ਨਾਰਵੇ ਦੇ ਅੰਬੈਸਡਰ ਤੇ ਵਿਧਾਇਕ ਵਿਜੈਇੰਦਰ ਸਿੰਗਲਾ ਵਲੋਂ ਨੇੜਲੇ ਪਿੰਡਾਂ ਦਾ ਦੌਰਾ
Published : Mar 14, 2018, 12:33 am IST
Updated : Mar 13, 2018, 7:03 pm IST
SHARE ARTICLE

ਭਵਾਨੀਗੜ੍ਹ, 14 ਮਾਰਚ (ਗੁਰਦਰਸ਼ਨ ਸਿੰਘ ਸਿੱਧੂ/ਗੁਰਪ੍ਰੀਤ ਸਕਰੌਦੀ) : ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਆਰਥਿਕ, ਸਿਆਸੀ ਅਤੇ ਸਮਾਜਿਕ ਸਥਿਤੀਆਂ ਦੀ ਜਾਣਕਾਰੀ ਹਿੱਤ ਦੌਰਾ ਕਰ ਰਹੇ ਨਾਰਵੇ ਦੇ ਅੰਬੈਸਡਰ  ਨਿਲਸ ਰਿਗਨਾਰ ਕਮਸਵੇਗ ਵਲੋਂ ਅੱਜ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਸਮੇਤ ਭਵਾਨੀਗੜ੍ਹ ਨੇੜਲੇ ਪਿੰਡਾਂ ਪੰਨਵਾਂ, ਭੱਟੀਵਾਲ ਆਦਿ ਦਾ ਦੌਰਾ ਕੀਤਾ  ਗਿਆ ਅਤੇ ਪਿੰਡਾਂ ਦੇ ਲੋਕਾਂ ਨਾਲ ਕਿਸਾਨੀ, ਵਾਤਾਵਰਣ, ਸਿਖਿਆ, ਸਿਹਤ ਆਦਿ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪਿੰਡਾਂ ਦੇ ਲੋਕਾਂ ਦੇ ਨਿੱਘੇ ਅਤੇ ਅਪਣੱਤ ਭਰੇ ਰਵੱਈਏ ਤੋਂ ਪ੍ਰਭਾਵਿਤ ਹੁੰਦਿਆਂ ਕਮਸਵੇਗ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕ ਮਿਹਨਤੀ ਤੇ ਹਿੰਮਤੀ ਹਨ ਅਤੇ ਇਨ੍ਹਾਂ ਨੇ ਅਪਣੀ ਮਿਹਨਤ ਸਦਕਾ ਸਾਰੀ ਦੁਨੀਆਂ ਵਿਚ ਚੰਗਾ ਨਾਮ ਕਮਾਇਆ ਹੈ। 


ਅੰਬੈਸਡਰ ਕਮਸਵੇਗ ਨੇ ਕਿਹਾ ਕਿ ਉਹ ਸਿਹਤ, ਸਿਖਿਆ ਅਤੇ ਸੂਚਨਾ ਤਕਨਾਲਾਜੀ ਦੇ ਖੇਤਰਾਂ ਵਿਚ ਜਾਣਕਾਰੀ ਹਾਸਲ ਕਰ ਰਹੇ ਹਨ ਅਤੇ ਇਥੋਂ ਦੇ ਲੋਕਾਂ ਨਾਲ ਵਿਚਾਰਕ ਸਾਂਝ ਪਾ ਕੇ ਨੇੜ ਭਵਿੱਖ ਵਿਚ ਕਿਸੇ ਅਹਿਮ ਪ੍ਰੋਜੈਕਟ ਨੂੰ ਆਰੰਭ ਕਰਨ ਬਾਰੇ ਵੀ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਨਾਰਵੇ 'ਚ ਸਿਖਿਆ ਲਈ ਮਿਆਰੀ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਉਹ ਅਪਣੇ ਇਸ ਦੌਰੇ ਦੌਰਾਨ ਕਿਸਾਨਾਂ, ਵਿਦਿਆਰਥੀਆਂ ਤੇ ਨੌਜਵਾਨ ਵਰਗ ਦੀ ਦਿਲਚਸਪੀ ਤੇ ਰੁਝਾਨਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ। ਵਿਧਾਇਕ  ਸਿੰਗਲਾ ਨੇ ਉਨ੍ਹਾਂ ਨੂੰ ਹਲਕੇ ਦੀਆਂ ਪ੍ਰਾਪਤੀਆਂ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿਤੀ।  

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement