
ਬਹਾਦਰਗੜ੍ਹ, 5 ਦਸੰਬਰ (ਜਸਬੀਰ ਮੁਲਤਾਨੀ): ਸੈਕੂਲਰ ਯੂਥ ਫੇਡਰੇਸ਼ਨ ਆਫ ਇੰਡੀਆ (ਸੈਫੀ) ਨੇ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆ ਤੇ ਕਥਿਤ ਘਪਲਿਆ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ। ਜਿਸ ਕਾਰਨ ਅਧਿਕਾਰੀ ਆਰ.ਟੀ.ਆਈ ਵਿਚ ਮੰਗੀ ਜਾਣਕਾਰੀ ਦੇਣ ਤੋ ਹੱਥ ਖੜੇ ਕਰ ਰਹੇ ਹਨ। ਸੈਫੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਆਰ.ਟੀ . ਆਈ ਅਫਸਰ ਉਹਨਾਂ ਵੱਲੋਂ ਪਾਈਆਂ ਗਈਆਂ ਅਰਜ਼ੀਆਂ ਤੇ ਜਾਣਕਾਰੀ ਉਪਲੱਬਧ ਨਹੀ ਕਰਵਾਉਦਾ ਅਤੇ ਪ੍ਰਸ਼ਾਸਨ ਵੱਲੋ ਮੰਗੀ ਜਾਣਕਾਰੀ ਨੂੰ ਪਹਿਲਾਂ ਵੀ ਕਈ ਮਹੀਨਿਆ ਤੱਕ ਲੁਕਾਇਆ ਜਾਂਦਾ ਹੈ। ਫਿਰ ਅੰਤ ਵਿੱਚ ਬੇਤੁਕਾ ਜਵਾਬ ਦੇ ਕੇ ਟਾਲ ਦਿੱਤਾ ਜਾਂਦਾ ਹੈ। ਸੰਧੂ ਨੇ ਕਿਹਾ ਉਹਨਾਂ ਵੱਲੋਂ ਪਹਿਲਾ ਵੀ ਆਰ. ਟੀ.ਆਈ. ਤਹਿਤ ਯੂਨੀਵਰਸਿਟੀ ਵਿਚ ਪਿਛਲੀ ਸਰਕਾਰ ਦੌਰਾਨ ਹੋਏ ਘੁਟਾਲਿਆ ਸੰਬੰਧੀ ਜਾਣਕਾਰੀ ਮੰਗੀ ਸੀ ਪਰ ਪ੍ਰਸ਼ਾਸਨ ਨੇ ਜਾਣਕਾਰੀ ਨਹੀ ਦਿੱਤੀ ਅਤੇ ਕਿਹਾ ਹੈ ਕਿ ਰਿਪੋਰਟਾਂ ਤੇ ਕਾਰਵਾਈ ਚੱਲ ਰਹੀ ਹੈ। ਜਦੋ ਕਿ ਰਿਪੋਰਟਾਂ ਨੂੰ ਠੰਡੇ ਬਸਤੇ ਵਿਚ ਪਾ ਕਿ ਰੱਖਿਆ ਹੋਇਆ ਹੈ।
ਇਸ ਮੌਕੇ ਸੰਧੂ ਨੇ ਕਿਹਾ ਕਿ ਉਹਨਾਂ ਵੱਲੋ 9 ਅਕਤੂਬਰ 2017 ਨੂੰ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਚ ਹੋਏ ਇਮਾਰਤ ਰਿਪੇਆਰ ਦੇ ਖਰਚ ਸਬੰਧੀ ਆਰ.ਟੀ.ਆਈ ਤਹਿਤ ਜਾਣਕਾਰੀ ਮੰਗੀ ਸੀ। ਪਰ ਯੂਨੀਵਰਸਿਟੀ ਪ੍ਰਸ਼ਾਸ਼ਾਨ ਨੇ ਜਾਣਕਾਰੀ ਦੇਣ ਤੋ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਸਕੂਲ ਦੀ ਇਮਾਰਤ ਰਿਪੇਆਰ ਦਾ ਕੰਮ ਸਾਲ 2014 ਚ ਸੁਰੂ ਹੋਇਆ ਸੀ ਤੇ 2016 ਤੱਕ ਚਲਦਾ ਰਹਿਆ। ਸਿਰਫ ਰਿਪੇਆਰ ਦਾ ਕੰਮ ਹੀ 1 ਕਰੌੜ ਰੁਪਏ ਤੋ ਉਪਰ ਦਾ ਕਰ ਦਿੱਤਾ, ਉਹ ਵੀ ਬਿਨਾ ਕੋਈ ਟੈਡਰ ਕੱਢੇ। ਸਕੂਲ ਵਿਚ 4 ਬਾਥਰੂਮ ਬਣਾਏ ਗਏ ਤੇ ਉਹਨਾਂ ਤੇ ਖਰਚ ਲਗਭਗ 37 ਲੱਖ ਰੁਪਏ ਵਿਖਾਇਆ ਗਿਆ। ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਆਰ.ਟੀ.ਆਈ ਵਿਚ ਸਾਬਕਾ ਵਾਈਸ ਚਾਂਸਲਰ ਵੱਲੋ ਬਣਾਈ ਕਮੇਟੀ ਦੀ ਕਾਪੀ, ਇਮਾਰਤ ਇਪਰੂਵਲ ਦੀ ਕਾਪੀ,ਕਮੇਟੀ ਵੱਲੋ ਇਮਾਰਤ ਰਿਪੇਆਰ ਦੇ ਫੋਰਮੇਟ ਦੀ ਕਾਪੀ,ਕਮੇਟੀ ਦੀਆ ਮੀਟਿੰਗ ਦੀ ਕਾਪੀ,ਕੰਮ ਕਰਨ ਦੇ ਆਰਡਰ ਦੀ ਕਾਪੀ ਸਮਾਨ ਖਰੀਦ ਦੀ ਕਾਪੀ, ਇਸ਼ਤਿਹਾਰ ਜਾਂ ਈ ਟੈਡਰਿੰਗ ਦੀ ਕਾਪੀ,ਟੋਟਲ ਲਾਗਤ ਦੀ ਕਾਪੀ,ਕਿੰਨਾ ਕੰਮ ਹੋ ਗਿਆ ਤੇ ਕਿੰਨਾ ਪੈਡਿੰਗ ਹੈ ਉਸ ਦੀ ਕਾਪੀ,ਚੈਕ ਰਾਜਿਸਟਰ ਦੀ ਜਾਣਕਾਰੀ ਆਦਿ ਜਾਣਕਾਰੀ ਮੰਗੀ ਸੀ, ਪਰ ਆਰ.ਟੀ.ਆਈ ਆਫਸਰ ਤੇ ਪ੍ਰਸ਼ਾਂਸ਼ਨ ਨੇ ਜਾਣਕਾਰੀ ਨਹੀ ਪ੍ਰਦਾਨ ਕਰ ਰਿਹਾ ਹੈ। ਇਸ ਸਬੰਧੀ ਸੈਫੀ ਪਾਰਟੀ ਨੇ ਵਾਈਸ ਚਾਂਸਲਰ ਨੂੰ ਆਰ.ਟੀ.ਆਈ ਅਫਸਰ ਦੀ ਤਬਦੀਲੀ ਸਬੰਧੀ ਮੰਗ ਪੱਤਰ ਵੀ ਦਿੱਤਾ ਹੈ, ਉਨ੍ਹਾਂ ਮੰਗ ਕੀਤੀ ਹੈ ਕਿ ਕਿਸੇ ਇਮਾਨਦਾਰ ਤੇ ਨਿਰਪੱਖ ਆਧਿਕਾਰੀ ਨੂੰ ਆਰ.ਟੀ.ਆਈ ਅਧਿਕਾਰੀ ਲਾਇਆ ਜਾਵੇ।