ਲੁਧਿਆਣਾ 'ਚ ਇਕੱਠਿਆਂ ਹੀ ਸੀ. ਏ. ਬਣੀਆਂ ਜੁੜਵਾਂ ਭੈਣਾਂ, ਮਾਪਿਆਂ ਨੂੰ ਦਿੱਤੀ ਦੋਹਰੀ ਖੁਸ਼ੀ
Published : Jan 19, 2018, 3:14 pm IST
Updated : Jan 19, 2018, 9:44 am IST
SHARE ARTICLE

ਲੁਧਿਆਣਾ: ਭੀੜ ਪਿੱਛੇ ਚੱਲਣ ਦੀ ਬਜਾਏ ਖੁਦ ਦੇ ਚੁਣੇ ਰਸਤੇ 'ਤੇ ਚੱਲਕੇ ਵੀ ਸਫਲਤਾ ਦੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਇਸ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ ਹੈ, ਲੁਧਿਆਣਾ ਦੇ ਉਨ੍ਹਾਂ ਲੜਕੇ-ਲੜਕੀਆਂ ਨੇ ਜਿਨ੍ਹਾਂ ਨੇ ਖੁਦ ਚਾਰਟਿਡ ਅਕਾਊਂਟੈਂਟ ਬਣਨ ਦਾ ਸੁਪਨਾ ਦੇਖਿਆ ਅਤੇ ਉਸ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਲਗਨ ਨਾਲ ਅੱਗੇ ਵਧੇ। ਇੰਸਟੀਚਿਊਟ ਆਫ ਚਾਰਟਿਡ ਅਕਾਉੂਂਟੈਂਟ ਆਫ ਇੰਡੀਆ (ਆਈ. ਸੀ. ਏ. ਆਈ.) ਵਲੋਂ ਐਲਾਨੇ ਗਏ ਸੀ. ਏ. ਐਂਟਰੈਂਸ ਦੇ ਕਾਮਨ ਪ੍ਰੋਫੀਸ਼ੈਂਸ਼ੀ ਟੈਸਟ (ਸੀ. ਪੀ. ਟੀ.) ਵਿਚ ਸ਼ਹਿਰ ਦੇ ਅੰਸ਼ੁਮਨ ਚਾਨਾ ਨੇ 168, ਤੰਨਵੀ ਕਾਲੜਾ ਨੇ 167, ਮੁਸਕਾਨ ਜਸਵਾਲ ਨੇ 161 ਤੇ ਕਸ਼ਿਸ਼ ਵਾਸਨ ਨੇ 160 ਅੰਕ ਹਾਸਲ ਕਰ ਕੇ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ। 


ਸੀ. ਏ. ਕੋਚਿੰਗ ਦੇ ਪ੍ਰਮੁੱਖ ਇੰਸਟੀਚਿਊਟ ਏ. ਬੀ. ਸੀ. ਟਿਊਟੋਰੀਅਲਜ਼ ਦੇ 16 ਵਿਦਿਆਰਥੀਆਂ ਨੇ ਇਸ ਮੁਸ਼ਕਿਲ ਪ੍ਰੀਖਿਆ 'ਚ 70 ਫੀਸਦੀ ਅੰਕ ਹਾਸਲ ਕਰਕੇ ਡਿਸਟੰਕਸ਼ਨ (ਮੈਰਿਟ) ਨਾਲ ਸੀ. ਪੀ. ਟੀ. ਕਲੀਅਰ ਕੀਤੀ ਹੈ। ਟਿਊਟੋਰੀਅਲਜ਼ ਦੇ ਸੀ. ਈ. ਓ. ਫਾਊਂਡਰ ਡਾਇਰੈਕਟਰ ਅਮ੍ਰਿਤ ਮੋਹਨ ਸਿੰਘ ਮੱਕੜ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਚਿੰਗ ਲੈਣ ਵਾਲੇ 85 ਫੀਸਦੀ ਵਿਦਿਆਰਥੀਆਂ ਨੇ ਸੀ. ਪੀ. ਟੀ. ਕਲੀਅਰ ਕਰਦੇ ਹੋਏ ਸੀ. ਏ. ਬਣਨ ਵੱਲ ਕਦਮ ਵਧਾਏ ਹਨ।

ਇਕੱਠਿਆਂ ਜਨਮ ਲਿਆ, ਇਕੱਠਿਆਂ ਹੀ ਸੀ. ਏ. ਬਣੀਆਂ ਜੁੜਵਾਂ ਭੈਣਾਂ



ਕਹਿੰਦੇ ਹਨ ਕਿ ਪ੍ਰਮਾਤਮਾ ਜਦੋਂ ਕਿਸੇ ਨੂੰ ਪੈਦਾ ਕਰਦਾ ਹੈ ਤਾਂ ਉਸ ਦੀ ਕਿਸਮਤ ਵੀ ਨਾਲ ਹੀ ਲਿਖਦਾ ਹੈ। ਮਾਡਲ ਟਾਊਨ ਵਿਚ ਇਕ ਹੀ ਘਰ ਵਿਚ ਪੈਦਾ ਹੋਈਆਂ ਜੁੜਵਾਂ ਭੈਣਾਂ ਇਸ ਗੱਲ ਦੀ ਤਾਜ਼ਾ ਮਿਸਾਲ ਹਨ। ਪ੍ਰਮਾਤਮਾ ਨੇ ਦੋਵਾਂ ਨੂੰ ਇਕੱਠਿਆਂ ਪੈਦਾ ਕਰਨ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਵਿਚ ਇਕੱਠਿਆਂ ਹੀ ਸਫਲਤਾ ਦੇ ਮੁਕਾਮ ਛੁਹਣੇ ਵੀ ਲਿਖੇ ਹਨ। ਇੰਸਟੀਚਿਊਟ ਆਫ ਚਾਰਟਿਡ ਅਕਾਊਂਟੈਂਟਸ ਆਫ ਇੰਡੀਆ ਵਲੋਂ ਐਲਾਨੇ ਗਏ ਸੀ. ਏ. ਫਾਈਨਲ ਦੇ ਪ੍ਰੀਖਿਆ ਨਤੀਜੇ ਵਿਚ ਜੁੜਵਾਂ ਭੈਣਾਂ ਦਮਨਪ੍ਰੀਤ ਕੌਰ ਤੇ ਬਿਪਨਪ੍ਰੀਤ ਕੌਰ ਨੇ ਇਕੱਠਿਆਂ ਹੀ ਸੀ. ਏ. ਬਣਨ ਦਾ ਮਾਣ ਵੀ ਹਾਸਲ ਕਰ ਲਿਆ ਹੈ। ਖਾਸ ਗੱਲ ਤਾਂ ਇਹ ਹੈ ਕਿ ਦਮਨਪ੍ਰੀਤ ਅਤੇ ਬਿਪਨਪ੍ਰੀਤ ਕੌਰ ਨੇ ਇਕੱਠਿਆਂ ਸੀ. ਏ. ਬਣਨ ਦਾ ਟੀਚਾ ਤੈਅ ਕੀਤਾ ਸੀ।

SHARE ARTICLE
Advertisement

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM
Advertisement