ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉੇਣ ਦਾ ਮਾਮਲਾ
Published : Mar 7, 2018, 12:21 am IST
Updated : Mar 6, 2018, 6:51 pm IST
SHARE ARTICLE

ਬੰਬ ਕਾਂਡ ਸੰਘਰਸ਼ ਕਮੇਟੀ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਵਿਰੁਧ ਲਾਇਆ ਧਰਨਾ
ਮੌੜ ਮੰਡੀ, 6 ਮਾਰਚ (ਸੁਖੀ ਮਾਨ): ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਅਤੇ ਸ਼ਹਿਰ ਵਾਸੀਆਂ ਵਲੋਂ ਪੀੜਤ ਪਰਵਾਰਾਂ ਅਤੇ ਮ੍ਰਿਤਕ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਬੰਬ ਕਾਂਡ ਵਾਲੀ ਜਗ੍ਹਾ 'ਤੇ ਧਰਨਾ ਲਾਇਆ ਗਿਆ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।
ਸੰਘਰਸ਼ ਕਮੇਟੀ ਵਲੋਂ ਸ਼ਹਿਰ 'ਚ ਇਕ ਦਿਨ ਪਹਿਲਾਂ ਅਨਾਉਸਮੈਂਟ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਧਰਨੇ ਵਾਲੀ ਜਗ੍ਹਾ 'ਤੇ ਪਹੁੰਚਣ ਦੀ ਅਪੀਲ ਕੀਤੀ ਸੀ ਤਾਕਿ ਸਰਕਾਰ ਦੁਆਰਾ ਬੰਬ ਕਾਂਡ ਦੌਰਾਨ ਕੀਤੇ ਵਾਅਦੇ ਪੂਰੇ ਕਰਵਾਏ ਜਾ ਸਕਣ ਅਤੇ ਪੀੜਤ ਪਰਵਾਰ ਦੋਸ਼ੀਆਂ ਵਿਰੁਧ ਕਰਵਾਈ ਹੁੰਦੀ ਦੇਖ ਕੇ ਅਪਣੇ ਜ਼ਖ਼ਮ ਭਰ ਸਕਣ। ਕਮੇਟੀ ਵਲੋਂ ਮੰਗ ਕੀਤੀ ਕਿ ਸੀ.ਬੀ.ਆਈ. ਤੋਂ ਜਾਂਚ ਕਰਵਾ ਕੇ ਜਲਦ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਹਿਰ ਵਾਸੀਆਂ ਤੋਂ ਇਲਾਵਾ ਪੀੜਤ ਪਰਵਾਰਾਂ ਦੇ ਮੈਂਬਰ ਅਤੇ ਸੰਘਰਸ਼ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਮੇਲਾ, ਦੇਵ ਰਾਜ ਜੇ.ਈ, ਜੀਤ ਇੰਦਰ ਸਿੰਘ, 


ਜਗਦੀਸ ਸ਼ਰਮਾ, ਸ਼ੁਸੀਲ ਕੁਮਾਰ ਸ਼ੀਲੀ, ਰਾਜੇਸ਼ ਕੁਮਾਰ ਜੈਨ, ਨਵੀਨ ਸਟਾਰ, ਖੇਤ ਰਾਮ, ਬਲਵੀਰ ਸਿੰਘ, ਰਕੇਸ਼ ਕੁਮਾਰ ਬਿੰਟੂ ਆਦਿ ਮੌਜੂਦ ਸਨ। ਧਰਨੇ 'ਚ ਸ਼ਾਮਲ ਵੱਖ-ਵੱਖ ਬੁਲਰਿਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਬੰਬ ਕਾਂਡ ਮਾਮਲੇ ਨੂੰ ਠੰਡਾ ਕਰਨਾ ਚਾਹੰਦੀ ਹੈ ਅਤੇ ਦੋਸ਼ੀਆਂ ਵਿਰੁਧ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਉਸ ਸਮੇਂ ਤਕ ਸੰਘਰਸ਼ ਯਾਰੀ ਰਹੇਗਾ ਅਤੇ ਦੋਸ਼ੀਆਂ ਨੂੰ ਫ਼ਾਸੀ ਦੇ ਫੰਦੇ ਤਕ ਪਹੁੰਚਾਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਥੇਦਾਰ ਗੁਰਸੇਵਕ ਸਿੰਘ ਜਾਵਹਰਕੇ ਨੇ ਬੋਲਦਿਆਂ ਕਿਹਾ ਕੇ ਪਿਛਲੇ ਸਮਂੇ ਤਲਵੰਡੀ ਕੋਰਟ 'ਚ ਪੇਸ਼ ਕੀਤੇ ਗਵਾਹਾਂ ਮੁਤਾਬਕ ਇਸ ਬੰਬ ਕਾਂਡ ਮਾਮਲੇ 'ਚ ਆ ਰਹੇ ਡੇਰਾ ਸੱਚਾ ਸੌਦਾ ਦੇ ਮੈਂਬਰਾਂ ਦੀ ਜਾਂਚ ਕਰ ਕੇ ਦੋਸ਼ੀ ਪਾਏ ਜਾਣ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement