
ਅੰਮ੍ਰਿਤਸਰ : ਪਿੰਡ ਕਾਲੇ ਵਿਖੇ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ ਸਥਾਨ 'ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗੈਸ ਸਿਲੰਡਰ ਫਟਣ ਨਾਲ 1 ਦੀ ਮੌਤ ਹੋ ਗਈ ਜਦਕਿ 8 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ 'ਚ 7 ਬੱਚੇ ਅਤੇ ਇਕ ਗੁਬਾਰੇ ਵਾਲਾ ਵਿਅਕਤੀ ਸ਼ਾਮਲ ਹੈ।
ਇਥੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰ ਅਚਾਨਕ ਗੁਬਾਰਿਆਂ ਨੂੰ ਫਲਾਉਣ ਵਾਲਾ ਗੈਸ ਸਿਲੰਡਰ ਫਟਣ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।
ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।