
ਜੇਕਰ ਤੁਸੀਂ ਇਸ ਸਾਲ ਕਿਤੇ ਘੁੰਮਣ ਨਹੀਂ ਜਾ ਸਕੇ ਤਾਂ ਕੋਈ ਗੱਲ ਨਹੀਂ ਆਉਣ ਵਾਲੇ ਸਾਲ ਵਿੱਚ ਤੁਹਾਨੂੰ ਕਾਫੀ ਮੌਕੇ ਮਿਲਣਗੇ। ਅਗਲੇ ਸਾਲ 16 ਅਜਿਹੇ ਲੰਮੇ ਵੀਕੈਂਡ ਆਉਣਗੇ ਜਿਸ ਦੌਰਾਨ ਤੁਸੀਂ ਆਪਣੀਆਂ ਛੁੱਟੀਆਂ ਦੀ ਲੰਮੀ ਪਲਾਨਿੰਗ ਕਰ ਸਕਦੇ ਹੋ। ਯਾਦ ਰਹੇ ਕੁਝ ਛੁੱਟੀਆਂ ਪੰਜਾਬ ਵਿੱਚ ਨਹੀਂ ਹਨ। ਪਡ਼੍ਹੋ ਇਹ ਖਾਸ ਖਬਰ।
ਜਨਵਰੀ- ਦੋ ਲੰਮੇ ਵੀਕੈਂਡ ਹੋਣਗੇ। ਤੀਜੇ ਹਫਤੇ ਵਿੱਚ ਤਿੰਨ ਛੁੱਟੀਆਂ ਹੋਣਗੀਆਂ। ਸ਼ਨੀਵਾਰ, ਐਤਵਾਰ ਤੇ ਬਸੰਤ ਪੰਚਮੀ ਇਕੱਠੀ। ਅਗਲੇ ਵੀਕੈਂਡ ਦੀ ਸ਼ੁਰੂਆਤ 26 ਜਨਵਰੀ ਗਣਤੰਤਰ ਦਿਵਸ ਤੋਂ ਹੋਵੇਗੀ। ਇਹ ਸ਼ੁੱਕਰਵਾਰ ਹੈ, ਫਿਰ 27 ਨੂੰ ਸ਼ਨੀਵਾਰ ਤੇ 28 ਨੂੰ ਐਤਵਾਰ ਦੀ ਛੁੱਟੀ ਹੋਵੇਗੀ।
ਫਰਵਰੀ- ਇਸ ਮਹੀਨੇ ਵਿੱਚ ਜੇਕਰ ਤੁਸੀਂ ਇੱਕ ਛੁੱਟੀ ਲੈ ਲਵੋ ਤਾਂ 10 ਨੂੰ ਸ਼ਨੀਵਾਰ, 11 ਨੂੰ ਐਤਵਾਰ, 12 ਨੂੰ ਛੁੱਟੀ ਲੈ ਲਓ ਤਾਂ 13 ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਹੈ। ਮਤਲਬ ਚਾਰ ਦਿਨ ਇਕੱਠੀਆਂ ਛੁੱਟੀਆਂ।
ਮਾਰਚ-ਇਸ ਮਹੀਨੇ ਵਿੱਚ ਦੋ ਲੰਮੀਆਂ ਛੁੱਟੀਆਂ ਆਉਣਗੀਆਂ। ਇੱਕ ਤਰੀਕ ਨੂੰ ਹੋਲੀ ਹੈ, 2 ਨੂੰ ਦੁਲਹੇਂਡੀ ਦੀ ਛੁੱਟੀ, 3 ਨੂੰ ਸ਼ਨੀਵਾਰ ਤੇ 4 ਨੂੰ ਐਤਵਾਰ ਦੀ ਛੁੱਟੀ। ਇਸੇ ਮਹੀਨੇ 29 ਨੂੰ ਮਹਾਵੀਰ ਜਯੰਤੀ ਤੇ 30 ਨੂੰ ਗੁੱਡਫ੍ਰਾਈਡੇ ਤੇ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਵੇਗੀ।
ਅਪ੍ਰੈਲ- ਇਸ ਮਹੀਨੇ ਵੀ ਚਾਰ ਛੁੱਟੀਆਂ ਆਉਣਗੀਆਂ। 28 ਨੂੰ ਸ਼ਨੀਵਾਰ, 29 ਨੂੰ ਐਤਵਾਰ, 30 ਨੂੰ ਬੁੱਧ ਪੂਰਨਿਮਾ ਤੇ 1 ਮਈ ਨੂੰ ਮਜ਼ਦੂਰ ਦਿਵਸ ਹੋਵੇਗਾ।
ਜੂਨ-ਇਸ ਮਹੀਨੇ 15 ਜੂਨ ਨੂੰ ਈਦ ਦੀ ਛੁੱਟੀ ਹੋਵੇਗੀ। ਫਿਰ ਸ਼ਨੀਵਾਰ ਤੇ ਐਤਵਾਰ ਦਾ ਦਿਨ ਵੀ ਛੁੱਟੀ ਵਿੱਚ ਲੰਘੇਗਾ।
ਅਗਸਤ-ਸਭ ਤੋਂ ਪਹਿਲਾਂ 15 ਅਗਸਤ ਦੀ ਛੁੱਟੀ। ਜੇਕਰ ਤੁਸੀਂ 16 ਤੇ 17 ਦੀ ਛੁੱਟੀ ਲੈ ਲਵੋ ਤਾਂ ਫਿਰ ਸ਼ਨੀਵਾਰ ਤੇ ਐਤਵਾਰ ਆ ਜਾਵੇਗਾ। 22 ਨੂੰ ਈਦ ਹੈ। 23 ਨੂੰ ਛੁੱਟੀ ਲੈਣੀ ਪੈ ਸਕਦੀ ਹੈ। 24 ਨੂੰ ਵੀ ਛੁੱਟੀ ਹੈ ਫਿਰ 25-26 ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ।
ਸਤੰਬਰ-ਇਸ ਮਹੀਨੇ ਦੀ ਸ਼ੁਰੂਆਤ ਹੀ ਸ਼ਨੀਵਾਰ ਤੇ ਐਤਵਾਰ ਤੋਂ ਹੋ ਰਹੀ ਹੈ। ਤਿੰਨ ਤਰੀਕ ਨੂੰ ਜਨਮ ਅਸ਼ਟਮੀ ਦੀ ਛੁੱਟੀ। ਇਸ ਤੋਂ ਬਾਅਦ 13 ਤਰੀਕ ਨੂੰ ਗਣੇਸ਼ ਚਤੁਰਥੀ ਤੇ 15-16 ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ। ਇਸੇ ਦੇ ਨਾਲ 29-30 ਸਤੰਬਰ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ।
ਅਕਤੂਬਰ-29 ਤੇ 30 ਸਤੰਬਰ ਨੂੰ ਸ਼ਨੀਵਾਰ-ਐਤਵਾਰ ਹੈ। ਜੇਕਰ ਤੁਸੀਂ ਇੱਕ ਅਕਤੂਬਰ ਦੀ ਛੁੱਟੀ ਲੈ ਲਵੋ ਤਾਂ ਦੋ ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੈ। ਮਤਲਬ ਚਾਰ ਦਿਨ ਛੁੱਟੀਆਂ। ਇਸ ਤੋਂ ਬਾਅਦ 18 ਅਕਤੂਬਰ ਤੋਂ ਰਾਮ ਨਵਮੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। 19 ਨੂੰ ਦਸ਼ਹਿਰੇ ਦੀ ਛੁੱਟੀ ਮਿਲੇਗੀ। 20 ਨੂੰ ਸ਼ਨੀਵਾਰ ਤੇ 21 ਨੂੰ ਐਤਵਾਰ ਦੀ ਛੁੱਟੀ ਆ ਜਾਵੇਗੀ।
ਨਵੰਬਰ-ਇਸ ਮਹੀਨੇ ਸਿਰਫ ਇਕ ਛੁੱਟੀ ਲੈਣ ‘ਤੇ 10 ਇਕੱਠੀ ਛੁੱਟੀਆਂ ਮਿਲ ਜਾਣਗੀਆਂ। ਇਸ ਮਹੀਨੇ ਦੀ ਸ਼ੁਰੂਆਤ ਵਿੱਚ 3 ਤਰੀਕ ਨੂੰ ਸ਼ਨੀਵਾਰ, 4 ਨੂੰ ਐਤਵਾਰ, 5 ਨੂੰ ਧਨਤੇਰਸ ਦੀ ਛੁੱਟੀ ਹੈ। ਜੇਕਰ ਤੁਸੀਂ 6 ਤਰੀਕ ਦੀ ਛੁੱਟੀ ਲੈ ਲਵੋ ਤਾਂ 7 ਨੂੰ ਛੋਟੀ ਦਿਵਾਲੀ, 8 ਨੂੰ ਦਿਵਾਲੀ, 9 ਨੂੰ ਭਾਈ ਦੂਜ ਦੀ ਛੁੱਟੀ ਹੈ। ਫਿਰ 10 ਨੂੰ ਸ਼ਨੀਵਾਰ ਤੇ 11 ਨੂੰ ਐਤਵਾਰ ਦੀ ਛੁੱਟੀ ਹੋਵੇਗੀ।
ਦਸੰਬਰ-22 ਨੂੰ ਸ਼ਨੀਵਾਰ ਤੇ 23 ਨੂੰ ਐਤਵਾਰ ਹੈ। ਇਕ ਛੁੱਟੀ ਲੈਣ ਤੋਂ ਬਾਅਦ 25 ਨੂੰ ਕ੍ਰਿਸਮਸ ਦੀ ਛੁੱਟੀ ਹੋਵੇਗੀ। ਇਹ ਵੀ ਲੰਮਾ ਵੀਕੈਂਡ ਹੈ।