਾ ਛੋਟਾ ਬੇਟਾ ਬੀਮਾਰ ਹੋਣ ਕਰ ਕੇ ਨਹੀਂ ਆਇਆ। ਸ੍ਰੀ ਦਰਬਾਰ ਸਾਹਿਬ ਪ੍ਰਵੇਸ਼ ਕਰਦਿਆਂ ਹੀ ਸਿੱਖ ਸ਼ਰਧਾਲੂਆਂ ਵਾਂਗ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਦਰਬਾਰ ਸਾਹਿਬ ਪੁੱਜੀ ਸੰਗਤ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਜਸਟਿਨ ਟਰੂਡੋ ਪਰਵਾਰ ਦਾ ਸਵਾਗਤ ਪੰਥਕ ਰਵਾਇਤ ਅਨੁਸਾਰ ਕੀਤਾ, ਅੱਗੋਂ ਦੋਵੇਂ ਹੱਥ ਜੋੜ ਕੇ ਜਸਟਿਨ ਟਰੂਡੋ ਨੇ ਸਮੂਹ ਸੰਗਤ ਅੱਗੇ ਸੀਸ ਝੁਕਾ ਕੇ ਫ਼ਤਿਹ ਦਾ ਜਵਾਬ ਦਿਤਾ। ਦਰਬਾਰ ਸਾਹਿਬ ਪਰਕਰਮਾ ਕਰਦਿਆਂ ਜਸਟਿਨ ਟਰੂਡੋ ਪਰਵਾਰ ਸਮੇਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ, ਜਿਥੇ ਉਹ ''ਸੰਗਤ ਤੇ ਪੰਗਤ'' ਪ੍ਰਥਾ ਵੇਖ ਕੇ ਬਹੁਤ ਪ੍ਰਭਾਵਤ ਹੋਏ। 


ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਬੜੀ ਸ਼ਰਧਾ ਉਤਸੁਕਤਾ ਨਾਲ ਲੰਗਰ ਤਿਆਰ ਹੁੰਦਾ ਤੇ ਪ੍ਰਸ਼ਾਦੇ ਪੱਕਦੇ ਵੇਖੇ। ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਲੰਗਰ ਘਰ ਖ਼ੁਦ ਚਕਲੇ ਵੇਲਣੇ ਤੇ ਰੋਟੀਆਂ ਵੇਲ ਕੇ ਗੁਰੂ ਘਰ ਸੇਵਾ ਕੀਤੀ। ਪ੍ਰਸ਼ਾਦਾ ਛਕ ਰਹੀਆਂ ਸੰਗਤਾਂ ਨੇ ਜਸਟਿਨ ਟਰੂਡੋ ਦਾ ਸਵਾਗਤ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਅੱਗੋਂ ਉਨ੍ਹਾਂ ਵੀ ਫ਼ਤਿਹ ਦਾ ਜਵਾਬ ਬੜੀ ਸ਼ਰਧਾ ਭਾਵਨਾ ਨਾਲ ਦਿਤਾ। ਪ੍ਰਕਰਮਾ ਕਰਦਿਆਂ ਜਸਟਿਨ ਟਰੂਡੋ ਨੇ ਸੰਗਤਾਂ ਨੂੰ ਘੱਟੋ ਘੱਟ 10 ਵਾਰੀ ਦੋਵੇਂ ਹੱਥ ਜੋੜ ਕੇ ਫ਼ਤਿਹ ਬੁਲਾਈ। ਜਸਟਿਨ ਟਰੂਡੋ ਨੇ ਪਰਵਾਰ ਅਤੇ ਕੈਨੇਡਾ ਦੀ ਸਮੂਹ ਸੰਗਤ ਵਲੋਂ ਗੁਰੂ ਘਰ 500 ਰੁਪਏ ਦੇਗ ਭੇਟ ਕੀਤੀ। ਦਰਸ਼ਨੀ ਡਿਉੜੀ ਲੰਘਣ ਸਮੇਂ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ ਨੇ ਸਰਦਲ ਨੂੰ ਚੁੰਮਿਆ ਤੇ ਸੀਸ ਝੁਕਾਅ ਕੇ ਦਰਬਾਰ ਸਾਹਿਬ ਲਈ ਪ੍ਰਵੇਸ਼ ਕੀਤਾ। ਉਹ ਇਕੱਲੇ ਛੋਟੀ ਲਾਈਨ 'ਚ ਲੱਗੇ ਅਤੇ ਦੂਸਰੇ ਪਾਸੇ ਖੜੀ ਸੰਗਤ ਸੀਸ ਝੁਕਾਅ ਕੇ ਅਤੇ ਦੋਵੇਂ ਹੱਥ ਜੋੜ ਕੇ ਫ਼ਤਿਹ ਬੁਲਾਈ। ਉਨ੍ਹਾਂ ਦੀ ਪਤਨੀ ਤੇ ਬੇਟਾ-ਬੇਟੀ ਨਾਲ ਦੀ ਲਾਈਨ ਰਾਹੀਂ ਮੱਥਾ ਟੇਕਣ ਗਏ। ਗੁਰੂ ਘਰ ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਬੜੇ ਅਦਬ ਤੇ ਆਮ ਸੰਗਤ ਵਾਂਗ ਮੱਥਾ ਟੇਕਿਆ ਅਤੇ ਦੇਗ ਭੇਂਟ ਕੀਤੀ। ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਵੀ ਭੇਂਟ ਕੀਤਾ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿਤਾ ਅਤੇ ਗਲ 'ਚ ਫੁੱਲਾਂ ਦੇ ਹਾਰ ਪਾਉਣ ਤੋਂ ਇਲਾਵਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਉ ਭੇਂਟ ਕਰ ਕੇ ਸਨਮਾਨ ਕੀਤਾ। ਮੱਥਾ ਟੇਕਣ ਬਾਅਦ ਜਸਟਿਨ ਟਰੂਡੋ ਪਰਵਾਰ ਨੇ ਪ੍ਰਸ਼ਾਦਿ ਲੈਣ ਬਾਅਦ ਉਸ ਵੇਲੇ ਹੀ ਛਕ ਲਿਆ। ਜਸਟਿਨ ਟਰੂਡੋ ਨੇ ਅਕਾਲ ਤਖ਼ਤ ਸਾਹਿਬ ਵਿਖੇ ਥੜਾ ਸਾਹਿਬ 'ਤੇ ਮੱਥਾ ਟੇਕਿਆ। ਦਰਬਾਰ ਸਾਹਿਬ ਵਿਖੇ ਮੁੱਖ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਜਸਟਿਨ ਟਰੂਡੋ ਪਰਵਾਰ ਨੂੰ ਸਿੱਖੀ ਸਿਧਾਂਤ, ਸਿੱਖ ਪ੍ਰੰਪਰਾ, ਵੰਡ ਛਕਣਾ, ਲੰਗਰ ਤੇ ਪੰਗਤ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਮਹੱਤਤਾ ਤੋਂ ਜਾਣੂੰ ਕਰਵਾਇਆ। 


ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਦਾ ਸਨਮਾਨ ਹਰਿਮੰਦਰ ਸਾਹਿਬ ਦਾ ਮਾਡਲ, ਗੁਰੂ ਦੀ ਬਖ਼ਸਸ਼ਿ ਸਿਰੋਪਾਉ ਦੇ ਕੇ ਕੀਤਾ। ਜਸਟਿਨ ਟਰੂਡੋ ਦੇ ਬੇਟੀ-ਬੇਟੇ ਨੂੰ ਦਰਬਾਰ ਸਾਹਿਬ ਦਾ ਛੋਟਾ ਮਾਡਲ ਤੇ ਛੋਟੇ ਸਾਹਿਬਜ਼ਾਦਿਆਂ, ਗੁਰੂ ਨਾਨਕ ਦੇਵ ਜੀ ਅਤੇ ਹੋਰ ਧਾਰਮਕ ਕਿਤਾਬਾਂ ਦਾ ਸੈੱਟ, ਸਿਰੋਪਾਉ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂੋਗੋਵਾਲ, ਮੁੱਖ ਸਕੱਤਰ ਡਾ ਰੂਪ ਸਿੰਘ ਨੇ ਕੀਤਾ। ਜਸਟਿਨ ਟਰੂਡੋ ਨੇ ਤੀਸਰੇ ਬੀਮਾਰ ਹੋ ਗਏ ਬੱਚੇ ਲਈ ਖ਼ੁਦ ਮੰਗ ਕੇ ਸਿਰੋਪਾਉ, ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਕ ਕਿਤਾਬਾਂ ਦਾ ਸੈੱਟ ਲਿਆ ਜੋ ਉਨ੍ਹਾਂ ਨਾਲ ਆ ਨਹੀਂ ਸਕਿਆ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਡਾ. ਰੂਪ ਸਿੰਘ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਸ੍ਰੀ ਸਾਹਿਬ ਭੇਂਟ ਕੀਤੀ ਹੈ ਜੋ ਸਿੱਖਾਂ ਦਾ ਧਾਰਮਕ ਚਿੰਨ੍ਹ ਹੈ, ਇਸ ਨਾਲ ਵਿਸ਼ਵ ਭਰ ਦੇ ਲੋਕਾਂ ਤਕ ਚੰਗਾ ਸੁਨੇਹਾ ਜਾਵੇਗਾ ਕਿ ਕ੍ਰਿਪਾਨ ਦਾ ਸਿੱਖ ਕੌਮ 'ਚ ਅਹਿਮ ਮਹੱਤਵ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਸਟਿਨ ਟਰੂਡੋ ਦੇ ਗੁਰੂ ਘਰ ਆਉਣ ਨਾਲ ਦੁਨੀਆਂ ਭਰ 'ਚ ਵੱਸਦੇ ਸਿੱਖਾਂ ਦਾ ਮਨੋਬਲ ਉਚਾ ਹੋਵੇਗਾ ਤੇ ਨਸਲੀ ਦੰਗਿਆਂ ਤੋਂ ਰਾਹਤ ਮਿਲੇਗੀ ਕਿ ਸਿੱਖ ਇਕ ਵਖਰੀ ਕੌਮ ਹੈ, ਜਿਸ ਦੀਆਂ ਪ੍ਰੰਪਰਾਵਾਂ ਦਸਾਂ ਨਹੁੰਆਂ ਦੀ ਕਿਰਤ ਕਰਨੀ ਅਤੇ ਸਰਬੱਤ ਦੇ ਭਲੇ ਦੀ ਸੁੱਖ ਮੰਗਣੀ ਹੈ। 


ਟਰੂਡੋ ਦੇ ਸਵਾਗਤ ਲਈ ਭਾਰਤ ਸਰਕਾਰ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਪੰਜਾਬ ਸਰਕਾਰ ਦੀ ਤਰਫ਼ੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੁੱਜੇ ਹੋਏ ਸਨ ਜੋ ਹਵਾਈ ਅੱਡੇ ਤੋਂ ਲੈ ਕੇ ਦਰਬਾਰ ਸਾਹਿਬ ਤਕ ਉਨ੍ਹਾਂ ਨਾਲ ਹੀ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੀ ਜਸਟਿਨ ਟਰੂਡੋ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਸਵਾਗਤ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨਾਲ ਆਏ ਵਜ਼ੀਰਾਂ, ਸੰਸਦ ਮੈਂਬਰਾਂ ਅਤੇ ਹੋਰ ਸ਼ਖ਼ਸੀਅਤਾਂ ਨਾਲ ਦਰਬਾਰ ਸਾਹਿਬ ਵਿਖੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਕੈਨੇਡਾ ਸਰਕਾਰ ਦੇ ਚਾਰ ਸਿੱਖ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਕੌਰ ਚੱਗਰ ਸਮੇਤ ਹੋਰ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਵੀ ਉਨ੍ਹਾਂ ਨਾਲ ਸਨ।ਵਿਜ਼ੀਟਰ ਬੁੱਕ 'ਚ ਜਸਟਿਨ ਟਰੂਡੋ ਨੇ ਲਿਖਿਆ,''ਮਹਾਨ ਪਾਵਨ ਸਥਾਨ 'ਤੇ ਬੇਹੱਦ ਸਤਿਕਾਰ ਮਿਲਿਆ। ਉਨ੍ਹਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਇਕ ਖ਼ੂਬਸੂਰਤ ਅਤੇ ਮਹਾਨ ਪਾਵਨ ਅਸਥਾਨ ਦੇ ਦਰਸ਼ਨ ਕਰਨ ਸਮੇਂ ਬੇਹੱਦ ਸਤਿਕਾਰ ਪ੍ਰਾਪਤ ਹੋਇਆ ਹੈ। ਇਥੇ ਨਤਮਸਤਕ ਹੋ ਕੇ ਸਾਨੂੰ ਪ੍ਰਭੂ ਕ੍ਰਿਪਾ ਅਤੇ ਨਿਰਮਤਾ ਦਾ ਅਨੁਭਵ ਮਹਿਸੂਸ ਹੋਇਆ ਹੈ।'' ਦਰਬਾਰ ਸਾਹਿਬ ਮੱਥਾ ਟੇਕਣ ਦੌਰਾਨ ਜਸਟਿਨ ਟਰੂਡੋ ਨੇ ਸੁਰੱਖਿਆਂ ਲਈ ਤਾਇਨਾਤ ਮਨੁੱਖੀ ਕੜੀ ਨੂੰ ਤੋੜ ਕੇ ਸੰਗਤਾਂ ਕੋਲ ਜਾ ਕੇ ਫ਼ਤਿਹ ਬੁਲਾਈ। ਇਸ ਮੌਕੇ ਦਿੱਲੀ ਸਿੱਖ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ  ਸੁਲੱਖਣ ਸਿੰਘ ਭੰਗਾਲੀ ਸਮੇਤ ਹੋਰ ਹਾਜ਼ਰ ਸਨ। 

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement