ਕੈਪਟਨ ਵਲੋਂ ਮੋਹਾਲੀ ਵਿਖੇ ਤਕਨਾਲੋਜੀ ਪਾਰਕ ਲਈ ਸਮਝੌਤੇ 'ਤੇ ਸਹੀ ਪਾਉਣ ਦਾ ਐਲਾਨ
Published : Jan 17, 2018, 12:42 am IST
Updated : Jan 16, 2018, 7:12 pm IST
SHARE ARTICLE

ਐਸ.ਏ.ਐਸ. ਨਗਰ, 16 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ਟਵੇਅਰ ਤਕਨਾਲੋਜੀ ਪਾਰਕ ਆਫ਼ ਇੰਡੀਆ (ਐਸ.ਟੀ.ਪੀ.ਆਈ.) ਦਾ ਮੋਹਾਲੀ ਵਿਖੇ ਕੇਂਦਰ ਸਥਾਪਤ ਕਰਨ ਵਾਸਤੇ ਸਹਿਮਤੀ ਪੱਤਰ 'ਤੇ ਸਹੀ ਪਾਉਣ ਦਾ ਐਲਾਨ ਕੀਤਾ ਹੈ ਜਿਥੇ ਸੂਬਾ ਸਰਕਾਰ ਦਾ ਸਰਕਾਰੀ ਸਮਰਥਨ ਵਾਲਾ ਭਾਰਤ ਦਾ ਸੱਭ ਤੋਂ ਵੱਡਾ ਸ਼ੁਰੂਆਤੀ ਧੁਰਾ (ਸਟਾਰਟਅਪ ਹੱਬ) ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਸਹਿਮਤੀ ਪੱਤਰ 'ਤੇ ਉਦਯੋਗ ਵਿਭਾਗ, ਸਾਫ਼ਟਵੇਅਰ ਤਕਨਾਲੋਜੀ ਪਾਰਕ ਆਫ਼ ਇੰਡੀਆ, ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਨੇ ਹਸਤਾਖਰ ਕੀਤੇ ਹਨ। ਆਈ.ਐਸ.ਬੀ. ਅਤੇ ਪੀ.ਟੀ.ਯੂ. ਇਸ ਸ਼ੁਰੂਆਤੀ ਧੁਰੇ ਦੇ ਬੋਧ ਭਾਈਵਾਲ ਵਜੋਂ ਕਾਰਜ ਕਰਨਗੇ। ਟਾਈਮਜ਼ ਆਫ ਇੰਡੀਆ ਗਰੁਪ ਵਲੋਂ ਕਰਵਾਏ 'ਮੋਹਾਲੀ ਐਜ਼ ਨੈਕਸਟ ਬਿੱਗ ਆਈ.ਟੀ. ਹੱਬ ਇਨ ਦਾ ਨਾਰਥ' ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਮੋਹਾਲੀ ਸ਼ੁਰੂਆਤੀ ਧੁਰੇ ਲਈ ਪੀ.ਟੀ.ਯੂ. ਦੀ ਭਾਈਵਾਲੀ ਨਾਲ 100 ਕਰੋੜ ਰੁਪਏ ਦੇ ਫ਼ੰਡਾਂ ਦਾ ਐਲਾਨ ਕੀਤਾ ਹੈ। ਇਸ ਨੂੰ 45,000 ਵਰਗ ਫ਼ੁਟ ਖੇਤਰ ਵਿਚ ਬਣਾਇਆ ਜਾਵੇਗਾ। ਇਹ ਸ਼ੁਰੂਆਤੀ ਧੁਰਾ ਸੂਬਾ ਸਰਕਾਰ ਦੀ ਨਵੀਂ ਸਨਅਤੀ ਨੀਤੀ ਦੇ ਹਿੱਸੇ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਵਿਚ ਉਦਮਾਂ ਨੂੰ ਸ਼ੁਰੂ ਕਰਨ ਵਾਸਤੇ ਜ਼ੋਰ ਦਿਤਾ ਗਿਆ ਹੈ। ਮੁੱਖ ਮੰਤਰੀ ਨੇ ਉਦਯੋਗ ਨੂੰ ਸੁਵਿਧਾ ਪ੍ਰਦਾਨ ਕਰਨ ਲਈ 


ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦਾ ਨਵਾਂ ਸਟਾਰਟਅਪ ਪੋਰਟਲ ਵੀ ਸ਼ੁਰੂ ਕੀਤਾ। ਇਹ ਸਾਰੇ ਦਾਅਵੇਦਾਰਾਂ ਨੂੰ ਆਪਸ ਵਿਚ ਜੋੜੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਵਿਚ ਹਵਾਈ ਸੰਪਰਕ ਨੂੰ ਹੱਲਾਸ਼ੇਰੀ ਦੇਣ ਲਈ ਛੋਟੇ ਹਵਾਈ ਜਹਾਜ਼ਾਂ (20 ਸੀਟਾਂ ਵਾਲੇ) ਲਈ ਹਵਾਈ ਪੱਟੀਆਂ ਦੀ ਵਰਤੋਂ ਦੀ ਆਗਿਆ ਦੇਣ ਵਾਸਤੇ ਹਵਾਈ ਫ਼ੌਜ ਦੇ ਮੁਖੀ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਫ਼ੌਜ ਦੇ ਮੁਖੀ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਸੀ.ਏ.ਟੀ.-3 ਉਡਾਣਾਂ ਉਤਰਨ ਦੀ ਸਥਾਪਤੀ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ।  ਮੁੱਖ ਮੰਤਰੀ ਨੇ ਖਰੜ ਤੋਂ ਅਪਾਹਜ ਯਤੀਮ ਲੜਕੀ ਜੋਤਿਕਾ ਸ਼ਰਮਾ ਨੂੰ ਇਕ ਲੈਪਟਾਪ ਅਤੇ 15 ਹਜ਼ਾਰ ਰੁਪਏ ਦਿਤੇ। ਇਸ ਲੜਕੀ ਨੇ ਸਰਕਾਰ ਕੋਲੋਂ ਸਹਾਇਤਾ ਮੰਗੀ ਸੀ ਤਾਕਿ ਉਹ ਅਪਣੇ ਘਰ ਤੋਂ ਕੰਮ ਕਰ ਸਕੇ।ਜੀ.ਬੀ.ਪੀ. ਗਰੁਪ ਦੇ ਡਾਇਰੈਕਟਰ ਅਨੁਪਮ ਗੁਪਤਾ ਨੇ ਕਿਹਾ ਕਿ ਵਿਸ਼ਵ ਪਧਰੀ ਤਕਨਾਲੋਜੀ ਧੁਰੇ ਵਜੋਂ ਉਭਰਨ ਲਈ ਮੋਹਾਲੀ ਖਰਾ ਉਤਰਦਾ ਹੈ ਜਿਥੇ ਹਵਾਈ ਸੰਪਰਕ ਸਮੇਤ ਸਾਰੀਆਂ ਸਹੂਲਤਾਂ ਮੌਜੂਦ ਹਨ। ਉਨ੍ਹਾਂ ਦਸਿਆ ਕਿ ਕੰਪਨੀ ਦੇ ਚੰਡੀਗੜ੍ਹ ਯੂਨਿਟ ਵਿਚ 7000 ਤੋਂ ਵੱਧ ਮੁਲਾਜ਼ਮ ਹਨ ਅਤੇ ਮੋਹਾਲੀ ਵਿਚ ਸਥਾਪਤ ਕੀਤੇ ਨਵੇਂ ਯੂਨਿਟ ਵਿਚ ਇਕ ਹਜ਼ਾਰ ਇੰਜਨੀਅਰਾਂ ਨੂੰ ਰੁਜ਼ਗਾਰ ਦਿਤਾ ਜਾ ਚੁਕਾ ਹੈ। ਇਸ ਮੌਕੇ ਐਸ.ਟੀ.ਪੀ.ਆਈ. ਮੋਹਾਲੀ ਦੇ ਡਾਇਰੈਕਟਰ ਓਂਕਾਰ ਰਾਏ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਬਲਬੀਰ ਸਿੰਘ ਸਿੱਧੂ, ਸਕੱਤਰ ਸਨਅਤ ਅਤੇ ਵਪਾਰ ਰਾਕੇਸ਼ ਵਰਮਾ, ਇਨਫ਼ੋਸਿਸ ਮੋਹਾਲੀ ਦੇ ਮੁਖੀ ਡਾ. ਸਮੀਰ ਗੋਇਲ ਅਤੇ ਸੈਲੂਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪੰਕਜ ਮਹਿੰਦਰੂ ਹਾਜ਼ਰ ਸਨ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement