ਖੰਨਾ ਪੁਲਿਸ ਨੇ ਅਸਲੇ ਐਮੀਨੇਸ਼ਨ ਦਾ ਜ਼ਖੀਰਾ ਕੀਤਾ ਬਰਾਮਦ
Published : Oct 9, 2017, 11:43 am IST
Updated : Oct 9, 2017, 6:13 am IST
SHARE ARTICLE

ਖੰਨਾ ਪੁਲਿਸ ਨੇ ਭਾਰੀ ਮਾਤਰਾ 'ਚ ਅਸਲੇ ਐਮੀਨੇਸ਼ਨ ਦੇ ਜ਼ਖੀਰੇ 'ਚ ਰਾਇਫ਼ਲਾਂ, ਕਾਰਤੂਸ ਅਤੇ ਖੋਲ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ, ਨਸ਼ੇ ਦੇ ਤਸਕਰਾਂ ਅਤੇ ਨਜਾਇਜ਼ ਅਸਲਾ ਰੱਖਣ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਮੁਖਬਰ ਦੀ ਇਤਲਾਹ 'ਤੇ ਥਾਣਾ ਸਿਟੀ ਪੁਲਿਸ ਨੇ ਉਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਭੱਟੀਆ ਇਲਾਕੇ 'ਚ ਵੱਡਾ ਅਸਲਾ ਐਮੀਨੇਸ਼ਨ ਦਾ ਜ਼ਖੀਰਾ ਬਰਾਮਦ ਕੀਤਾ।

ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਕਥਿਤ ਦੋਸ਼ੀਆਂ ਨੇ ਪਿੰਡ ਭੱਟੀਆਂ ਦੇ ਬੰਦ ਹੋ ਚੁੱਕੇ ਲਿਬੜਾ ਪੈਟਰੋਲ ਪੰਪ ਦੇ ਪਿੱਛੇ ਬਣੇ ਕਮਰੇ 'ਚ ਵੱਖ-ਵੱਖ ਕਿਸਮ ਦੀਆਂ ਰਾਇਫ਼ਲਾਂ, ਕਾਰਤੂਸ ਜੋ ਨਜਾਇਜ਼ ਤੌਰ 'ਤੇ ਰੱਖੇ ਹੋਏ ਹਨ, ਜੇਕਰ ਤਲਾਸ਼ੀ ਲਈ ਜਾਵੇ ਤਾਂ ਉਕਤ ਥਾਂ ਤੋਂ ਭਾਰੀ ਮਾਤਰਾ 'ਚ ਅਸਲਾ ਐਮੀਨੇਸ਼ਨ ਦਾ ਜ਼ਖੀਰਾ ਬਰਾਮਦ ਕੀਤਾ ਜਾ ਸਕਦਾ ਹੈ। 


ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ਼ ਭਾਰਤੀ ਦੰਡਾਵਲੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਉਕਤ ਪੁਲਿਸ ਪਾਰਟੀ ਸਮੇਤ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਦਾਣਾ ਮੰਡੀ ਕੋਲ ਮੌਜੂਦ ਸਨ ਤਾਂ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਕਥਿਤ ਦੋਸ਼ੀਆਂ ਨੇ ਕਿ ਪਿੰਡ ਭੱਟੀਆਂ ਦੇ ਬੰਦ ਹੋ ਚੁੱਕੇ ਲਿਬੜਾ ਪਟਰੋਲ ਪੰਪ ਦੇ ਪਿੱਛੇ ਬਣੇ ਕਮਰੇ ਵਿੱਚ ਵੱਖ-ਵੱਖ ਕਿਸਮ ਦੀਆਂ ਰਾਇਫ਼ਲਾਂ, ਕਾਰਤੂਸ, ਸ਼ਰੇ ਜੋ ਨਜਾਇਜ਼ ਤੌਰ 'ਤੇ ਰੱਖੇ ਹੋਏ ਹਨ, ਜੇਕਰ ਹੁਣੇ ਤਲਾਸ਼ੀ ਲਈ ਜਾਵੇ ਤਾਂ ਉਕਤ ਥਾਂ ਤੋਂ ਭਾਰੀ ਮਾਤਰਾ ਵਿੱਚ ਅਸਲਾ ਐਮੀਨੇਸ਼ਨ ਦਾ ਜ਼ਖੀਰਾ ਬਰਾਮਦ ਕੀਤਾ ਜਾ ਸਕਦਾ ਹੈ। 

ਜਿਸ ਤੋਂ ਬਾਅਦ ਉਚ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਗਵਾਹਾਂ ਦੀ ਮੌਜ਼ਦੂਗੀ ਵਿੱਚ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਅਤੇ ਪੁਲਿਸ ਪਾਰਟੀ ਨੇ ਉਕਤ ਥਾਂ 'ਤੇ ਪੰਪ ਦੇ ਪਿੱਛੇ ਬਣੇ ਕਮਰੇ ਵਿੱਚ ਪਈ ਲੋਹੇ ਦ ਅਲਮਾਰੀ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚੋਂ ਬਰਾਮਦ ਰਾਇਫਲਾਂ 'ਚ ਕ੍ਰਮਵਾਰ ਏਅਰ ਗੰਨ ਟੈਲੀਸਕੋਪ, ਸੈਮੀ ਆਟੋ ਰਾਇਫਲ 22 ਬੋਰ, ਸੈਮੀ ਆਟੋ ਪੰਪ ਐਕਸ਼ਨ 12 ਬੋਰ, ਰਾਇਫ਼ਲ 30 ਬੋਰ, ਏਅਰ ਗੰਨ 450 ਬੋਰ ਅਤੇ ਇੱਕ ਬੈਰਲ ਰਾਇਫ਼ਲ 303 ਬਰਾਮਦ ਹੋਈਆਂ। 


ਇਸੇ ਤਰ੍ਹਾਂ ਕਾਰਤੂਸਾਂ 'ਚ 33 ਰੌਂਦ 30 ਬੋਰ, 193 ਰੌਂਦ 22 ਲੌਗ ਰਾਇਫ਼ਲ ਸਟਿੰਗਰ, 25 ਰੋਂਦ 32 ਬੋਰ, 02 ਰੋਂਦ 30 ਕਾਰਬਾਈਨ, 66 ਰੌਂਦ 12 ਬੋਰ ਵੱਖ-ਵੱਖ ਕੰਪਨੀਆਂ ਦੇ, 3000 ਸ਼ਰੇ 30 ਡੈਬਲਿਊ ਕੰਪਨੀ 20 ਡੱਬੀਆਂ ਅਤੇ 69 ਸ਼ਰੇ ਪਲੈਨੋ ਰਾਇਫਲ 1228.50 ਰਾਇਫਲ ਅਤੇ ਇਸ ਤੋਂ ਇਲਾਵਾ ਖੋਲ ਕਾਰਤੂਸਾਂ ਵਿੱਚ 12 ਬੋਰ ਖੋਲ ਕਾਰਤੂਸ 31, 30 ਬੋਰ ਖੋਲ ਕਾਰਤੂਸ 05, 22 ਖੋਲ ਕਾਰਤੂਸ 82, 32 ਬੋਰ ਖੋਲ ਕਾਰਤੂਸ ਰਿਵਾਲਵਰ 08, 32 ਬੋਰ ਖੋਲ ਕਾਰਤੂਸ ਪਿਸਟਲ 12 ਅਤੇ 30 ਬੋਰ ਖੋਲ ਕਾਰਤੂਸ ਕਾਰਬਾਈਨ 02 ਬਰਾਮਦ ਕੀਤੇ ਗਏ ਹਨ। ਜਿਸ ਤਹਿਤ ਸਿਟੀ ਖੰਨਾ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਇੱਕ ਹੋਰ ਮਾਮਲਾ ਅਸਲਾ ਐਕਟ ਅਧੀਨ ਦਰਜ ਕਰਕੇ ਉਕਤ ਦੋਸ਼ੀਆਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। 

ਪੱਤਰਕਾਰ ਸੰਮੇਲਨ ਦੌਰਾਨ ਐਸ. ਪੀ. (ਆਈ.) ਰਵਿੰਦਰਪਾਲ ਸਿੰਘ ਸੰਧੂ, ਡੀ. ਐਸ. ਪੀ. (ਐਚ.) ਵਿਕਾਸ ਸਭਰਵਾਲ, ਡੀ. ਐਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ, ਐਸ. ਐਚ. ਓ. ਸਿਟੀ ਖੰਨਾ ਰਜਨੀਸ਼ ਸੂਦ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਸਹਾਇਕ ਥਾਣੇਦਾਰ ਕਰਮਜੀਤ ਸਿੰਘ, ਹੌਲਦਾਰ ਸਤਵੰਤ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ। 

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement