ਖੁਸ਼ਖਬਰੀ: ਹੁਣ ਨਹੀਂ ਪੀਣਾ ਪਵੇਗਾ ਮੱਖੀਆਂ ਵਾਲਾ 'ਗੰਨੇ ਦਾ ਰਸ'
Published : Oct 11, 2017, 3:26 pm IST
Updated : Oct 11, 2017, 9:56 am IST
SHARE ARTICLE

ਲੁਧਿਆਣਾ: ਗੰਨੇ ਦਾ ਰਸ ਪੀਣ ਵਾਲੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਦੱਸ ਦਈਏ ਕਿ ਹੁਣ ਰੇਹੜੀ 'ਤੇ ਮੱਖੀਆਂ ਅਤੇ ਬਿਨਾਂ ਸਾਫ-ਸਫਾਈ ਦੇ ਵਿਕ ਰਹੇ ਗੰਨੇ ਦੇ ਰਸ ਦੀ ਜਗ੍ਹਾ ਬੋਤਲ ਬੰਦ ਜੂਸ ਮਿਲੇਗਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ.) ਦੇ 'ਡਿਪਾਰਟਮੈਂਟ ਆਫ ਫੂਡ ਸਾਇੰਸ ਐਂਡ ਤਕਨਾਲੋਜੀ' ਮਹਿਕਮੇ ਨੇ ਬਿਨਾ ਕਿਸੇ ਕੈਮੀਕਲ ਕੁਦਰਤੀ ਕੀਟਾਣੂ ਰਹਿਤ ਗੰਨੇ ਦਾ ਰਸ ਤਿਆਰ ਕੀਤਾ ਹੈ। 


ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਸਧਾਰਨ ਤਾਪਮਾਨ 'ਚ ਇੱਕ ਸਾਲ ਤੱਕ ਘਰ 'ਚ ਰੱਖਿਆ ਜਾ ਸਕਦਾ ਹੈ ਅਤੇ ਫਰਿੱਜ 'ਚ ਠੰਡਾ ਕਰਨ ਤੋਂ ਬਾਅਦ ਪੀਤਾ ਜਾ ਸਕਦਾ ਹੈ। ਸੂਬੇ 'ਚ ਪਹਿਲੀ ਵਾਰ 12 ਅਕਤੂਬਰ ਨੂੰ ਯੂਨੀਵਰਸਿਟੀ ਵਲੋਂ ਲਾਏ ਜਾ ਰਹੇ ਇਕ ਦਿਨਾ 'ਫੂਡ ਇੰਡਸਟਰੀ ਐਂਡ ਕ੍ਰਾਫਟ' ਮੇਲੇ 'ਚ ਬੋਤਲ ਬੰਦ ਗੰਨੇ ਦੇ ਰਸ ਦੇ ਨਾਲ-ਨਾਲ ਇਸ ਤਕਨਾਲੋਜੀ ਨੂੰ ਵੀ ਖਰੀਦਿਆ ਜਾ ਸਕਦਾ ਹੈ। 


ਡਿਪਾਰਟਮੈਂਟ ਆਫ ਫੂਡ ਸਾਇੰਸ ਐਂਡ ਤਕਨਾਲੋਜੀ ਦੀ ਮੁਖੀ ਪੂਨਮ ਸਚਦੇਵਾ ਨੇ ਦੱਸਿਆ ਕਿ ਦੇਸ਼ 'ਚ ਸਿਰਫ ਪੀ. ਏ. ਯੂ. ਨੇ ਹੀ ਰਿਸਰਚ ਕਰਕੇ ਪਹਿਲੀ ਵਾਰ ਇੱਕ ਸਾਲ ਤੱਕ ਸਟੋਰ ਕਰਕੇ ਗੰਨੇ ਦਾ ਰਸ ਰੱਖਣ ਦੀ ਵਿਧੀ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਗੰਨੇ ਦੇ ਰਸ 'ਤੇ 2 ਸੂਬਿਆਂ ਨੇ ਰਿਸਰਚ ਕੀਤੀ ਸੀ, ਜੋ ਸਿਰਫ 2 ਤੋਂ 3 ਮਹੀਨਿਆਂ ਤੱਕ ਹੀ ਸਟੋਰ ਕੀਤਾ ਜਾ ਸਕਦਾ ਹੈ। 


ਉਨ੍ਹਾਂ ਨੇ ਦੱਸਿਆ ਕਿ ਗੰਨੇ ਨੂੰ ਪੂਰੀ ਤਰ੍ਹਾਂ ਧੋ ਕੇ ਥਰਮਲ ਪ੍ਰੋਸੈੱਸ ਰਾਹੀਂ ਜੂਸ ਗਰਮ ਕੀਤਾ ਗਿਆ। ਇਸ 'ਚ ਕੁਦਰਤੀ ਅਦਰਕ, ਨਿੰਬੂ, ਪੁਦੀਨਾ ਪਾਇਆ ਗਿਆ। ਫਿਰ ਇਸ ਨੂੰ ਤਕਨੀਕੀ ਵਿਧੀ ਨਾਲ ਕੀਟਾਣੂ ਰਹਿਤ ਕਰਕੇ ਬੋਤਲ 'ਚ ਬੰਦ ਕੀਤਾ ਗਿਆ। ਰਸ ਦਾ ਸਭ ਤੋਂ ਵੱਡਾ ਫਾਇਦ ਇਹ ਹੈ ਕਿ ਇਹ ਹਾਈਜੀਨਕ ਹੈ।


SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement