ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ
Published : Mar 17, 2018, 1:29 am IST
Updated : Dec 27, 2023, 5:32 pm IST
SHARE ARTICLE
ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ
ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ

ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ

ਫਤਿਹਗੜ੍ਹ ਸਾਹਿਬ, 16 ਮਾਰਚ (ਸੁਰਜੀਤ ਸਿੰਘ ਸਾਹੀ) : ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ 14 ਮਾਰਚ ਨੂੰ ਪਿੰਡ ਡਡਹੇੜੀ ਦੇ ਕਿਸਾਨ ਅਮਰਿੰਦਰ ਸਿੰਘ ਨੇ ਥਾਣਾ ਗੋਬਿੰਦਗੜ੍ਹ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ ਉਸ ਦੇ ਖੇਤ ਵਿਚ ਇਕ ਮ੍ਰਿਤਕ ਦੀ ਲਾਸ਼ ਪਈ ਹੈ ਜੋ ਕਿ ਕਤਲ ਕਰ ਕੇ ਕਣਕ ਵਿਚ ਸੁੱਟੀ ਹੋਈ ਹੈ। ਮ੍ਰਿਤਕ ਬਾਰੇ ਕੁਝ ਵੀ ਪਤਾ ਨਹੀਂ ਸੀ, ਉਸ ਦੇ ਚਿਹਰੇ, ਸਿਰ ਅਤੇ ਸਰੀਰ ਦੇ ਬਾਕੀ ਹਿੱਸਿਆਂ 'ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ। ਪੁਲਿਸ ਨੇ ਇਸ ਸਬੰਧੀ ਥਾਣਾ ਗੋਬਿੰਦਗੜ੍ਹ ਵਿਖੇ ਮੁਕੱਦਮਾ ਨੰ: 41 ਦਰਜ ਕੀਤਾ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਐਸ.ਪੀ. (ਜਾਂਚ) ਹਰਪਾਲ ਸਿੰਘ ਦੀ ਅਗਵਾਈ ਹੇਠ ਅਤੇ ਡੀ.ਐਸ.ਪੀ. ਅਮਲੋਹ ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਦੋ ਟੀਮਾਂ ਬਣਾਈਆਂ ਗਈਆਂ। ਪੁਲਿਸ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਬਤੌਰ ਛੋਟੇ ਲਾਲ ਯਾਦਵ (30) ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ, ਜਿਸ ਵਿਰੁਧ ਕਤਲ ਦੇ ਕਈ ਮਾਮਲੇ ਦਰਜ ਹਨ ਅਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਕਥਿਤ ਦੋਸ਼ੀਆਂ ਦੀ ਪਛਾਣ ਰਾਮ ਦੀਨ, ਮਥਰਾ ਪਾਲ ਉਰਫ ਕੰਗੂ ਦੋਵੇਂ ਵਾਸੀ ਮੱਧ ਪ੍ਰਦੇਸ਼ ਅਤੇ ਵਰਿੰਦਰ ਕੁਮਾਰ ਉਰਫ ਵਿੱਕੀ ਵਾਸੀ ਪਿੰਡ ਦਮਹੇੜੀ ਥਾਣਾ ਬਸੀ ਪਠਾਣਾਂ ਤਿੰਨੋ ਕਥਿਤ ਦੋਸ਼ੀਆਂ ਨੂੰ ਗੋਬਿੰਦਗੜ੍ਹ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਅਪਣੇ ਜੁਰਮ ਦਾ ਇਕਬਾਲ ਕੀਤਾ ਹੈ। 


ਜ਼ਿਲ੍ਹਾ ਪੁਲਿਸ ਮੁਖੀ ਨੇ ਕਤਲ ਦੀ ਵਜ੍ਹਾ ਦਸਦਿਆਂ ਕਿਹਾ ਕਿ ਕਥਿਤ ਦੋਸ਼ੀ ਰਾਮਦੀਨ ਅਤੇ ਮਥਰਾਪਾਲ ਕੰਗੂ ਅਤੇ ਮ੍ਰਿਤਕ ਛੋਟੇ ਲਾਲ ਇਕੱਠੇ ਹੀ ਲੇਬਰ ਦਾ ਕੰਮ ਕਰਦੇ ਸਨ। ਮ੍ਰਿਤਕ ਛੋਟੇ ਲਾਲ ਨੇ ਕਥਿਤ ਦੋਸ਼ੀ ਰਾਮਦੀਨ ਦੀ ਘਰਵਾਲੀ ਨਾਲ ਬਲਾਤਕਾਰ ਕੀਤਾ ਅਤੇ ਧਮਕੀ ਦਿਤੀ ਕਿ ਜੇ ਉਸ ਨੇ ਕਿਸੇ ਨੂੰ ਦਸਿਆ ਤਾਂ ਉਹ ਉਸਦੇ ਪਰਵਾਰ ਨੂੰ ਕਤਲ ਕਰ ਦੇਵੇਗਾ। ਕੁਝ ਦਿਨ ਬਾਅਦ ਰਾਮਦੀਨ ਦੀ ਘਰਵਾਲੀ ਨੇ ਇਸ ਸਬੰਧੀ ਅਪਣੇ ਪਤੀ ਨੂੰ ਦਸ ਦਿਤਾ। ਗੁੱਸੇ 'ਚ ਆ ਕੇ ਰਾਮਦੀਨ ਅਤੇ ਦੂਜੇ ਕਥਿਤ ਦੋਸ਼ੀਆਂ ਨੇ ਛੋਟੇ ਲਾਲ ਨੂੰ ਕਤਲ ਕਰ ਦੇਣ ਦੀ ਸਕੀਮ ਬਣਾਈ। 11 ਮਾਰਚ ਨੂੰ ਰਾਮਦੀਨ ਨੇ ਅਪਣੇ ਮੋਟਰ ਸਾਈਕਲ 'ਤੇ ਛੋਟੇ ਲਾਲ ਨੂੰ ਬਿਠਾ ਕੇ ਅਨਾਜ ਮੰਡੀ ਗੋਬਿੰਦਗੜ੍ਹ ਠੇਕੇ 'ਤੇ ਛੋਟੇ ਲਾਲ ਨੂੰ ਜਿਆਦਾ ਸ਼ਰਾਬ ਪਿਲਾਈ ਅਤੇ ਕਰੀਬ 10 ਵਜੇ ਰਾਤ ਨੂੰ ਆਪਣੇ ਮੋਟਰ ਸਾਇਕਲ 'ਤੇ ਬਿਠਾ ਕੇ ਉਸ ਨੂੰ ਘਟਨਾ ਸਥਾਨ ਵੱਲ ਨੂੰ ਲੈ ਗਿਆ। ਪਹਿਲਾਂ ਬਣਾਈ ਸਕੀਮ ਅਨੁਸਾਰ ਵਰਿੰਦਰ ਕੁਮਾਰ ਅਤੇ ਮਥਰਾਪਾਲ ਉਰਫ ਕੰਗੂ ਅਪਣੇ ਸਕੂਟਰ 'ਤੇ ਇਨ੍ਹਾਂ ਦੇ ਪਿੱਛੇ-ਪਿੱਛੇ ਚੱਲ ਪਏ। ਦੋਸ਼ੀਆਂ ਨੇ ਦਸਿਆ ਕਿ ਇਕਾਂਤ ਜਗ੍ਹਾ ਕੱਚੀ ਪਈ ਘਟਨਾ ਸਥਾਨ 'ਤੇ ਇਨ੍ਹਾਂ ਨੇ ਅਪਣੇ ਵਾਹਨ ਰੋਕ ਕੇ ਮ੍ਰਿਤਕ ਛੋਟੇ ਲਾਲ ਦੇ ਚਾਕੂ, ਡੰਡੇ ਅਤੇ ਪੱਥਰ ਨਾਲ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿਤਾ ਅਤੇ ਲਾਸ਼ ਨੂੰ ਕਣਕ ਦੇ ਖੇਤ ਵਿਚ ਸੁੱਟ ਦਿਤਾ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਇਸ ਮੁਕੱਦਮੇ ਵਿਚ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement