ਪੰਜਾਬੀ ਬੋਲੀ ਵੀ ਅੰਗਰੇਜ਼ੀ ਵਾਂਗ ਤਾਕਤਵਰ ਤੇ ਸਮੱਰਥ ਭਾਸ਼ਾ : ਡਾ.ਮਨਮੋਹਨ ਸਿੰਘ
Published : Feb 6, 2018, 1:14 am IST
Updated : Feb 5, 2018, 7:44 pm IST
SHARE ARTICLE

ਨਵੀਂ ਦਿੱਲੀ, 5 ਫ਼ਰਵਰੀ (ਅਮਨਦੀਪ ਸਿੰਘ): ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਨੂੰ ਅੰਗਰੇਜ਼ੀ ਵਰਗੀ ਹੀ ਤਾਕਤਵਰ ਬੋਲੀ ਆਖਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਬੋਲੀ ਅੰਗਰੇਜ਼ੀ ਵਾਂਗ ਹੀ ਇਕ ਹਜ਼ਾਰ ਸਾਲ ਤੋਂ ਵੱਧ ਪੁਰਾਣੀ ਹੈ। ਨਾਥਾਂ, ਜੋਗੀਆਂ ਅਤੇ ਸਿਧਾ ਨੇ ਪਹਿਲੀ ਵਾਰ ਠੇਠ ਪੰਜਾਬੀ ਵਿਚ ਹੀ ਗੁੰਝਲਦਾਰ ਰੂਹਾਨੀ ਸਚਾਈਆਂ ਨੂੰ ਆਮ ਲੋਕਾਂ ਤਕ ਪਹੁੰਚਾਇਆ ਸੀ। ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਸ਼੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਨਾਰਥ ਕੈਂਪਸ ਦੇ ਮਾਸਟਰ ਤਾਰਾ ਸਿੰਘ ਆਡੀਟੋਰੀਅਮ ਵਿਖੇ ਦੋ ਦਿਨਾਂ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਡਾ.ਮਨਮੋਹਨ ਸਿੰਘ ਨੇ ਬਾਬਾ ਫ਼ਰੀਦ ਤੇ ਗੁਰੂ ਨਾਨਕ ਸਾਹਿਬ ਵਲੋਂ ਪੰਜਾਬੀ ਬੋਲੀ ਦੀ ਵਰਤੋਂ ਕਰਨ ਨੂੰ ਇਨਕਲਾਬੀ ਦਸਦਿਆਂ ਪਿਛੋਂ ਗੁਰੂ ਅੰਗਦ ਦੇਵ ਜੀ ਵਲੋਂ ਨਵੇਂ ਸਿਰੇ ਤੋਂ ਗੁਰਮੁਖੀ ਲਿਪੀ ਦੀ ਬਣਤਰ ਘੜਨ ਨੂੰ ਇਨਕਲਾਬੀ ਦਸਿਆ। ਡਾ.ਮਨਮੋਹਨ ਸਿੰਘ ਨੇ ਲਿਖੀ ਹੋਈ ਤਕਰੀਰ ਪੜ੍ਹੀ। ਸ਼ੁਰੂਆਤ ਤੇ ਅਖ਼ੀਰ ਵਿਚ ਉਨ੍ਹਾਂ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਬੁਲਾਈ। ਪੰਜਾਬੀ ਤੇ ਸਿੱਖ ਸ਼ਖ਼ਸੀਅਤਾਂ, ਵਿਦਵਾਨ ਅਤੇ ਵੱਡੀ ਤਾਦਾਦ ਵਿਚ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਏ। ਕਈ ਸਿੱਖ ਤੇ ਪੰਜਾਬੀ ਸ਼ਖ਼ਸੀਅਤਾਂ ਦੀ ਘਾਲਣਾ ਲਈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ।


ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ.ਨੇ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਨੂੰ ਇਤਿਹਾਸਕ ਦਸਿਆ ਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦੀ ਅਕਾਦਮਕ ਪੰਮਾਬੀ ਕਾਨਫ਼ਰੰਸ ਹੋ ਰਹੀ ਹੈ। ਜੀ.ਕੇ. ਦਿੱਲੀ ਵਿਚ ਪੰਜਾਬੀ ਬੋਲੀ ਦੇ ਪੁਰਾਣੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ, “1964 ਵਿਚ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਸਰਕਾਰ ਨੂੰ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕੀਤੀ ਤੇ ਪਿੱਛੋਂ ਲੰਬੀ ਲੜਾਈ ਲੜੀ ਜਿਸ ਵਿਚ ਕਰੀ ਅਦਾਰੇ ਵੀ ਜੁਟੇ ਰਹੇ। ਅਖ਼ੀਰ 1980 ਵਿਚ ਪੰਜਾਬੀ ਅਕਾਦਮੀ ਕਾਇਮ ਹੋਈ ਤੇ ਸਾਲ 2003 ਵਿਚ ਪੰਜਾਬੀ ਨੂੰ ਦਿੱਲੀ ਦੀ ਦੂਜੀ ਭਾਸ਼ਾ ਹੋਣ ਦਾ ਦਰਜਾ ਮਿਲ ਸਕਿਆ।'' ਉਨ੍ਹਾਂ ਕਿਹਾ ਕਿ ਜੇ ਕਾਲਜਾਂ, ਸਕੂਲਾਂ ਜਾਂ ਜਿਥੇ ਵੀ ਪੰਜਾਬੀ ਨਾਲ ਧੱਕਾ ਹੁੰਦਾ ਹੈ ਤਾਂ ਦਿੱਲੀ ਗੁਰਦਵਾਰਾ ਕਮੇਟੀ ਉਸ ਵਿਰੁਧ ਖੜਦੀ ਹੈ। ਪੰਜਾਬੀ ਅਜਿਹੀ ਜ਼ਬਾਨ ਹੈ ਜਿਸ ਨੂੰ ਹਿੰਦੂ, ਈਸਾਰੀ, ਮੁਸਲਮਾਨ ਤੇ ਸਿੱਖ ਵੱਡੀ ਤਾਦਾਦ ਵਿਚ ਬੋਲਦੇ ਹਨ। ਇਸ ਮੌਕੇ ਡਾ.ਮਨਮੋਹਨ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਸ਼ਰਨ ਕੌਰ,  ਸਾਬਕਾ ਸਫ਼ੀਰ ਸ.ਕੇ.ਸੀ.ਸਿੰਘ,  ਖ਼ਾਲਸਾ ਕਾਲਜ ਦੇ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਸ.ਤਰਲੋਨ ਸਿੰਘ, ਕਾਲਜ ਦੇ ਪ੍ਰਿੰਸੀਪਲ ਡਾ.ਜਸਵਿੰਦਰ ਸਿੰਘ, ਉੱਘੇ ਕਾਨੂੰਨਦਾਨ ਜਸਟਿਸ ਰਾਜਿੰਦਰ ਸੱਚਰ, ਬਾਬਾ ਇਕਬਾਲ ਸਿੰਘ ਬੜੂ ਸਾਹਿਬ ਆਦਿ ਨੇ ਜਾਣਕਾਰੀ ਸਾਂਝੀ ਕੀਤੀ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement