ਪੀ.ਆਰ.ਟੀ.ਸੀ. ਵਲੋਂ ਖ਼ਰੀਦੀਆਂ ਗਈਆਂ 100 ਨਵੀਆਂ ਚੈਸੀਆਂ 'ਤੇ ਲੱਗਣ ਵਾਲੀਆਂ ਬਾਡੀਆਂ ਸਵਾਲਾਂ ਦੇ ਘੇਰੇ 'ਚ
Published : Feb 8, 2018, 1:08 am IST
Updated : Feb 7, 2018, 7:38 pm IST
SHARE ARTICLE

ਪਟਿਆਲਾ , 7 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਰਾਜ ਟ੍ਰਾਂਸਪੋਰਟ ਕਾਰਪੋਰੇਸ਼ਨ ਸੂਬੇ ਦੇ ਪ੍ਰਮੁੱਖ ਕਾਰੋਬਾਰੀ ਅਦਾਰਾ ਹੈ। ਇਸ ਅਦਾਰੇ ਨੇ ਸਮੁੱਚੇ ਸੂਬੇ ਨੂੰ ਸਫ਼ਰ ਦੀਆਂ ਅਤਿ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਹਨ ਜਿਸ ਤਹਿਤ ਇਸ ਅਦਾਰੇ ਦਾ ਅਕਸ ਲੋਕਾਂ ਵਿਚ ਸੁਧਰਿਆ ਹੈ ਪਰ ਹੁਣੇ ਹੁਣੇ ਇਸ ਅਦਾਰੇ ਵਲੋਂ ਖ਼ਰੀਦੀਆਂ ਗਈਆਂ 100 ਚੈਸੀਆਂ 'ਤੇ ਲੱਗ ਰਹੀਆਂ ਬਾਡੀਆਂ ਸਵਾਲਾਂ ਦੇ ਘੇਰੇ ਵਿਚ ਹਨ। ਨਵੀਆਂ ਚੈਸੀਆਂ 'ਤੇ ਬਾਡੀਆਂ ਲਗਵਾਉਣ ਲਈ ਟੈਂਡਰ ਗੋਬਿੰਦ ਕੋਚ ਨਾਲ ਹੋਇਆ ਸੀ ਪਰ ਉਕਤ ਵਿਚੋਂ ਬਹੁਤ ਸਾਰੀਆਂ ਬਸਾਂ ਦੀ ਬਾਡੀ ਪ੍ਰੀਤ ਕੋਚ ਵਲੋਂ ਲਗਾਈ ਜਾ ਰਹੀ ਹੈ। ਪੀ.ਆਰ.ਟੀ.ਸੀ.ਦੇ ਇਕ ਰਿਟਾਇਰ ਡਰਾਈਵਰ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਇਸ ਅਦਾਰੇ ਨੇ ਰਾਜਸਥਾਨ ਦੇ ਜੈਪੁਰ ਵਿਚੋਂ 2015-16 ਵਿਚ ਤਿਆਰ ਹੋਈਆਂ ਪੀ.ਆਰ.ਟੀ.ਸੀ. ਦੀਆਂ ਬਸਾਂ ਦੀ ਬਾਡੀ ਵਿਚ ਬਹੁਗਿਣਤੀ ਮਟੀਰੀਅਲ ਅਲਮੂਨੀਅਮ ਦਾ ਲਗਾਇਆ ਗਿਆ ਸੀ, ਜਿਸ ਦਾ ਬੱਸ ਸਮੇਤ ਵਜ਼ਨ ਤਕਰੀਬਨ 75 ਕੁਇੰਟਲ ਬਣਦਾ ਸੀ ਪਰ ਗੋਬਿੰਦ ਕੋਚ ਤੋਂ ਬਣਨ ਵਾਲੀਆਂ ਗੱਡੀਆਂ ਵਿਚ ਬਹੁਗਿਣਤੀ ਮਟੀਰੀਅਲ ਜਿਸਤੀ ਲਗਾਇਆ ਗਿਆ ਹੈ, ਜਿਸ ਨਾਲ ਹਰ ਗੱਡੀ ਦਾ ਵਜ਼ਨ 10 ਕੁਇੰਟਲ ਵੱਧ ਕੇ 85 ਕੁਇੰਟਲ ਹੋ ਗਿਆ ਹੈ, ਜਿਸ ਤੋਂ ਸਾਫ਼ ਜਾਹਿਰ  (ਬਾਕੀ ਸਫ਼ਾ 10 'ਤੇ)
ਹੈ ਕਿ ਇਹ ਵਜ਼ਨ ਗੱਡੀਆਂ ਦੀ ਔਸਤ ਡੀਜ਼ਲ ਐਵਰੇਜ਼ 'ਤੇ ਬੁਰਾ ਅਸਰ ਪਾਵੇਗਾ। 


ਇਕ ਹੋਰ ਸੂਤਰ ਨੇ ਦੱਸਿਆ ਕਿ ਇਸ ਨਾਲ ਹਰ ਬੱਸ ਦੀ ਲਾਗਤ ਤਕਰੀਬਨ 70 ਹਜ਼ਾਰ ਰੁਪਏ ਘਟੀ ਹੈ ਕਿਉਂਕਿ ਨਵੀਆਂ ਬਾਡੀਆਂ ਵਿਚੋਂ ਰਬੜ ਪੂਰੀ ਤਰ੍ਹਾਂ ਗ਼ਾਇਬ ਕਰ ਦਿਤੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬਸਾਂ ਦੀ ਕਵਾਲਟੀ ਨਾਲ ਵੀ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਨਵੀਆਂ ਬਸਾਂ ਦੀਆਂ ਛੱਤਾਂ ਵਿਚੋਂ ਪਾਣੀ ਚੋਅ ਰਿਹਾ ਹੈ, ਟਾਕੀਆਂ ਦੀਆਂ ਕੁੰਡੀਆਂ ਟੁੱਟ ਰਹੀਆਂ ਹਨ, ਸੀਟਾਂ ਹੇਠ ਪਟੇ ਨਾ ਹੋਣ ਕਾਰਨ ਸੀਟਾਂ ਹਿੱਲ ਰਹੀਆਂ ਹਨ। ਇਸ ਤੋਂ ਇਲਾਵਾ ਫ਼ਰੰਟ ਬੰਪਰ ਮਸ਼ੀਨਾਂ ਦੇ ਬਲੇਡ ਟੁੱਟ ਗਏ ਹਨ ਅਤੇ ਨਵੀਆਂ ਬਸਾਂ ਦੀ ਛੱਤ ਉਪਰਲਾ ਜੰਗਲਾ ਅਤੇ ਪਿਛਲੀ ਪੌੜੀ ਵੀ ਗ਼ਾਇਬ ਕਰ ਦਿਤੀ ਹੈ।  ਜਦੋਂ ਇਸ ਸਬੰਧੀ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੀਆਂ ਬੱਸ ਬਾਡੀਆਂ ਦੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਕਿਸੇ ਵੀ ਤਰੁੱਟੀ ਵਾਸਤੇ ਇਸ ਦਾ ਬਾਡੀ ਬਿਲਡਰ ਗੋਬਿੰਦ ਕੋਚ ਮੁੱਖ ਤੌਰ 'ਤੇ ਜ਼ਿੰਮੇਵਾਰ ਹੋਵੇਗਾ। ਉਪਰੰਤ ਬਾਡੀ ਫ਼ੈਬਰੀਕੇਸ਼ਨ ਸੱੈਲ ਦੇ ਮੁਖੀ ਐਮ.ਪੀ. ਸਿੰਘ ਨਾਲ ਗੋਬਿੰਦ ਕੋਚ ਨਾਲ ਟੈਂਡਰ ਹੋਣ ਬਾਰੇ ਅਤੇ ਪ੍ਰੀਤ ਕੋਚ ਤੋਂ ਬਾਡੀ ਲੱਗਣ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਅਪਣੇ ਪੱਧਰ 'ਤੇ ਇਸ ਸਚਾਈ ਦੀ ਪੜਤਾਲ ਕਰਾਂਗਾ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement