ਪੰਜਾਬ ਪੁਲਿਸ ਨੇ ਗੈਂਗਸਟਰ ਵਿੱਕੀ ਗੌਂਡਰ ਮੁਕਾਬਲੇ 'ਚ ਮਾਰਿਆ
Published : Jan 28, 2018, 1:32 am IST
Updated : Jan 27, 2018, 8:02 pm IST
SHARE ARTICLE

ਚੰਡੀਗੜ੍ਹ, 27 ਜਨਵਰੀ (ਨੀਲ ਭਲਿੰਦਰ ਸਿੰਘ): ਨਾਭਾ ਜੇਲ ਬ੍ਰੇਕ ਅਤੇ ਕਈ ਅਪਰਾਧਿਕ ਵਾਰਦਾਤਾਂ ਲਈ ਲੋੜੀਂਦਾ ਗੈਂਗਸਟਰ ਪੰਜਾਬ ਪੁਲਿਸ ਨੇ ਮਾਰ ਮੁਕਾਇਆ ਹੈ। ਪੰਜਾਬ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਦੀਆਂ ਪੰਜ ਟੀਮਾਂ ਵਿਚ ਸ਼ਾਮਲ 35 ਮੁਲਾਜ਼ਮਾਂ ਵਲੋਂ ਬਹੁਤ ਹੀ ਸਾਵਧਾਨੀ ਨਾਲ ਉੱਚ ਤਕਨੀਕੀ ਅਤੇ ਖੁਫ਼ੀਆ ਆਪਰੇਸ਼ਨ ਚਲਾ ਕੇ ਲੋੜੀਂਦੇ ਗੈਂਗਸਟਰ ਅਤੇ ਨਾਭਾ ਜੇਲ ਤੋੜ ਕੇ ਭੱਜੇ ਮੁੱਖ ਦੋਸ਼ੀ ਵਿੱਕੀ ਗੌਂਡਰ ਨੂੰ ਮੁਕਾਬਲੇ ਵਿਚ ਮੁਕਾ ਦੇਣ ਨਾਲ ਘਿਨਾਉਣੇ ਅਪਰਾਧਾਂ ਦੇ 10 ਮੁਕੱਦਮਿਆਂ ਦਾ ਨਿਪਟਾਰਾ ਕਰ ਦਿਤਾ।ਪੰਜਾਬ ਪੁਲਿਸ ਵਲੋਂ ਕੀਤੀ ਕਾਰਵਾਈ ਦੌਰਾਨ ਗੌਂਡਰ ਦੇ ਸਾਥੀ ਪ੍ਰੇਮਾ ਲਾਹੌਰੀਆ ਅਤੇ ਇਕ ਹੋਰ ਅਣਜਾਣੇ ਵਿਅਕਤੀ ਦੇ ਮੁਕਾਬਲੇ ਵਿਚ ਮਾਰ ਮੁਕਾਏ ਜਾਣ ਕਰ ਕੇ ਪੰਜਾਬ ਪੁਲਿਸ ਨੂੰ ਇਕ ਹੋਰ ਵੱਡੀ ਪ੍ਰਾਪਤੀ ਹੋਈ ਹੈ ਜਿਸ ਨੇ ਹਾਲ ਹੀ ਵਿਚ ਸੂਬੇ ਅੰਦਰ ਮਿੱਥ ਕੇ ਕੀਤੀਆਂ ਜਾਣ ਵਾਲੀਆਂ ਹਤਿਆਵਾਂ ਦੇ ਕੇਸਾਂ ਨੂੰ ਹੱਲ ਕਰਨ ਵਿਚ ਪ੍ਰਸ਼ੰਸਾ ਹਾਸਲ ਕੀਤੀ ਸੀ। ਪੁਲਿਸ ਆਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਸ੍ਰੀ ਅਰੋੜਾ ਅਤੇ ਡੀ.ਜੀ.ਪੀ. ਖੁਫ਼ੀਆ ਸ੍ਰੀ ਦਿਨਕਰ ਗੁਪਤਾ ਨੇ ਦਸਿਆ ਕਿ ਆਈ.ਜੀ. ਓ.ਸੀ.ਸੀ.ਯੂ. ਨੀਲੱਭ ਕਿਸ਼ੋਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਤਾਲਮੇਲ ਕਰਦਿਆਂ 'ਏ' ਸ਼੍ਰੇਣੀ ਦੇ ਸੱਭ ਤੋਂ ਵੱਡੇ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਬਾਰੇ ਇਕ ਸਾਲ ਤੋਂ ਵੱਧ ਲੰਮੇ ਸਮੇਂ ਦੀ ਇਕੱਤਰ ਖੁਫ਼ੀਆ ਜਾਣਕਾਰੀ ਅਤੇ ਕਈ ਵੱਖ-ਵੱਖ ਸੂਤਰਾਂ ਤੋਂ ਹਾਸਲ ਜਾਣਕਾਰੀ ਉਪਰੰਤ ਇਹ ਜ਼ਮੀਨੀ ਓਪਰੇਸ਼ਨ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦਸਿਆ ਕਿ ਇਸ ਮੁਕਾਬਲੇ ਪਿੱਛੋਂ 32 ਬੋਰ ਦੇ ਦੋ ਪਿਸਤੌਲ ਅਤੇ 30 ਬੋਰ ਦੇ ਇਕ ਪਿਸਤੌਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੋਲਾ ਬਾਰੂਦ ਵੀ ਗੈਂਗਸਟਰਾਂ ਦੇ ਕਬਜ਼ੇ 'ਚੋਂ ਬਰਾਮਦ ਕੀਤਾ। ਸੋਸ਼ਲ ਮੀਡੀਆ ਰਾਹੀਂ ਸੰਚਾਰ ਲਈ ਵਰਤੇ ਜਾਂਦੇ ਮੋਬਾਈਲ ਫ਼ੋਨ ਅਤੇ ਡੌਂਗਲਜ਼ ਵੀ ਬਰਾਮਦ ਕੀਤੇ ਹਨ। ਮੌਕੇ ਤੋਂ ਇਕ ਨਕਲੀ ਨੰਬਰ ਪਲੇਟ ਵਾਲੀ ਸਵਿੱਫ਼ਟ ਡਿਜ਼ਾਈਰ ਕਾਰ ਵੀ ਪਨਾਹ ਲੈਣ ਵਾਲੇ ਘਰ ਤੋਂ ਬਰਾਮਦ ਕੀਤੀ। ਇਥੋਂ ਹੀ ਬਹੁਤ ਸਾਰੀਆਂ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਹਨ। ਡੀ.ਜੀ.ਪੀ ਸ੍ਰੀ ਅਰੋੜਾ ਨੇ ਦਸਿਆ ਕਿ ਸੀ੍ਰ ਦਿਨਕਰ ਗੁਪਤਾ ਦੀ ਅਗਵਾਈ ਹੇਠ ਖੁਫ਼ੀਆ ਵਿੰਗ ਦੇ ਸੰਗਠਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ) ਨੇ ਖੇਤਰ ਵਿਚੋਂ ਖੁਫ਼ੀਆ ਅਮਲੇ ਤੋਂ ਇਨ੍ਹਾਂ ਦੋਹਾਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਹਾਲੇ ਪਿਛਲੇ ਹਫ਼ਤੇ ਹੀ ਓ.ਸੀ.ਸੀ.ਯੂ. ਨੂੰ ਜਾਣਕਾਰੀ ਮਿਲੀ ਸੀ ਕਿ ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਤਰਨਤਾਰਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਇਨ੍ਹਾਂ ਦੋਹਾਂ ਬਦਮਾਸ਼ਾਂ ਨੂੰ ਵੇਖਿਆ ਗਿਆ ਹੈ। ਉਨਾਂ ਕਿਹਾ ਕਿ ਬੀਤੀ 24 ਜਨਵਰੀ ਨੂੰ ਹੀ ਪੰਜ ਜ਼ਿਲ੍ਹਿਆਂ ਨੂੰ ਓ.ਸੀ.ਈ.ਸੀ.ਯੂ ਵਲੋਂ ਜਾਣਕਾਰੀ ਮੁਹੱਈਆ ਕਰਵਾਈ ਤਾਂ ਜੋ ਗੈਂਗਸਟਰਾਂ ਦੀਆਂ ਸੰਭਾਵੀ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਅਤੇ ਇਸ ਕਾਰਜ ਲਈ ਵਾਧੂ ਪੁਲਿਸ ਬਲਾਂ ਨੂੰ ਵੀ ਭੇਜਿਆ ਗਿਆ।


ਪੁਲਿਸ ਮੁਖੀ ਨੇ ਦਸਿਆ ਕਿ ਪੁਲਿਸ ਥਾਣਾ ਖੁਹੀਆਂ ਸਰਵਰ ਦੇ ਇਲਾਕੇ ਵਿਚ ਇਨ੍ਹਾਂ ਗੈਂਗਸਟਰਾਂ ਦੀਆਂ ਚੱਲ ਰਹੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਦੀ ਅਗਵਾਈ ਹੇਠ ਓ.ਸੀ.ਸੀ.ਯੂ. ਦੀ ਇਕ ਟੀਮ ਨੂੰ ਇਸ ਬਾਰੇ ਖਾਸ ਜਾਣਕਾਰੀ ਦੇ ਕੇ ਨੂੰ ਭੇਜਿਆ ਸੀ। ਇਸ ਵਿਸ਼ੇਸ਼ ਟੀਮ ਨੇ ਇਲਾਕੇ ਦੀ ਪੁਖਤਾ ਖੁਫ਼ੀਆ ਜਾਣਕਾਰੀ ਹਾਸਲ ਕਰਕੇ ਸ਼ੱਕੀ ਟਿਕਾਣਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਡੂੰਘੀ ਜਾਂਚ ਕੀਤੀ।ਏ' ਸ਼੍ਰੇਣੀ ਦੇ 8 ਅਤੇ 'ਬੀ' ਸ਼੍ਰੇਣੀ ਦੇ 9 ਬਾਕੀ ਬਚੇ ਗੈਂਗਸਟਰ ਅਗਲਾ ਨਿਸ਼ਾਨਾ: ਉਨ੍ਹਾਂ ਖੁਲਾਸਾ ਕੀਤਾ ਕਿ ਜਨਵਰੀ 2017 ਤੱਕ ਰਾਜ ਵਿਚ 'ਏ' ਸ਼੍ਰੇਣੀ ਦੇ 17 ਅਤੇ 'ਬੀ' ਸ਼੍ਰੇਣੀ ਦੇ 21 ਗੈਂਗ ਸਰਗਰਮ ਸਮਝੇ ਜਾ ਰਹੇ ਸੀ ਜਦ ਕਿ ਇੱਕ ਸਾਲ ਦੇ ਸਮੇਂ ਦੌਰਾਨ ਕੁੱਝ ਗੈਂਗਸਟਰਾਂ ਨੂੰ ਗ੍ਰਿਫਤਾਰ ਜਾਂ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਸਮੇਂ ਸੰਗਠਿਤ ਜ਼ੁਰਮ ਰੋਕੂ ਇਕਾਈ (ਓ.ਸੀ.ਸੀ.ਯੂ)  ਵੱਲੋਂ 'ਏ' ਸ੍ਰੇਣੀ ਦੇ 8 ਅਤੇ 'ਬੀ' ਸ਼੍ਰੇਣੀ ਦੇ 9 ਬਾਕੀ ਬਚੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਧਿਆਨ ਦਿੱਤਾ ਜਾ ਰਿਹਾ ਹੈ।7 ਲੱਖ ਦਾ ਸੀ ਇਨਾਮ 5 ਲੱਖ ਸੀ ਫ਼ੇਸਬੁੱਕ ਫਾਲੋਅਰਜ਼: ਸ੍ਰੀ ਅਰੋੜਾ ਨੇ ਦੱਸਿਆ ਕਿ ਗੌਂਡਰ 'ਤੇ ਪੰਜਾਬ ਪੁਲਿਸ ਵਲੋਂ 7 ਲੱਖ ਰੁਪਏ ਅਤੇ ਬਾਕੀ ਇਨਾਮ ਰਾਜਸਥਾਨ ਪੁਲਿਸ ਵਲੋਂ ਰਖਿਆ ਗਿਆ ਸੀ। ਉਹ ਸੋਸ਼ਲ ਮੀਡੀਆ ਰਾਹੀਂ ਅਤਿਵਾਦੀ ਸਰਗਰਮੀਆਂ ਨੂੰ ਫੈਲਾਉਣ ਅਤੇ ਅਪਣੇ ਵਿਰੋਧੀ ਗਰੋਹਾਂ ਅਤੇ ਪੁਲਿਸ ਅਫ਼ਸਰਾਂ ਨੂੰ ਨਿਸ਼ਾਨਾ ਬਣਾਉਣ ਲਈ ਧਮਕੀ ਦੇਣ ਦੇ ਸਾਧਨ ਵਜੋਂ ਵਰਤ ਰਿਹਾ ਸੀ। ਉਹ ਬਹੁਤ ਸਾਰੇ ਫੇਸਬੁੱਕ ਅਕਾਉਂਟਸ ਦੀ ਵੀ ਵਰਤੋਂ ਕਰ ਰਿਹਾ ਸੀ ਜੋ ਕਿ ਖਾੜੀ ਦੇਸ਼ਾਂ, ਸਾਈਪ੍ਰਸ ਅਤੇ ਜਰਮਨੀ ਸਮੇਤ ਵੱਖ-ਵੱਖ ਮੁਲਕਾਂ ਤੋਂ ਉਸ ਦੇ ਸਹਿਯੋਗੀਆਂ ਦੁਆਰਾ ਚਲਾਏ ਜਾ ਰਹੇ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਖੁਫ਼ੀਆ ਸ੍ਰੀ ਦਿਨਕਰ ਗੁਪਤਾ ਨੇ ਪ੍ਰਗਟਾਵਾ ਕੀਤਾ ਕਿ ਗੌਂਡਰ ਦੇ ਵੱਖ-ਵੱਖ ਫ਼ੇਸਬੁਕ ਖਾਤਿਆਂ ਵਿਚ ਕੁਲ 1 ਲੱਖ ਫਾਲੋਅਰਜ਼ ਸਨ ਅਤੇ ਸਾਰੇ ਖਾਤਿਆਂ ਵਿਚ ਕੁਲ 4-5 ਲੱਖ ਫ਼ੇਸਬੁਕ ਫੌਲੋਅਰਜ਼ ਸਨ। ਕਤਲ, ਗੈਂਗਵਾਰ, ਜੇਲ ਤੋੜਨ, ਤਸਕਰੀ ਵਰਗੇ 10 ਵੱਖ-ਵੱਖ ਮਾਮਲਿਆਂ ਵਿਚ ਸੀ ਭਾਲ: ਉਨ੍ਹਾਂ ਦਸਿਆ ਕਿ ਇਕ ਭਗੌੜੇ ਅਪਰਾਧੀ ਵਜੋਂ ਗੌਂਡਰ ਦੀ ਕਤਲ, ਗੈਂਗਵਾਰ, ਜੇਲ ਤੋੜਨ, ਜ਼ਬਰਦਸਤੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਰਗੇ 10 ਵੱਖ-ਵੱਖ ਮਾਮਲਿਆਂ ਵਿਚ ਭਾਲ ਸੀ। ਹਾਲ ਹੀ ਵਿਚ ਉਸ ਨੂੰ ਅਪਣੇ ਨਜ਼ਦੀਕੀ ਸਾਥੀ ਅਤੇ ਹੈਂਡਲਰ ਰਮਨਜੀਤ ਸਿੰਘ ਉਰਫ਼ ਰੋਮੀ (ਹਾਂਗਕਾਂਗ) ਰਾਹੀਂ ਪਾਕਿਸਤਾਨ ਤੋਂ ਸਵੈਚਾਲਿਤ ਅਸਾਲਟ ਰਾਈਫ਼ਲ ਦੀ ਸਪੁਰਦਗੀ ਪ੍ਰਾਪਤ ਹੋਈ ਸੀ ਜਿਸ ਦੀ ਪੰਜਾਬ ਪੁਲਿਸ ਨੂੰ ਵੀ ਭਾਲ ਸੀ ਅਤੇ ਦੋਸ਼ੀ ਰਮਨਜੀਤ ਸਿੰਘ ਵਿਰੁਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਰੋਮੀ ਦੀ 2016/2017 ਵਿਚ ਲੁਧਿਆਣਾ ਅਤੇ ਜਲੰਧਰ ਵਿਚ ਮਿੱਥ ਕੇ ਕੀਤੀਆਂ ਹਤਿਆਵਾਂ ਵਿਚ ਵੀ ਸੰਭਾਵੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਪਿਛਲੇ ਦੋ ਦਿਨਾਂ ਤੋਂ ਲੁਕਿਆ ਹੋਇਆ ਸੀ ਢਾਣੀ 'ਚ: ਉਨ੍ਹਾਂ ਦਸਿਆ ਕਿ ਮੁਕਾਬਲੇ ਉਪਰੰਤ ਲੁਕਣ ਵਾਲੀ ਥਾਂ ਦੀ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਜਿਸ ਢਾਣੀ ਉਪਰ ਇਹ ਗੈਂਗਸਟਰ ਪਿਛਲੇ ਦੋ ਦਿਨਾਂ ਤੋਂ ਲੁਕੇ ਹੋਏ ਸਨ। ਉਹ ਇਲਾਕਾ ਪਿੰਡ ਪੱਕੀ, ਥਾਣਾ ਹਿੰਦੂਮੱਲ ਕੋਟ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਅਤੇ ਪੰਜਾਬ ਦੀ ਸਰਹੱਦ ਤੋਂ ਸਿਰਫ਼ 50 ਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਤੁਰਤ ਐਸ.ਪੀ./ਗੰਗਾਨਗਰ ਅਤੇ ਐਸ.ਐਚ.ਓ. ਥਾਣਾ ਹਿੰਦੂਮੱਲ ਕੋਟ ਨਾਲ ਸਾਂਝੀ ਕੀਤੀ ਜੋ ਮੌਕੇ 'ਤੇ ਪਹੁੰਚ ਗਏ। ਇੰਸਪੈਕਟਰ ਬਿਕਰਮ ਸਿੰਘ ਬਰਾੜ ਦੇ ਬਿਆਨ 'ਤੇ ਆਈ.ਪੀ.ਸੀ ਦੀ ਧਾਰਾ 307, 332, 34 ਅਤੇ ਅਸਲਾ ਕਾਨੂੰਨ 25, 27, 54, 59ਅਧੀਨ ਪੁਲਿਸ ਥਾਣਾ ਹਿੰਦੂਮੱਲ ਕੋਟ, ਜ਼ਿਲ੍ਹਾ ਗੰਗਾਨਗਰ ਵਿਖੇ ਮਿਤੀ 27-01-2018 ਨੂੰ ਮੁਕੱਦਮਾ ਨੰ: 26 ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਗੰਗਾਨਗਰ ਪੁਲਿਸ ਵਲੋਂ ਹੋਰ ਤਫ਼ਤੀਸ਼ ਜਾਰੀ ਹੈ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement