ਰਾਜ਼ੀਨਾਮਾ ਕਰਵਾਉਣ ਬਦਲੇ ਰਿਸ਼ਵਤ ਲੈਂਦਾ ਐਸ.ਐਚ.ਓ ਤੇ ਹੌਲਦਾਰ ਕਾਬੂ
Published : Feb 24, 2018, 3:05 am IST
Updated : Feb 23, 2018, 9:35 pm IST
SHARE ARTICLE

ਬਠਿੰਡਾ/ਬਠਿੰਡਾ (ਦਿਹਾਤੀ), 23 ਫ਼ਰਵਰੀ (ਸੁਖਜਿੰਦਰ ਮਾਨ/ਲੁਭਾਸ਼ ਸਿੰਗਲਾ/ਜਸਵੀਰ ਸਿੱਧੂ/ਗੁਰਪ੍ਰੀਤ ਸਿੰਘ) : ਅੱਜ ਬਾਅਦ ਦੁਪਿਹਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਸਾਢੇ 17 ਹਜ਼ਾਰ ਰੁਪਏ ਰਿਸਵਤ ਲੈਂਦੇ ਹੋਏ ਥਾਣਾ ਤਲਵੰਡੀ ਸਾਬੋ ਦੇ ਐਸ.ਐਚ.ਓ ਅਤੇ ਇਕ ਹੌਲਦਾਰ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐਸ.ਐਸ.ਪੀ ਜਗਜੀਤ ਸਿੰਘ ਭੁਗਤਾਣਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਜੀਲੈਂਸ ਕੋਲ ਬਸੰਤ ਸਿੰਘ ਵਾਸੀ ਪਿੰਡ ਬੱਲੋ ਤਹਿਸੀਲ ਮੋੜ ਨੇ ਸਿਕਾਇਤ ਕੀਤੀ ਸੀ ਕਿ ਉਸ ਨੇ ਪਿੰਡ ਜੋਧਪੁਰ ਦੇ ਚਮਕੌਰ ਸਿੰਘ ਕੋਲੋ ਡੇਢ ਲੱਖ ਰੁਪਏ ਲੈਣੇ ਸਨ। ਚਮਕੌਰ ਸਿੰਘ ਨੇ ਪੈਸੇ ਵਾਪਸ ਕਰਨ ਦੀ ਬਜਾਏ ਉਸ ਨਾਲ ਝਗੜਾ ਕੀਤਾ, ਜਿਸ ਦੀ ਸ਼ਿਕਾਇਤ ਉਸ ਨੇ ਥਾਣਾ ਤਲਵੰਡੀ ਸਾਬੋ ਵਿਖੇ ਕਰ ਦਿਤੀ। ਇਸ ਦੌਰਾਨ ਥਾਣਾ ਮੁਖੀ ਵਲੋਂ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਦਿਤਾ ਗਿਆ ਪ੍ਰੰਤੂ ਇਸ ਬਦਲੇ ਥਾਣਾ ਮੁਖੀ ਮਹਿੰਦਰਜੀਤ ਦੇ ਦਲਾਲ ਵਜੋਂ ਕੰਮ ਕਰ ਰਹੇ ਹੌਲਦਾਰ ਗੁਰਮੀਤ ਸਿੰਘ, ਜਿਸ ਦੇ ਬਾਰੇ ਪਤਾ ਚਲਿਆ ਹੈ ਕਿ ਉਹ ਮਾਨਸਾ ਦੀ ਪੁਲਿਸ ਲਾਈਨ ਵਿਖੇ ਤੈਨਾਤ ਹੈ, ਦੁਆਰਾ 35 ਹਜ਼ਾਰ ਰੁਪਏ ਬਤੌਰ ਰਿਸ਼ਵਤ ਮੰਗ ਕੀਤੀ ਗਈ। ਐਸ.ਐਸ.ਪੀ ਭੁਗਤਾਣਾ ਮੁਤਾਬਕ ਬਾਅਦ 'ਚ ਸੌਦਾ 30 ਹਜ਼ਾਰ ਰੁਪਏ ਵਿਚ ਹੋ ਗਿਆ। ਸੌਦੇ ਤਹਿਤ ਥਾਣਾ ਮੁਖੀ ਨੇ ਚਮਕੌਰ ਸਿੰਘ ਨੂੰ ਥਾਣੇ ਬੁਲਾ ਕੇ ਬਸੰਤ ਸਿੰਘ ਕੋਲੋਂ ਹੱਥ ਉਧਾਰ ਲਏ ਡੇਢ ਲੱਖ ਰੁਪਏ ਵਾਪਸ ਕਰਨ ਲਈ ਦਬਾਅ ਪਾਇਆ ਤੇ ਅਜਿਹਾ ਨਾ ਕਰਨ 'ਤੇ ਪਰਚਾ ਦਰਜ ਕਰ ਕੇ ਅੰਦਰ ਕਰਨ ਬਾਰੇ ਕਿਹਾ। 


ਸ਼ਿਕਾਇਤਕਰਤਾ ਮੁਤਾਬਕ ਪੁਲਿਸ ਦੇ ਦਬਾਅ ਤੋਂ ਬਾਅਦ 16 ਫ਼ਰਵਰੀ ਨੂੰ ਚਮਕੌਰ ਸਿੰਘ ਨੇ ਉਸ ਨੂੰ ਇਕ ਲੱਖ ਰੁਪਏ ਵਾਪਸ ਕਰ ਦਿਤੇ ਤੇ ਬਾਕੀ 50 ਹਜ਼ਾਰ ਰੁਪਏ 2 ਮਾਰਚ ਤਕ ਵਾਪਸ ਕਰਨ ਦਾ ਭਰੋਸਾ ਦਿਤਾ। ਇਸ ਸਬੰਧੀ ਦੋਵਾਂ ਧਿਰਾਂ ਵਿਚਕਾਰ ਹੋਈ ਲਿਖਤ ਥਾਣਾ ਮੁਖੀ ਨੇ ਅਪਣੇ ਕੋਲ ਰੱਖ ਲਈ। ਹੌਲਦਾਰ ਗੁਰਮੀਤ ਸਿੰਘ ਸੌਦੇ ਮੁਤਾਬਕ ਸਾਢੇ 12 ਹਜ਼ਾਰ ਰੁਪਏ ਬਸੰਤ ਸਿੰਘ ਕੋਲੋਂ ਲੈ ਲਏ ਤੇ ਹੁਣ ਬਾਕੀ ਰਹਿੰਦੇ ਸਾਢੇ 17 ਹਜ਼ਾਰ ਲਈ ਦਬਾਅ ਪਾਇਆ ਜਾ ਰਿਹਾ ਸੀ। ਮਾਮਲਾ ਵਿਜੀਲੈਂਸ ਕੋਲ ਪੁੱਜਣ 'ਤੇ ਅਧਿਕਾਰੀਆਂ ਨੇ ਥਾਣਾ ਮੁਖੀ ਅਤੇ ਹੌਲਦਾਰ ਦੁਆਰਾ ਬਾਕੀ ਰਹਿੰਦੀ ਰਿਸ਼ਵਤ ਦੇ ਪੈਸੇ ਮੰਗਣ ਦੇ ਸਬੂਤ ਇਕੱਤਰ ਕੀਤੇ ਤੇ ਅੱਜ ਇਹ ਪੈਸੇ ਮੁਦਈ ਦੁਆਰਾ ਥਾਣਾ ਮੁਖੀ ਅਤੇ ਹੌਲਦਾਰ ਨੂੰ ਦੇ ਦਿਤੇ। ਰਿਸ਼ਵਤ ਦੇਣ ਦਾ ਪਤਾ ਚਲਦੇ ਹੀ ਡੀ.ਐਸ.ਪੀ ਵਿਜੀਲੈਂਸ ਮਨਜੀਤ ਸਿੰਘ ਨੇ ਅਪਣੀ ਟੀਮ ਸਮੇਤ ਥਾਣਾ ਮੁਖੀ ਅਤੇ ਹੌਲਦਾਰ ਗੁਰਮੀਤ ਸਿੰਘ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਐਸ.ਐਚ.ਓ ਮਹਿੰਦਰਜੀਤ ਦੀ ਜੇਬ ਵਿਚੋਂ 15 ਹਜ਼ਾਰ ਅਤੇ ਹੌਲਦਾਰ ਗੁਰਮੀਤ ਸਿੰਘ ਢਾਈ ਹਜ਼ਾਰ ਰੁਪਏ ਬਰਾਮਦ ਕਰ ਲਏ। ਐਸ.ਐਸ.ਪੀ ਜਗਜੀਤ ਸਿੰਘ ਨੇ ਦਸਿਆ ਕਿ ਭਲਕੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੇਰੀ ਪੁਛਗਿਛ ਲਈ ਪੁਲਿਸ ਰੀਮਾਂਡ ਹਾਸਲ ਕੀਤਾ ਜਾਵੇਗਾ।

SHARE ARTICLE
Advertisement

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM
Advertisement