
ਪੁਲਿਸ ਜਿਲਾ ਬਟਾਲਾ ਦੇ ਐਸਐਸਪੀ ਦਫਤਰ ਦੇ ਸਾਹਮਣੇ ਇੱਕ ਨੌਜਵਾਨ ਮਨਦੀਪ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਆਪਣੇ ਮੋਟਰਸਾਇਕਲ ਉੱਤੇ ਜਵਲਣਸ਼ੀਲ ਪਦਾਰਥ ਦੀ ਕੈਨ ਦੇ ਨਾਲ ਪਹੁੰਚਿਆ ਅਤੇ ਅਚਾਨਕ ਦਫਤਰ ਦੇ ਸਾਹਮਣੇ ਮੋਟਰਸਾਇਕਲ ਰੋਕ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਇਸ ਦੌਰਾਨ ਉੱਥੇ ਤੈਨਾਤ ਪੁਲਿਸ ਮੁਲਾਜਮਾ ਨੇ ਉਸਨੂੰ ਕਾਬੂ ਕਰ ਲਿਆ। ਉਥੇ ਹੀ ਇਸ ਦੌਰਾਨ ਪੁਲਿਸ ਅਤੇ ਨੌਜਵਾਨ ਮਨਦੀਪ ਅਤੇ ਉਸਦੇ ਗੁਰਪ੍ਰੀਤ ਸਿੰਘ ਦੇ ਦਰਮਿਆ ਜਮਕੇ ਹੱਥੋਪਾਈ ਹੋਈ। ਅਖੀਰ ਨੂੰ ਪੁਲਿਸ ਨੇ ਦੋਵਾਂ ਭਰਾਵਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ।
ਮਨਦੀਪ ਸਿੰਘ ਬਟਾਲਾ ਦੇ ਮੁਹੱਲਾ ਬੋਦੇ ਦੀ ਖੁਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਉੱਤੇ ਪਹੁੰਚੀ ਮਨਦੀਪ ਸਿੰਘ ਦੀ ਮਾਂ ਕੁਲਦੀਪ ਕੌਰ ਦਾ ਕਹਿਣਾ ਸੀ ਕਿ ਉਸਦੇ ਬੇਟੇ ਮਨਦੀਪ ਨੇ ਛੇ ਮਹੀਨੇ ਪਹਿਲਾਂ ਇੱਕ ਕੁਡ਼ੀ ਨਾਲ ਪ੍ਰੇਮ ਵਿਆਹ ਕੀਤਾ ਸੀ ਅਤੇ ਦੋਵੇਂ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸਨ, ਪਰ ਮਨਦੀਪ ਦੀ ਪਤਨੀ ਦੇ ਪਿਤਾ ਉਹਨੂੰ ਖੁਸ਼ੀ ਨਾਲ ਆਪਣੇ ਨਾਲ ਲੈ ਗਏ, ਪਰ ਹੁਣ ਮਨਦੀਪ ਦੀ ਪਤਨੀ ਨੂੰ ਵਾਪਸ ਨਹੀਂ ਆਉਣ ਦਿੱਤਾ।
ਪੀਡ਼ਤ ਦੀ ਮਾਤਾ ਨੇ ਦੱਸਿਆ ਕਿ ਹੁਣ ਜਦੋਂ ਮਨਦੀਪ ਆਪਣੀ ਪਤਨੀ ਨੂੰ ਲੈਣ ਜਾਂਦਾ ਹੈ ਤਾਂ ਉਸਦੇ ਸਹੁਰਾ-ਘਰ ਵਾਲੇ ਮਨਦੀਪ ਨਾਲ ਮਾਰ ਕੁੱਟ ਕਰਦੇ ਹਨ, ਜਿਸਨੂੰ ਲੈ ਕੇ ਮਨਦੀਪ ਵੱਲੋਂ ਪੁਲਿਸ ਦੇ ਕੋਲ ਆਪਣੇ ਸਹੁਰਿਆਂ ਦੇ ਖਿਲਾਫ ਸ਼ਿਕਾਇਤ ਵੀ ਦਰਜ਼ ਕਰਵਾਈ, ਪਰ ਪੁਲਿਸ ਉਸ ਉੱਤੇ ਕੋਈ ਕਰਵਾਈ ਨਹੀਂ ਕਰ ਰਹੀ ਹੈ।ਨੌਜਵਾਨ ਮਨਦੀਪ ਦੀ ਮਾਂ ਦਾ ਕਹਿਣਾ ਸੀ ਕਿ ਹੁਣ ਉਸਦੇ ਬੇਟੇ ਨੇ ਪੁਲਿਸ ਤੋਂ ਦੁਖੀ ਹੋਕੇ ਖੁਦਕੁਸ਼ੀ ਕਰਨ ਦਾ ਕਦਮ ਚੁੱਕ ਲਿਆ। ਉਥੇ ਹੀ ਇਸ ਮਾਮਲੇ ਵਿੱਚ ਪੁਲਿਸ ਡੀਐਸਪੀ ਸਿਟੀ ਬਟਾਲਾ ਸੁੱਚਾ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਛੇ ਮਹੀਨੇ ਪਹਿਲਾਂ ਬਲਜੀਤ ਕੌਰ ਨੂੰ ਵਰਗਲਾ ਕੇ ਵਿਆਹ ਕੀਤਾ ਸੀ।
ਵਿਆਹ ਤੋਂ ਬਾਅਦ ਜਦੋਂ ਬਲਜੀਤ ਕੌਰ ਨੂੰ ਪਤਾ ਚੱਲਿਆ ਕਿ ਮਨਦੀਪ ਸਿੰਘ ਨੇ ਆਪਣੇ ਬਾਰੇ ਜੋ ਕੁੱਝ ਦੱਸਿਆ ਸੀ ਉਹ ਸਭ ਝੂਠ ਹੈ ਤਾਂ ਉਹ ਕੁਡ਼ੀ ਵਾਪਸ ਆਪਣੇ ਪੇਕੇ ਚੱਲੀ ਗਈ।ਉਸ ਤੋਂ ਬਾਅਦ ਹੁਣ ਮਨਦੀਪ ਦੀ ਪਤਨੀ ਉਸਦੇ ਨਾਲ ਨਹੀਂ ਰਹਿਣਾ ਚਾਹੁੰਦੀ, ਜਿਸਨੂੰ ਲੈ ਕੇ ਮਨਦੀਪ ਨੇ ਧਾਰਾ 326 ਦੇ ਤਹਿਤ ਇੱਕ ਕੇਸ ਆਪਣੇ ਸਹੁਰਿਆਂ ਖਿਲਾਫ ਪੁਲਿਸ ਦੇ ਕੋਲ ਦਰਜ ਕਰਵਾਇਆ, ਜਿਸਦੀ ਪੁਲਿਸ ਵੱਲੋਂ ਤਫਤੀਸ਼ ਕਰਨ ਉੱਤੇ ਉਹ ਕੇਸ ਝੂਠਾ ਪਾਇਆ ਗਿਆ।ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਪੁਲਿਸ ਨੇ ਇਨ੍ਹਾਂ ਦਾ ਨਾਟਕ ਦੱਸਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਿਕ ਮਨਦੀਪ ਵੱਲੋਂ ਪੁਲਿਸ ਦੇ ਉੱਤੇ ਦਬਾਅ ਬਣਾਉਣ ਲਈ ਐਸਐਸਪੀ ਬਟਾਲਾ ਸਾਹਮਣੇ ਆਤਮਹੱਤਿਆ ਦਾ ਡਰਾਮਾ ਰਚਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਉੱਤੇ ਮਨਦੀਪ ਅਤੇ ਉਸਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕਰਕੇ ਦੋਵਾਂ ਉੱਤੇ 186, 353 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਓਧਰ ਦੂਜੇ ਪਾਸੇ ਲਡ਼ਕੀ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਹੈ ਕਿ ਮਨਜੀਤ ਸਿੰਘ ਵੱਲੋਂ ਲਗਾਏ ਜਾ ਰਹੇ ਇਲਜਾਮਾਂ ਵਿੱਚ ਕਿੰਨੀ ਕੁ ਸੱਚਾਈ ਹੈ, ਭਾਵੇਂ ਕਿ ਪੁਲਿਸ ਇਸ ਸਬੰਧੀ ਜਾਂਚ ਕਰ ਚੁੱਕੀ ਹੈ।