ਲੁਟੇਰਾ ਗਰੋਹ ਵਲੋਂ ਡੇਰੇ 'ਤੇ ਹਮਲਾ, ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ
Published : Dec 29, 2017, 1:29 am IST
Updated : Dec 28, 2017, 7:59 pm IST
SHARE ARTICLE

ਮੁਕੇਰੀਆਂ, 28 ਦਸੰਬਰ (ਹਰਦੀਪ ਸਿੰਘ ਭੰਮਰਾ)  : ਬੀਤੀ ਅੱਧੀ ਰਾਤ ਨੇੜਲੇ ਪਿੰਡ ਛੰਨਾ ਰਾਏ ਈਦੇ ਖਾਂ ਦੇ ਬਾਹਰਵਾਰ ਖੇਤਾਂ ਵਿਚ ਪੈਂਦੇ ਇਕ ਘਰੇਲੂ ਡੇਰੇ 'ਤੇ ਹਮਲਾ ਕਰ ਕੇ ਅਣਪਛਾਤੇ ਲੋਕਾਂ ਦੇ ਇਕ 14-15 ਮੈਂਬਰੀ ਗਰੋਹ ਨੇ ਘਰ ਵਾਲਿਆਂ ਦੀ ਕੁੱਟਮਾਰ ਕਰ ਕੇ ਗਹਿਣੇ 'ਤੇ ਨਕਦੀ ਲੁੱਟ ਲਈ। ਇਸ ਗਰੋਹ ਨੇ ਇਕ ਹੋਰ ਘਰ ਤੇ ਹਮਲਾ ਵੀ ਕੀਤਾ, ਪਰ ਰੌਲਾ ਪੈਣ ਕਾਰਨ ਉਹ ਫ਼ਰਾਰ ਹੋ ਗਏ। ਜਦਕਿ ਪਿੰਡ ਪਲਾਕੀ ਦੇ ਬਾਹਰਵਾਰ ਪੈਂਦੇ ਇਕ ਗੁਰਦੁਆਰੇ 'ਤੇ ਵੀ ਗਰੋਹ ਨੇ ਹਮਲਾ ਕੀਤਾ, ਪਰ ਦਰਵਾਜੇ ਨਾ ਖੋਲ੍ਹਣ ਕਾਰਨ ਬਚਾਅ ਹੋ ਗਿਆ। ਇਸ ਸਬੰਧੀ ਛੰਨਾ ਰਾਏ ਈਦੇ ਖਾਂ ਵਾਲੇ ਘਰੇਲੂ ਡੇਰੇ ਦੇ ਮਾਲਕ ਦਿਲਾਵਰ ਸਿੰਘ ਨੇ ਦਸਿਆ ਕਿ ਬੀਤੀ ਰਾਤ ਕਰੀਬ 1.30 ਵਜੇ ਉਹ ਆਪਣੇ ਘਰ ਦੇ ਬਾਹਰ ਆਮ ਵਾਂਗ ਸੁੱਤਾ ਪਿਆ ਸੀ, ਜਦਕਿ ਬਾਕੀ ਪਰਵਾਰਕ ਮੈਂਬਰਘਰ ਦੇ ਅੰਦਰ ਸੁੱਤੇ ਪਏ ਸਨ। ਇਸੇ ਦੌਰਾਨ ਮਹਿਸੂਸ ਹੋਇਆ, ਜਿਵੇਂ ਕੋਈ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ ਹੋਵੇ। ਜਦੋਂ ਉੱਠ ਕੇ ਦੇਖਿਆ ਤਾਂ ਮੇਰੀ ਰਜਾਈ ਨੂੰ 5-6 ਅਣਪਛਾਤੇ ਵਿਆਕਤੀਆਂ ਨੇ ਚਾਰੇ ਪਾਸੇ ਤੋਂ ਦੱਬ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਰਜਾਈ ਵਿਚ ਹੀ ਟਿਕੇ ਰਹਿਣ ਦੀ ਹਦਾਇਤ ਕੀਤੀ। ਉਪਰੰਤ ਉਕਤਾਂ ਨੇ ਉਸ ਨੂੰ ਮੰਜੇ ਸਮੇਤ ਚੁੱਕ ਕੇ ਘਰ ਦੇ ਸਟੋਰ ਅੰਦਰ ਬੰਦ ਕਰ ਕੇ ਬਾਹਰੋਂ ਕੁੰਡੀ ਲਗਾ ਦਿਤੀ। ਰੌਲਾ ਪੈਣ 'ਤੇ ਜਦੋਂ ਉਸ ਦੀ ਪਤਨੀ ਤੇ ਮਾਂ ਉੱਠੀ ਤਾਂ ਲੁਟੇਰਿਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਕੇ ਕਮਰੇ ਅੰਦਰ ਬੰਦ ਕਰ ਦਿਤਾ ਅਤੇ ਘਰ ਅੰਦਰ ਪਏ ਸੋਨੇ ਦੇ ਗਹਿਣੇ ਤੇ ਕਰੀਬ 30 ਹਜ਼ਾਰ ਦੀ ਨਕਦੀ ਲੈ ਕੇ ਚਲੇ ਗਏ। ਦਿਲਾਵਰ ਸਿੰਘ ਨੇ ਦਸਿਆ ਕਿ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਉਸ ਨੇ ਰੌਲਾ ਪਾ ਕੇ ਨੇੜਲੇ ਗੁੱਜ਼ਰਾਂ ਦੇ ਡੇਰਿਆਂ ਵਾਲਿਆਂ ਸਮੇਤ ਲੋਕਾਂ ਨੂੰ ਜਗਾਇਆ, ਜਿਸ 'ਤੇ ਲੁਟੇਰਾ ਗਰੋਹ ਦੂਜੇ ਘਰ 'ਚੋਂ ਚੋਰੀ ਕੀਤੇ ਬਿਨਾਂ ਭੱਜ ਗਿਆ। 


ਇਸੇ ਤਰ੍ਹਾਂ ਪਿੰਡ ਪਲਾਕੀ ਦੇ ਬਾਹਰਵਾਰ ਪੈਂਦੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਕਰਨੈਲ ਸਿੰਘ ਨੇ ਦਸਿਆ ਕਿ ਉਹ ਬੀਤੀ ਰਾਤ ਆਪਣੇ ਗੁਰਦੁਆਰਾ ਸਾਹਿਬ ਦੇ ਕਮਰੇ ਅੰਦਰ ਸੁੱਤੇ ਪਏ ਸਨ ਅਤੇ ਬਾਹਰਲਾ ਗੇਟ ਖੜਕਿਆ, ਪਰ ਰਾਤ ਹੋਣ ਕਾਰਨ ਉਨ੍ਹਾਂ ਬਹੁਤੀ ਤਵੱਜੋਂ ਨਾ ਦਿੰਦਿਆਂ ਗੇਟ ਨਹੀਂ ਖੋਲ੍ਹਿਆ। ਸਵੇਰੇ ਜਦੋਂ ਛੰਨਾ ਰਾਏ ਈਦੇ ਖਾਂ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਕਰੀਬ 10 ਵਿਅਕਤੀ ਜਿਨ੍ਹਾਂ ਦੇ ਹੱਥਾਂ ਵਿਚ ਦਸਤੀ ਹਥਿਆਰ ਸਨ, ਗੇਟ ਭੰਨ ਕੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਏ, ਪਰ ਕਮਰੇ ਨਾ ਖੋਲ੍ਹੇ ਜਾਣ ਕਾਰਨ ਉਹ ਕਰੀਬ ਅੱਧਾ ਘੰਟਾ ਗੁਰਦੁਆਰਾ ਸਾਹਿਬ ਅੰਦਰ ਘੁੰਮਣ ਉਪਰੰਤ ਵਾਪਸ ਚਲੇ ਗਏ। ਉਨ੍ਹਾਂ ਦਸਿਆ ਕਿ ਸੀਸੀਟੀਵੀ ਵਿਚ ਦਿਸੇ ਲੋਕ ਰਾਜਸਥਾਨੀ ਲਗਦੇ ਸਨ। ਕਰਨੈਲ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਮੁਸਾਹਿਬਪੁਰ ਨੇੜਿਉਂ ਫੜੇ ਗਏ ਕੁੱਝ ਲੋਕਾਂ ਵਿਚੋਂ ਦੋ ਦੀ ਸ਼ਨਾਖ਼ਤ ਸੀਸੀਟੀਵੀ ਫੁਟੇਜ਼ ਦੇ ਅਧਾਰ 'ਤੇ ਕੀਤੀ ਹੈ। ਇਸ ਦਾ ਪਤਾ ਲੱਗਣ 'ਤੇ ਡੀਐਸਪੀ ਰਵਿੰਦਰ ਸਿੰਘ ਤੇ ਐਸਐਚਓ ਕਰਨੈਲ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਿਸ ਟੀਮ ਨੇ ਇਲਾਕੇ ਅੰਦਰ ਨਾਕਾਬੰਦੀ ਕਰ ਕੇ ਜਾਂਚ ਅਰੰਭ ਦਿਤੀ। ਐਸਐਚਓ ਕਰਨੈਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 457, 380 ਅਧੀਨ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੀਸੀਟੀਵੀ ਕੈਮਰਿਆਂ 'ਚ ਦਿਖੇ ਕੁੱਝ ਸ਼ੱਕੀ ਵਿਆਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ।

SHARE ARTICLE
Advertisement

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM

MasterShot 'ਚ ਤਰੁਣ ਚੁੱਘ ਦਾ ਧਮਾਕੇਦਾਰ Interview, ਚੋਣ ਨਾ ਲੜਨ ਪਿੱਛੇ ਦੱਸਿਆ ਵੱਡਾ ਕਾਰਨ

09 May 2024 9:10 AM
Advertisement