'ਮਹਿਲਾ ਦਿਵਸ' ਮੌਕੇ ਸਿੱਧੂ ਨੇ ਸਰਹੱਦ 'ਤੇ ਮਹਿਲਾ ਸਿਪਾਹੀਆਂ ਨੂੰ ਕੀਤਾ ਸਲਾਮ
Published : Mar 9, 2018, 2:10 am IST
Updated : Mar 8, 2018, 8:40 pm IST
SHARE ARTICLE

ਅੰਮ੍ਰਿਤਸਰ, 8 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਰਹੱਦਾਂ ਦੀ ਸੁਰੱਖਿਆ ਕਰਦੀਆਂ ਬੀਐਸਐਫ਼ ਦੀਆਂ ਬਹਾਦਰ ਕਾਂਸਟੇਬਲਾ ਨੂੰ ਮਿਲਣ ਲਈ ਪੁਲ ਮੋਰਾਂ ਵਿਖੇ ਭਾਰਤ-ਪਾਕਿ ਸਰਹੱਦ 'ਤੇ ਪੁੱਜੇ ਅਤੇ ਉਨ੍ਹਾਂ ਨਾਲ ਮਹਿਲਾ ਦਿਵਸ ਨੂੰ ਮਨਾਇਆ।
ਇਸ ਮੌਕੇ ਸ. ਸਿੱਧੂ ਨੇ ਫਲਾਂ ਦਾ ਟੋਕਰਾ ਵੀ ਭੇਂਟ ਕੀਤਾ। ਉਨ੍ਹਾਂ ਨੇ ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਸ. ਸਿੱਧੂ ਨੇ ਕਿਹਾ ਕਿ ਇਹ ਲੜਕੀਆਂ ਰਾਸ਼ਟਰ ਦਾ ਮਾਣ ਹਨ ਅਤੇ ਅੱਜ ਮਹਿਲਾ ਦਿਵਸ ਮੌਕੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਅਤੇ ਜਿਸ ਢੰਗ ਨਾਲ ਉਹ ਅਪਣੀ ਪ੍ਰਤੀਬੱਧਤਾ ਨਾਲ ਅਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ ਜਿਸ ਕਰ ਕੇ ਅਸੀਂ ਅਪਣੇ ਘਰਾਂ ਵਿਚ ਸੁਰੱਖਿਅਤ ਰਹਿੰਦੇ ਹਾਂ। ਬੀ ਐਸ ਐਫ਼ ਦੀਆਂ ਮਹਿਲਾ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਸ. ਸੱਧੂ ਨੇ ਉਨ੍ਹਾਂ ਦੇ ਪ੍ਰੇਰਨਾ ਬਾਰੇ ਪੁੱਛੇ ਜਾਣ 'ਤੇ ਮਹਿਲਾ ਸੈਨਿਕਾਂ ਨੇ ਕਿਹਾ ਕਿ ਉਹ ਸਮੂਹ ਚੁਨੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਬੈਰਲ ਦਾ ਸਾਹਮਣਾ ਵੀ ਕਰਦੀਆਂ ਜੋ ਕਿ ਮਹਿਲਾ ਸ਼ਕਤੀਕਰਨ ਦੀ ਸੱਭ ਤੋਂ ਵਧੀਆ ਮਿਸਾਲ ਹੈ ਅਤੇ ਸਰਹੱਦ 'ਤੇ ਦੁਸ਼ਮਣ ਵਲੋਂ ਕਿਸੇ ਵੀ ਤਰ੍ਹਾਂ ਹਰਕਤ ਦਾ ਜਵਾਬ ਦੇਣ ਲਈ ਅਸੀਂ ਸਮਰੱਥ ਹਾਂ। 


ਸਿੱਧੂ ਨੇ ਕਿਹਾ ਕਿ ਮੇਰੀ ਭੈਣ ਸਿਮਰਨ ਕੁੱਝ ਸਮੇਂ ਪਹਿਲਾਂ ਅੰਮ੍ਰਿਤਸਰ ਵਿਚ ਆਈ ਸੀ ਅਤੇ ਉਸ ਨੇ ਮੈਨੂੰ ਦਸਿਆ ਸੀ ਕਿ ਬੀ ਐਸ ਐਫ਼ ਦੀਆਂ ਦੋ ਲੜਕੀਆਂ ਸਰਹੱਦ 'ਤੇ ਪਰੇਡ ਦੀ ਅਗਵਾਈ ਕਰਦੀਆਂ ਸਨ ਉਨ੍ਹਾਂ ਨੂੰ ਵੇਖ ਕੇ ਮਂੈ ਸੋਚਿਆ ਸੀ ਕਿ ਮੈਂ ਵੀ ਕਦੇ ਸਰਹੱਦ 'ਤੇ ਜਾਵਾਂਗੀ। ਇਸ ਲਈ ਮੈਂ ਇਨ੍ਹਾਂ ਬਹਾਦਰ ਲੜਕੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਮਹਿਲਾ ਦਿਵਸ 'ਤੇ ਸਲਾਮ ਕਰਨ ਦਾ ਫ਼ੈਸਲਾ ਕੀਤਾ। ਅੱਜ ਇਥੇ ਆ ਕੇ ਮੈਨੂੰ ਬਹੁਤ ਸੰਤੁਸ਼ਟੀ ਮਿਲੀ ਹੈ ਅਤੇ ਇਨ੍ਹਾਂ ਲੜਕੀਆਂ ਦੇ ਹੌਸਲੇ ਤੋਂ ਬਹੁਤ ਪ੍ਰਭਾਵਤ ਹੋਇਆ ਹਾਂ। ਬੀ.ਐਸ.ਐਫ਼.ਮਹਿਲਾ ਕਾਂਸਟੇਬਲਾਂ ਨਾਲ ਅਪਣੇ ਵਿਚਾਰ ਸਾਂਝੇ ਕਰਦੇ ਹੋਏ। ਅੱਜ ਮੈਂ ਜੋ ਕੁੱਝ ਵੀ ਹਾਂ ਉਹ ਸਿਰਫ਼ ਅਪਣੀ ਮਾਂ ਦੀਆਂ ਸਿਖਿਆਵਾਂ, ਮੇਰੀ ਭੈਣ ਦੀ ਬਖ਼ਸ਼ਿਸ਼ ਅਤੇ ਮੇਰੀ ਪਤਨੀ ਦੀ ਬਦੌਲਤ ਹਾਂ। ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਪੰਜਾਬ ਨਿਗਮ ਚੋਣਾਂ ਵਿਚ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਨ ਦਿਤਾ ਹੈ।  ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗ਼ਾ ਜਿੱਤਣ ਵਾਲੀ ਨਵਜੋਤ ਕੌਰ ਨੂੰ 5 ਲੱਖ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ. ਸਿੱਧੂ ਦਾ ਬੀਐਸਐਫ਼ ਦੇ ਡੀਆਈਜੀ ਜੇ ਐਸ ਓਬਰਾਏ ਅਤੇ ਹੋਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ।

SHARE ARTICLE
Advertisement

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM
Advertisement