
ਮੁਹਾਲੀ ਦੇ ਮਟੌਰ ਥਾਣਾ ਖੇਤਰ ਤੋਂ ਅਚਾਨਕ 4 ਸਕੂਲੀ ਵਿਦਿਆਰਥਣਾਂ ਲਾਪਤਾ ਹੋ ਗਈਆਂ ਸਨ। ਇਹ ਵਿਦਿਆਰਥਣਾਂ ਸਕੂਲ ਤਾਂ ਗਈਆਂ ਸਨ ਪਰ ਮੁੜ ਕੇ ਘਰ ਨਹੀਂ ਆਈਆਂ ਤਾਂ ਪਰਿਵਾਰ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਗਈ ਅਤੇ ਫਿਰ ਪੁਲਿਸ ਥਾਣੇ ‘ਚ 4 ਵਿਦਿਆਰਥਣਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਸੀ।
ਇਸ ਮਾਮਲੇ ‘ਚ ਪੁਲਿਸ ਨੂੰ ਪਹਿਲਾਂ ਤਾਂ ਅਗਵਾ ਦਾ ਸ਼ੱਕ ਸੀ। ਪੁਲਿਸ ਇਸ ਨੂੰ ਅਗਵਾ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਸੀ ਅਤੇ ਵਿਦਿਆਰਥਣਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ ਕਿਉਂਕਿ ਇਹ ਮਾਮਲਾ 4 ਵਿਦਿਆਰਥਣਾਂ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਸੁਰਖੀਆਂ ‘ਚ ਆ ਗਿਆ ਸੀ।
ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਪੁਲਿਸ ਵਿਭਾਗ ਹੱਥ ਨਵੇਂ ਸਬੂਤ ਲੱਗੇ ਤਾਂ ਵਿਭਾਗ ਨੇ ਕਾਰਵਾਈ ‘ਚ ਹੋਰ ਤੇਜ਼ੀ ਲਿਆਂਦੀ। ਚਾਰੇ ਵਿਦਿਆਰਥਣਾਂ ਦੀ ਭਾਲ ਕਰਦਿਆਂ ਇਸ ਮਾਮਲੇ ‘ਚ ਨਵੇਂ ਖੁਲਾਸੇ ਹੋਏ। ਲਗਾਤਾਰ ਭਾਲ ਅਤੇ ਛਾਪੇਮਾਰੀ ਦੌਰਾਨ ਪੁਲਿਸ ਵਿਭਾਗ ਨੂੰ ਉਨ੍ਹਾਂ ਚਾਰੇ ਵਿਦਿਆਰਥਣਾਂ ਦੀ ਲੋਕੇਸ਼ਨ ਪਤਾ ਲੱਗ ਗਈ।
ਇਹ ਚਾਰੇ ਵਿਦਿਆਰਥਣਾਂ ਦੀ ਲੋਕੇਸ਼ਨ ਲੁਧਿਆਣੇ ਦੀ ਮਿਲੀ ਤਾਂ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਲੁਧਿਆਣਾ ਤੋਂ ਇਨ੍ਹਾਂ ਵਿਦਿਆਰਥਣਾਂ ਨੂੰ ਬਰਾਮਦ ਕਰ ਲਿਆ। ਇਸ ਸਾਰੇ ਮਾਮਲੇ ‘ਚ ਪੁਲਿਸ ਨੇ ਦੋ ਲੜਕਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਨ੍ਹਾਂ 2 ਨੌਜਵਾਨਾਂ ‘ਤੇ ਵਿਦਿਆਰਥਣਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਆਰੋਪ ਲਾਏ ਗਏ ਹਨ। ਇਨ੍ਹਾਂ ਨੌਜਵਾਨਾਂ ‘ਤੇ ਨਾਬਾਲਗਾ ਨੂੰ ਭਜਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਮਨੂੰ ਅਤੇ ਰਵੀ ਦੇ ਰੂਪ ਵਜੋਂ ਕੀਤੀ ਗਈ ਹੈ।
ਪੁਲਿਸ ਦੀ ਜਾਂਚ ‘ਚ ਲਾਪਤਾ ਚੱਲਿਆ ਕਿ ਦੋ ਨਾਬਾਲਗਾਂ ਦੇ ਦੋਸਤ ਮੁਲਜ਼ਮ ਮਨਪ੍ਰੀਤ ਅਤੇ ਰਵੀ ਸਨ। ਇਨ੍ਹਾਂ ਮੁਲਜ਼ਮਾਂ ਨੇ ਲੜਕੀਆਂ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ ਅਤੇ ਉਹਨਾਂ ਨੂੰ ਆਪਣੇ ਨਾਲ ਲੁਧਿਆਣਾ ਲੈ ਆਏ ਸਨ ਅਤੇ ਨਾਲ ਹੀ ਦੋ ਹੋਰ ਲੜਕੀਆਂ ਵੀ ਆਪਣੀ ਸਹੇਲੀਆਂ ਨਾਲ ਹੀ ਆ ਗਈਆਂ ਸਨ।
ਹਾਂਲਾਕਿ, ਚਾਰਾਂ ਲੜਕੀਆਂ ‘ਚੋਂ ਇਕ ਲੜਕੀ ਕੋਲ ਮੋਬਾਇਲ ਫੋਨ ਸੀ ਪਰ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਜਿਵੇਂ ਹੀ ਫੋਨ ਆਨ ਹੋਇਆ ਤਾਂ ਪੁਲਿਸ ਵਿਭਾਗ ਨੇ ਲੜਕੀ ਦੇ ਫੋਨ ਦੀ ਟਾਵਰ ਲੋਕੇਸ਼ਨ ਦੀ ਜਾਂਚ ਕਰਕੇ ਇਨ੍ਹਾਂ ਦਾ ਪਤਾ ਲਗਾਇਆ। ਪਤਾ ਸਾਹਮਣੇ ਆਉਣ ‘ਤੇ ਲੜਕੀਆਂ ਦੀ ਲੋਕੇਸ਼ਨ ਲੁਧਿਆਣੇ ਦੀ ਮਿਲੀ।
ਲੁਧਿਆਣਾ ਪਹੁੰਚ ਕੇ ਪੁਲਿਸ ਵੱਲੋਂ ਚਾਰਾਂ ਲੜਕੀਆਂ ਅਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਵਾਪਸ ਉਨ੍ਹਾਂ ਦੇ ਪਿੰਡ ਲੈ ਗਏ। ਦੇਖਣ ਨੂੰ ਮਾਮਲਾ ਸਿੱਧਾ ਨਹੀਂ ਲਗ ਰਿਹਾ। 2 ਲੜਕੀਆਂ ਤਾਂ ਆਪਣੇ 2 ਦੋਸਤਾਂ ਨਾਲ ਵਿਆਹ ਦੇ ਝਾਂਸੇ ‘ਚ ਆ ਗਈਆਂ ਸਨ ਪਰ ਬਾਕੀ 2 ਲੜਕੀਆਂ ਦਾ ਨਾਲ ਆਉਣਾ ਕੁਝ ਸਮਝ ਨਹੀਂ ਆ ਰਿਹਾ। ਪੁਲਿਸ ਵਲੋਂ ਇਸ ਮਾਮਲੇ ‘ਚ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।