
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਡੇਰਾ ਸਿਰਸਾ ਪ੍ਰੇਮੀਆਂ ਦੀ 'ਘਰ ਵਾਪਸੀ' ਲਈ ਠੋਸ ਉਪਰਾਲੇ ਕਰੇਗੀ। 'ਘਰ ਵਾਲੀਸ' ਨੂੰ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰੇਗੀ। ਲੌਂਗੋਵਾਲ ਖਿਲਾਫ ਸਿੱਖ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਵੋਟਾਂ ਲਈ ਡੇਰਾ ਸਿਰਸਾ ਜਾਣ ਅਤੇ ਤਨਖ਼ਾਹ ਦੇ ਆਧਾਰ 'ਤੇ ਭਾਰੀ ਵਿਰੋਧ ਜਤਾਇਆ ਜਾ ਰਿਹਾ ਹੈ।
ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਨਾਲ ਆਪਣੀ ਮੁਲਾਕਾਤ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਖ ਸਮਾਜ ਦਾ ਇਕ ਵੱਡਾ ਹਿੱਸਾ ਕੱਟਡ਼ ਡੇਰਾ ਪ੍ਰੇਮੀ ਬਣ ਚੁੱਕਾ ਹੈ ਅਤੇ ਉਹ ਉਨ੍ਹਾਂ ਨੂੰ ਸਿੱਖੀ ਵਿੱਚ ਵਾਪਸ ਲਿਆਉਣ ਲਈ ਯਤਨ ਕਰਨਗੇ।


ਇੱਕ ਗੱਲ 'ਤੇ ਸ਼ਾਇਦ ਕਿਸੇ ਦਾ ਧਿਆਨ ਨਹੀਂ ਗਿਆ। ਲੌਂਗੋਵਾਲ ਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਡੇਰਾ ਸਿਰਸਾ ਨਹੀਂ ਗਏ , ਪਰ ਕੀ ਉਹਨਾਂ ਨੇ ਕਦੀ ਇਹ ਕਿਹਾ ਕਿ ਡੇਰਾ ਮੁਖੀ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ? ਕੀ ਕਦੀ ਲੌਂਗੋਵਾਲ ਨੇ ਸੌਦਾ ਸਾਧ ਦੇ ਇਸ ਕਾਰੇ ਦੀ ਨਿੰਦਿਆ ਕੀਤੀ ? ਨਹੀਂ

ਕੀ ਸਿੱਖ ਕੌਮ ਦੇ ਇਹ ਮੋਹਰੀ ਬਣ ਰਹੇ ਆਗੂ ਇਸ ਭਰੋਸੇ ਦੇ ਲਾਇਕ ਹਨ ਕਿ ਇਹ ਵੋਟਾਂ ਲਈ ਸਿੱਖੀ ਨੂੰ ਮੁਡ਼ ਡੇਰਾ ਸਿਰਸਾ ਜਾਂ ਕਿਸੇ ਹੋਰ ਡੇਰਾ ਮੁਖੀ ਦੇ ਪੈਰਾਂ ਵਿੱਚ ਨਹੀਂ ਰੱਖਣਗੇ ?