
ਸ੍ਰੀ ਮੁਕਤਸਰ ਸਾਹਿਬ, 5 ਦਸੰਬਰ (ਰਣਜੀਤ ਸਿੰਘ /ਗੁਰਦੇਵ ਸਿੰਘ): ਰੋਜ਼ਾਨਾ ਸਪੋਕਸਮੈਨ ਦੇ ਤੇਰਵੇਂ ਸਾਲ ਵਿਚ ਦਾਖਲ ਹੋਣ 'ਤੇ ਵਕੀਲ ਸਿੰਘ ਢਾਡੀ ਪਿੰਡ ਰੋੜਾਵਾਲਾ, ਮਨਜਿੰਦਰ ਕੌਰ, ਰਮਨਦੀਪ ਕੌਰ, ਰਣਜੀਤ ਸਿੰਘ, ਪਾਲ ਸਿੰਘ, ਹਰਦੀਪ ਸਿੰਘ, ਗੁਰਲਾਲ ਸਿੰਘ, ਪ੍ਰਕਾਸ਼ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਸਪੋਕਸਮੈਨ ਦਾ ਜਨਮ ਦਿਨ ਮਨਾਇਆ। ਉਨ੍ਹਾਂ ਕਿਹਾ ਕਿ 12 ਸਾਲਾਂ ਦੌਰਾਨ ਸਪੋਕਸਮੈਨ ਨੇ ਸਿੱਖ ਪੰਥ ਅਤੇ ਪੰਜਾਬੀਅਤ ਦੀ ਸੇਵਾ ਕਰਦਿਆਂ ਵੱਖ-ਵੱਖ
ਮਸਲਿਆਂ 'ਤੇ ਦੂਰ-ਅੰਦੇਸ਼ੀ ਸੇਧ ਦਿਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੁਜਾਰੀ ਟੋਲੇ ਅਤੇ ਸਾਧ ਲਾਣੇ ਨੇ ਇਸ ਨੂੰ ਤਹਿਸ-ਨਹਿਸ ਕਰਨ ਲਈ ਹਰ ਹੀਲਾ ਵਰਤਿਆ ਪਰ ਜੋਗਿੰਦਰ ਸਿੰਘ ਮੁੱਖ ਸੰਪਾਦਕ ਸਮੇਤ ਸਮੂਹ ਲੇਖਕਾਂ ਦੀਆਂ ਦਲੀਲ ਪੂਰਵਕ ਲਿਖਤਾਂ ਨੂੰ ਪੜ੍ਹ ਕੇ ਵੱਡੀ ਪੱਧਰ 'ਤੇ ਸਿੱਖ ਕੌਮ ਅਤੇ ਪੰਜਾਬੀਆਂ ਵਲੋਂ ਵਿਸ਼ੇਸ਼ ਤੌਰ 'ਤੇ ਇਸ ਨੂੰ ਸਤਕਾਰਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਵਾਰ ਸ਼ੁਰੂ ਤੋਂ ਹੀ ਸਪੋਕਸਮੈਨ ਨਾਲ ਜੁੜਿਆ ਹੋਇਆ ਹੈ।