ਸ਼ਹੀਦ ਕੁਲਦੀਪ ਸਿੰਘ ਬਰਾੜ ਦੇ ਪਰਵਾਰ ਵਲੋਂ ਪ੍ਰਸ਼ਾਸਨ 'ਤੇ ਸਾਰ ਨਾ ਲੈਣ ਦਾ ਦੋਸ਼ (ਤਲਵੰਡੀ ਸਾਬੋ)
Published : Dec 28, 2017, 10:05 am IST
Updated : Dec 28, 2017, 4:41 am IST
SHARE ARTICLE

ਤਲਵੰਡੀ ਸਾਬੋ, 27 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਰਾਜੌਰੀ ਸੈਕਟਰ 'ਚ ਮੁਕਾਬਲੇ ਦੌਰਾਨ ਮਾਰੇ ਗਏ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦੇ ਪ੍ਰਵਾਰ ਨੇ ਪ੍ਰਸ਼ਾਸਨ ਵਿਰੁਧ ਉਨ੍ਹਾਂ ਦੀ ਸਾਰ ਨਾ ਲੈਣ ਦਾ ਦੋਸ਼ ਲਾਇਆ ਹੈ। ਇਸੇ ਦੌਰਾਨ ਸੇਵਾਮੁਕਤ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼ਹੀਦ ਪ੍ਰਵਾਰ ਦੀ ੫੦,੦੦੦ ਰੁਪਏ ਨਾਲ ਮਾਲੀ ਮਦਦ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸ਼ਹੀਦ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਭੋਗ ਸਮਾਗਮ ਮੌਕੇ ਹੀ ਦਿਤਾ ਜਾਵੇ।



ਪਿੰਡ ਕੌਰੇਆਣਾਂ ਦਾ ਕੁਲਦੀਪ ਸਿੰਘ ਬਰਾੜ ਦੂਜੀ ਸਿੱਖੀ ਬਟਾਲੀਅਨ ਰੈਜੀਮੈਂਟ ਵਿਚ ਸੀ। ਪਰਵਾਰ ਦਾ ਕਹਿਣਾ ਹੈ ਕਿ ਕੁਲਦੀਪ ਦੇ ਅੰਤਮ ਸਸਕਾਰ ਮਗਰੋਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਪੁੱਛ-ਪਰਤੀਤ ਨਹੀਂ ਕੀਤੀ ਜਦਕਿ ਸੇਵਾਮੁਕਤ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੇ ਉਨ੍ਹਾਂ ਦੀ ਮਾਲੀ ਮਦਦ ਕੀਤੀ। ਕੁਲਦੀਪ ਦੀ ਮਾਤਾ ਅਪਾਹਜ ਹੈ। ਉਸ ਦੀ ਪਤਨੀ ਜਸਪ੍ਰੀਤ ਕੌਰ ਤੇ ਮਾਤਾ ਰਾਣੀ ਕੌਰ ਨੇ ਭਾਰਤ ਸਰਕਾਰ ਵਲੋਂ ਪਾਕਿਸਤਾਨ ਕੋਲੋਂ ਬਦਲਾ ਲੈਣ ਦੀ ਕਾਰਵਾਈ 'ਤੇ ਥੋੜੀ ਤਸੱਲੀ ਪ੍ਰਗਟਾਈ ਤੇ ਨਾਲ ਹੀ ਕਿਹਾ ਕਿ ਹਰਿੰਦਰ ਸਿੰਘ ਚਾਹਲ ਤੋਂ ਬਿਨਾਂ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਘਰ ਨਹੀਂ ਬਹੁੜਿਆ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦਾ ਮੂੰਹ ਚੰਗੀ ਤਰ੍ਹਾਂ ਬੰਦ ਕੀਤਾ ਜਾਵੇ।

SHARE ARTICLE
Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement