'ਜਿਧਰ ਗਈਆਂ ਬੇੜੀਆਂ ਉਧਰ ਗਏ ਮਲਾਹ, ਜਿਧਰ ਗਿਆ ਰਾਮ ਰਹੀਮ ਉਧਰ ਗਿਆ ਲੰਗਾਹ'
Published : Oct 14, 2017, 11:30 pm IST
Updated : Oct 14, 2017, 6:00 pm IST
SHARE ARTICLE

ਪੱਟੀ, 14 ਅਕਤੂਬਰ (ਅਜੀਤ ਘਿਰਆਲਾ/ਪ੍ਰਦੀਪ): ਸਥਾਨਕ ਸ਼ਹਿਰ ਵਿਖੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਜਿਥੇ ਸੂਬੇ ਵਿਚ (ਗਾਰਬੈਗ ਕੁਲੈਸ਼ਨ) ਸ਼ੁਰੂ ਕਰਨ ਦੀ ਤਕਨੀਕ ਸ਼ੁਰੂ ਕੀਤੀ ਜਾ ਰਹੀ ਹੈ ਉਸ ਦੀ ਸ਼ੁਰੂਆਤ ਅੱਜ ਪੱਟੀ ਤੋਂ ਕੀਤੀ ਗਈ ਹੈ ਜਿਸ ਨੂੰ ਗਾਰਡਨ ਕਲੋਨੀ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਵਿਖੇ ਪੁੱਜੇ। ਜਿਥੇ ਉਨ੍ਹਾਂ ਦਾ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕੇ ਕੈਬਨਿਟ ਮੰਤਰੀ ਸਿੱਧੂ ਵਲੋਂ ਕੁੱਝ ਚਿਰ ਪਹਿਲਾਂ ਹੀ ਪੱਟੀ ਫੇਰੀ ਦੌਰਾਨ ਵਾਅਦੇ ਕੀਤੇ ਸਨ। ਉਨ੍ਹਾਂ ਵਿਚੋਂ ਫ਼ਾਇਰ ਬ੍ਰਿਗੇਡ ਗੱਡੀ ਦਾ ਵਾਅਦਾ ਪੂਰਾ ਹੋ ਗਿਆ ਹੈ ਅਤੇ ਟੈਂਕੀ ਉਪਰ ਪਾਣੀ ਚੜ੍ਹਾਉਣ ਲਈ ਪੰਜ ਸੋ ਫੁੱਟ ਡੂੰਘਾ ਬੋਰ ਅਤੇ ਚਾਲੀ ਹਾਰਸ ਪਾਵਰ ਦੀ ਮੋਟਰ ਪਵਾ ਦਿਤੀ ਗਈ ਹੈ।
ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕੇ ਪੱਟੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਚਾਰ ਗੇਟ ਉਸਾਰੇ ਜਾ ਰਹੇ ਹਨ। ਜਿਨ੍ਹਾਂ ਵਿਚ ਇਕ ਗੇਟ ਬਿੱਧੀ ਚੰਦ ਜੀ, ਇਕ ਗੇਟ ਬੀਬੀ ਰਜਨੀ ਜੀ, ਇਕ ਗੇਟ ਸ਼ਿਵ ਜੀ ਤੇ ਇਕ ਗੇਟ ਵਾਲਮੀਕਿ ਨੂੰ ਸਮਰਪਿਤ ਬਣਨਗੇ ਅਤੇ ਇਸ ਤੋਂ ਇਲਾਵਾ ਬਜ਼ੁਰਗਾਂ ਲਈ ਰੈਣ ਬਸੇਰਾ ਬਣਾਇਆ ਜਾਵੇਗਾ ਜਿਥੇ ਬੈਠ ਕੇ ਅਪਣਾ ਸਮਾਂ ਗੁਜ਼ਾਰ ਸਕਣਗੇ।
ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੇ ਪੱਟੀ ਸ਼ਹਿਰ ਵਿਚ ਚਾਰ ਸਵਾਗਤੀ ਗੇਟ ਬਣਾਉਣ ਦੀ ਮੰਗ 'ਤੇ ਦੋ ਕਰੋੜ ਰੁਪਏ 


ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਜਲਦ ਹੀ ਟੈਂਕੀ 'ਤੇ ਪਾਣੀ ਚੜ੍ਹਾਉਣ ਦਾ ਉਦਘਾਟਨ ਵੀ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਬਕਾ ਮੰਤਰੀ ਕੈਰੋਂ 'ਤੇ ਵਿਅੰਗ ਕਰਦਿਆਂ ਕਿਹਾ ਹੈ ਕਿ ਵਿਧਾਇਕ ਗਿੱਲ ਨੇ ਇਹੋ ਜਹੀ ਜਿੱਤ ਦਰਜ ਕੀਤੀ ਹੈ ਕਿ ਸਾਬਕਾ ਮੰਤਰੀ ਹੁਣ ਤਾਂ ਅਮਰੀਕਾ ਹੀ ਰਹਿੰਦਾ ਹੈ ਅਤੇ ਸਰਕਾਰ ਵਿਚੋਂ ਜਾਂਦਾ-ਜਾਂਦਾ 31 ਹਜ਼ਾਰ ਕਰੋੜ ਦੇ ਕਰਜ਼ੇ ਵਿਚ ਡਬੋ ਗਿਆ ਹੈ। ਜਦਕਿ ਉਸ ਕਰਜ਼ੇ ਨੂੰ ਹਾਸਲ ਕਰਨ ਲਈ ਕੇਂਦਰ ਸਰਕਾਰ ਸੂਬੇ ਦੀ ਕੋਈ ਸਰਕਾਰੀ ਬਿਲਡਿੰਗ ਵੇਚ ਸਕਦੀ ਹੈ। ਸਿੱਧੂ ਨੇ ਕਿਹਾ ਕੇ ਅੱਜ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣਨ  ਜਾ ਰਹੇ ਹਨ। ਜਿਨ੍ਹਾਂ ਨੂੰ ਹਰ ਕੋਈ ਤੋਹਫ਼ਾ ਭੇਜ ਰਿਹਾ ਹੈ ਅਤੇ ਅਸੀ ਕਲ ਨੂੰ ਗੁਰਦਾਸਪੁਰ ਤੋਂ ਜਾਖੜ ਨੂੰ ਡੇਢ ਲੱਖ ਵੋਟਾਂ ਨਾਲ ਜਿੱਤ ਦਾ ਤੋਹਫ਼ਾ ਦੇਵਾਂਗੇ। ਅਖ਼ੀਰ ਵਿਚ ਉਨ੍ਹਾਂ ਨੇ ਸੁੱਚਾ ਸਿੰਘ ਲੰਗਾਹ 'ਤੇ ਵਿਅੰਗ ਕਰਦਿਆਂ ਕਿਹਾ ਕਿ 'ਜਿਧਰ ਗਈਆਂ ਬੇੜੀਆਂ, ਉਧਰ ਗਏ ਮਿਲਾਹ, ਜਿਧਰ ਗਿਆ ਰਾਮ ਰਹੀਮ ਉਧਰ ਗਿਆ ਲੰਗਾਹ।'' ਇਸ ਮੌਕੇ ਧਰਮਵੀਰ ਅਗਨੀਹੋਤਰੀ ਵਿਧਾਇਕ ਪ੍ਰਦੀਪ ਕੁਮਾਰ ਸਭਰਵਾਲ ਡਿਪਟੀ ਕਮਿਸ਼ਨਰ, ਸੁਰਿੰਦਰ ਸਿੰਘ ਐਸ.ਡੀ.ਐਮ ਪੱਟੀ, ਅਨਿਲ ਕੁਮਾਰ ਈ.ਓ, ਜਸਬੀਰ ਸਿੰਘ ਸੋਢੀ ਐਕਸੀਅਨ ਪੀ.ਡਬਲਯੂ ਡੀ, ਦਿਆਲ ਸ਼ਰਾਮ ਐਸ.ਡੀ.ਓ ਆਦਿ ਹਾਜ਼ਰ ਸਨ।

SHARE ARTICLE
Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement