ਮਾਨਸਾ ਦੀ 6 ਸਾਲ ਦੀ ਮੀਰਾ ਦੇ ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ
Published : Dec 12, 2017, 5:39 pm IST
Updated : Dec 12, 2017, 12:09 pm IST
SHARE ARTICLE

ਮਾਨਸਾ: ਜਦ ਹੌਂਸਲਾ ਬਣਾ ਲਿਆ ਉੱਚੀ ਉਡਾਨ ਦਾ, ਫਿਰ ਫਿਜ਼ੂਲ ਹੈ ਕਦ ਵੇਖਣਾ ਆਸਮਾਨ ਦਾ! ਸ਼ਾਇਦ ਇਹ ਲਾਈਨ ਮਾਨਸਾ ਦੀ ਮੀਰਾ ਦੇ ਲਈ ਹੀ ਬਣੀ ਸੀ। ਬੋਹਾ ਕਸਬੇ ਦੀ 6 ਸਾਲ ਦੀ ਬੱਚੀ ਹੈ ਮੀਰਾ। ਜੋ ਇਕ ਲੱਤ ਦੇ ਸਹਾਰੇ ਜਦ ਰੋਜ਼ ਸਵਾ ਕਿਲੋਮੀਟਰ ਦੂਰ ਸਕੂਲ ਆਉਂਦੀ-ਜਾਂਦੀ ਹੈ ਤਾਂ ਉਸ ਨੂੰ ਦੇਖਣ ਵਾਲਾ ਉਸ ਦੇ ਜਜ਼ਬੇ ਤੇ ਜਨੂੰਨ ਨੂੰ ਸਲਾਮ ਕਰਦਾ ਹੈ।
ਬੋਹਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਅਧਿਆਪਕ ਕੁੱਝ ਮਹੀਨੇ ਪਹਿਲਾਂ ਡਰਾਪ ਆਊਟ ਬੱਚਿਆਂ ਦੇ ਲਈ ਸਰਵੇ ਕਰ ਰਹੇ ਸਨ। ਉਨ੍ਹਾਂ ਦਾ ਮਕਸਦ ਸੀ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਸੂਕਲ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਾਇਆ ਜਾ ਸਕੇ। 


ਉਦੋਂ ਕੁੱਝ ਦੂਰ ਸਥਿਤ ਝੁੱਗੀਆਂ 'ਚ ਉਨ੍ਹਾਂ ਨੂੰ ਮੀਰਾ ਤੇ ਉਸ ਦੇ ਭਰਾ-ਭੈਣ ਮਿਲੇ। ਮੀਰਾ ਦੀ ਇੱਕ ਲੱਤ ਨਹੀਂ ਸੀ। ਇਹ ਦੇਖ ਅਧਿਆਪਕਾਂ ਨੂੰ ਖਾਸ ਉਮੀਦ ਨਹੀਂ ਸੀ ਕਿ ਬੱਚੀ ਪੜ੍ਹ ਸਕੇਗੀ ਪਰ ਉਨ੍ਹਾਂ ਨੇ ਤਿੰਨਾਂ ਬੱਚਿਆਂ ਦਾ ਦਾਖਲਾ ਕਰ ਲਿਆ। ਬੱਚਿਆਂ ਦੀ ਵਰਦੀ ਤੇ ਕਿਤਾਬਾਂ ਦਾ ਇੰਤਜ਼ਾਮ ਵੀ ਸਕੂਲ ਵਲੋਂ ਕਰ ਦਿੱਤਾ ਗਿਆ। ਅਧਿਆਪਕਾਂ ਦੇ ਲਈ ਇਹ ਇੱਕ ਰੂਟੀਨ ਸੀ, ਉਨ੍ਹਾਂ ਨੇ ਸੋਚਿਆ ਕਿ ਬਾਕੀ ਦੋ ਬੱਚੇ ਸਕੂਲ ਆ ਜਾਣਗੇ, ਇਹ ਹੀ ਬਹੁਤ ਹੈ ਪਰ ਅਗਲੇ ਹੀ ਦਿਨ ਇਲਾਕੇ ਦੇ ਲੋਕ ਸਵੇਰੇ ਇੱਕ ਛੋਟੀ ਜਿਹੀ ਬੱਚੀ ਨੂੰ ਇਕ ਲੱਤ ਨਾ ਹੋਣ ਦੇ ਬਾਵਜੂਦ ਪੂਰੀ ਰਫਤਾਰ ਨਾਲ ਸਕੂਲ ਬੈਗ ਲਏ ਵਰਦੀ 'ਚ ਸਕੂਲ ਜਾਂਦੇ ਦੇਖ ਹੈਰਾਨ ਰਹਿ ਗਏ। 


ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਖੁਦ ਅਪਾਹਜ ਹਨ। ਸੋ ਉਹ ਇਸ ਦਰਦ ਨੂੰ ਬਖੂਬੀ ਸਮਝਦੇ ਹਨ। ਪੜ੍ਹਾਈ ਦੇ ਲਈ ਮੀਰਾ ਦਾ ਜਜ਼ਬਾ ਦੇਖਣ ਤੋਂ ਬਾਅਦ ਉਨ੍ਹਾਂ ਨੇ ਸਾਰੇ ਸਟਾਫ ਨੂੰ ਹਿਦਾਇਤ ਦਿੱਤੀ ਕਿ ਇਹ ਹਰ ਹਾਲ 'ਚ ਯਕੀਨੀ ਬਣਾਇਆ ਜਾਵੇ ਕਿ ਮੀਰਾ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਸ ਤੋਂ ਬਾਅਦ ਜਿਵੇਂ-ਜਿਵੇਂ ਦਿਨ ਬੀਤਦੇ ਗਏ ਹਰ ਕੋਈ ਮੀਰਾ ਦੇ ਜਜ਼ਬੇ ਤੇ ਹੌਂਸਲੇ ਦਾ ਮੁਰੀਦ ਬਣਦਾ ਗਿਆ। ਪਹਿਲੀ ਜਮਾਤ 'ਚ ਹੀ ਮੀਰਾ ਦੇ ਨਾਲ ਉਸ ਦਾ ਭਰਾ ਓਮ ਪ੍ਰਕਾਸ਼ ਪੜ੍ਹਦਾ ਹੈ। ਹੁਣ ਮੀਰਾ ਦਾ ਬੈਗ ਲਿਆਉਣ ਤੇ ਲੈ ਜਾਣ ਦੀ ਜ਼ਿੰਮੇਵਾਰੀ ਉਸ ਨੇ ਸੰਭਾਲ ਲਈ ਹੈ। ਇਸ ਉਮਰ 'ਚ ਹੀ ਉਸ ਨੂੰ ਵੱਡੇ ਭਰਾ ਦੀ ਭੂਮਿਕਾ ਦਾ ਅਹਿਸਾਸ ਹੋ ਗਿਆ ਹੈ।



ਮੀਰਾ ਦੀ ਅਧਿਆਪਕ ਪਰਮਜੀਤ ਕੌਰ ਨੇ ਵੀ ਉਸ ਦੀ ਸਹਾਇਤਾ ਸ਼ੁਰੂ ਕਰ ਦਿੱਤੀ ਹੈ। ਉਹ ਕੋਸ਼ਿਸ਼ ਕਰਦੀ ਹੈ ਕਿ ਜੇਕਰ ਸੰਭਵ ਹੋ ਸਕੇ ਤਾਂ ਉਹ ਆਪਣੀ ਸਕੂਟੀ 'ਤੇ ਮੀਰਾ ਨੂੰ ਸਕੂਲ ਲੈ ਜਾਵੇ ਤੇ ਵਾਪਸੀ 'ਚ ਵੀ ਛੱਡ ਦੇਵੇ ਪਰ ਰੋਜ਼ਾਨਾ ਇਹ ਸੰਭਵ ਨਹੀਂ ਹੋ ਸਕਦਾ। ਪਰਮਜੀਤ ਕੌਰ ਦੱਸਦੀ ਹੈ ਕਿ ਮੀਰਾ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ। 

ਸਕੂਲ ਆਉਣਾ ਮੰਨੋ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਕੰਮ ਹੈ। ਉਸ ਨੂੰ ਸਕੂਲ ਆਉਂਦੇ ਹੋਏ ਸਿਰਫ ਢਾਈ ਮਹੀਨੇ ਹੋਏ ਹਨ ਪਰ ਉਹ ਪੂਰਾ ਮਨ ਲਗਾ ਕੇ ਪੜ੍ਹਦੀ ਹੈ। ਉਸ ਨੂੰ ਚੰਗੇ ਵਿਦਿਆਰਥੀਆਂ 'ਚ ਗਿਣਿਆ ਜਾਂਦਾ ਹੈ। ਸਕੂਲ ਤੇ ਪੜ੍ਹਾਈ ਦੇ ਲਈ ਇੰਨਾ ਜੋਸ਼ ਉਨ੍ਹਾਂ ਨੇ ਕਿਸੇ ਹੋਰ ਬੱਚੇ 'ਚ ਨਹੀਂ ਦੇਖਿਆ। ਮੀਰਾ ਦਾ ਘਰ ਸਕੂਲ ਤੋਂ ਸਵਾ ਕਿਲੋਮੀਟਰ ਦੂਰ ਹੈ ਤੇ ਇਕ ਲੱਤ ਨਾਲ ਚਲਣਾ ਕੋਈ ਆਸਾਨ ਕੰਮ ਨਹੀਂ ਹੈ। 


ਮੀਰਾ ਦੇ ਹੌਸਲੇ ਨਾਲ ਪਰਿਵਾਰ ਨੂੰ ਬੱਝੀ ਆਸ

ਰਤਿਆ ਰੋਡ ਝੁੱਗੀਆਂ 'ਚ ਰਹਿਣ ਵਾਲੇ ਮੀਰਾ ਦੇ ਪਰਿਵਾਰ ਦੀ ਹਾਲਤ ਬੇਹਦ ਖਰਾਬ ਹੈ। ਉਸ ਦੇ ਪਿਤਾ ਰਮੇਸ਼ ਨੂੰ ਗਠੀਆ ਹੈ। ਉਹ ਬਿਸਤਰ 'ਤੇ ਹਨ। ਮਾਂ ਉਸ ਦੇ ਨਾਲ ਨਹੀਂ ਰਹਿੰਦੀ। ਦੋ ਭਰਾ ਤੇ ਇਕ ਭੈਣ ਹੈ। ਦਾਦੇ ਦੀਆਂ ਅੱਖਾਂ ਖਰਾਬ ਹਨ। ਬੁੱਢੀ ਦਾਦੀ ਲੋਕਾਂ ਕੋਲੋਂ ਮੰਗ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ। ਪੜ੍ਹਾਈ ਵੱਲ ਮੀਰਾ ਦੀ ਲਗਨ ਵੇਖ ਕੇ ਦਾਦੀ ਨੂੰ ਕੁੱਝ ਆਸ ਬੱਝੀ ਹੈ।

ਮੀਰਾ ਦੀ ਅਧਿਆਪਕ ਪਰਮਜੀਤ ਕੌਰ ਦੱਸਦੀ ਹੈ ਕਿ ਪਹਿਲਾਂ ਸਕੂਲ 'ਚ ਮਿਡ-ਡੇ ਮੀਲ ਬਣਦਾ ਸੀ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਇਕ ਟਾਈਮ ਭਰਪੇਟ ਖਾ ਲੈਂਦੇ ਸਨ ਪਰ ਕਾਫੀ ਸਮੇ ਤੋਂ ਗ੍ਰਾਂਟ ਨਾ ਆਉਣ ਕਾਰਨ ਉਹ ਵੀ ਬੰਦ ਹੋ ਗਿਆ ਹੈ। ਇਕ ਦਿਨ ਉਹ ਮੀਰਾ ਦੇ ਘਰ ਗਈ ਤਾਂ ਉਸ ਦੀ ਦਾਦੀ ਨੇ ਇਕ ਮੁੱਠੀ ਚਾਵਲ ਦਿਖਾਏ ਤੇ ਕਿਹਾ ਕੀ ਇਹਨਾਂ ਨਾਲ ਕਿਸੇ ਤਰ੍ਹਾਂ ਪੂਰੇ ਪਰਿਵਾਰ ਦਾ ਪੇਟ ਭਰੇਗਾ। ਫਿਰ ਉਨ੍ਹਾਂ ਨੇ ਮੁਹੱਲੇ ਵਾਲਿਆਂ ਨਾਲ ਗੱਲ ਕੀਤੀ, ਸਾਰਿਆਂ ਨੇ ਮਿਲ ਕੇ ਪੈਸੇ ਜਮਾ ਕੀਤੇ ਤੇ ਰਾਸ਼ਨ ਖਰੀਦ ਕੇ ਉਨ੍ਹਾਂ ਨੂੰ ਦਿੱਤਾ। 


ਇਕ ਸੜਕ ਹਾਦਸੇ ਤੋਂ ਬਾਅਦ ਮੀਰਾ ਦੀ ਲੱਤ ਕੱਟਣੀ ਪਈ ਸੀ। ਉਸ ਦਾ ਪਰਿਵਾਰ ਉਦੋਂ ਮਾਨਸਾ ਜ਼ਿਲੇ 'ਚ ਹੀ ਸਰਦੂਲਗੜ੍ਹ 'ਚ ਰਹਿੰਦਾ ਸੀ। ਉਥੇ ਉਸ ਦੇ ਮਾਤਾ-ਪਿਤਾ ਖੇਤਾਂ 'ਚ ਮਜਦੂਰੀ ਕਰਦੇ ਸਨ। ਇਕ ਦਿਨ ਮੀਰਾ ਤੇ ਉਸ ਦੇ ਭਰਾ-ਭੈਣ ਬੱਕਰੀਆਂ ਚਰਾਉਣ ਗਏ ਸਨ। ਉਦੋਂ ਇਕ ਟਰੱਕ ਨਾਲ ਉਸ ਦਾ ਐਕਸੀਡੈਂਟ ਹੋ ਗਿਆ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement