
ਪੱਟੀ, 4 ਦਸੰਬਰ (ਅਜੀਤ ਘਰਿਆਲਾ, ਪ੍ਰਦੀਪ): ਸਪੋਕਸਮੈਨ ਨੂੰ 12 ਸਾਲ ਪੂਰੇ ਕਰ ਕੇ 13ਵੇਂ ਸਾਲ ਵਿਚ ਦਾਖ਼ਲ ਹੋਣ 'ਤੇ ਵਧਾਈ ਦਿੰਦਿਆਂ ਮਨਜੀਤ ਕੌਰ ਬੁਰਜ ਸਾਬਕਾ ਪ੍ਰਧਾਨ ਇੰਨਰਵੀਲ ਕਲੱਬ ਪੱਟੀ ਨੇ ਕਿਹਾ ਕਿ ਸਪੋਕਸਮੈਨ ਨੇ ਕਲਮ ਨਾਲ ਹੱਕ-ਸੱਚ ਤੇ ਨਿਰਪੱਖ ਲਿਖਿਆ ਹੈ ਜਿਸ ਕਾਰਨ 12 ਸਾਲ ਦੇ ਸਫਰ ਦੌਰਾਨ ਹੀ ਪਾਠਕਾਂ ਲਈ ਹਰਮਨ ਪਿਆਰਾ ਅਖ਼ਬਾਰ ਬਣ ਗਿਆ ਹੈ। ਉਹ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ, ਅਦਾਰਾ ਤੇ ਪਾਠਕਾਂ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਨ। ਸਪੋਕਸਮੈਨ ਨੂੰ 13ਵੇਂ ਸਾਲ 'ਚ ਪ੍ਰਵੇਸ਼ ਕਰਨ ਤੇ ਜਨਮ ਦਿਨ ਦੀਆਂ ਵਧਾਈਆਂ ਦਿਦਿੰਆਂ ਸੁਖਵਿੰਦਰ ਸਿੰਘ ਸਿੱਧੂ ਸਾਬਕਾ ਮੈਂਬਰ ਐਸ.ਜੀ.ਪੀ.ਸੀ ਪੱਟੀ ਨੇ ਕਿਹਾ ਕਿ
ਸਪੋਕਸਮੈਨ ਨੇ ਸ਼ੁਰੂ ਤੋਂ ਹੀ ਹਿੱਕ ਠੋਕ ਕੇ ਨਿਡਰ ਤੇ ਸਚਾਈ ਨੂੰ ਅਪਣੀ ਕਲਮ ਨਾਲ ਲਿਖ ਕੇ ਪੇਸ਼ ਕੀਤਾ ਹੈ। ਸਿੱਧੂ ਨੇ ਕਿਹਾ ਕਿ ਬੇਸ਼ੱਕ 12 ਸਾਲ ਨਿਰਪੱਖ ਲਿਖਣ ਕਰ ਕੇ ਹੀ ਸ. ਜੋਗਿੰਦਰ ਸਿੰਘ ਅਤੇ ਅਦਾਰੇ ਨੂੰ ਕਈ ਔਂਕੜਾ ਦਾ ਸਾਹਮਣਾ ਕਰਨਾ ਪਿਆ ਪਰ ਅਦਾਰੇ ਨੇ ਔਕੜਾਂ ਦਾ ਸਾਹਮਣਾ ਜ਼ਰੂਰ ਕੀਤਾ ਪਰ ਸੱਚਾਈ ਲਿਖਣ ਤੋਂ ਗੁਰੇਜ ਨਹੀਂ ਕੀਤਾ। ਅਦਾਰੇ ਦੀ ਹਮੇਸ਼ਾ ਹੀ ਚੜ੍ਹਦੀਕਲਾ ਲਈ ਅਰਦਾਸ ਕਰਦੇ ਹਾਂ।ਸਪੋਕਸਮੈਨ ਨੂੰ 13ਵੇਂ ਸਾਲ ਵਿਚ ਦਾਖ਼ਲ ਹੋਣ 'ਤੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦਿਆਂ ਸੁਖਵਿੰਦਰ ਸਿੰਘ ਉਬੋਕੇ ਨੇ ਕਿਹਾ ਕਿ ਹੱਕ-ਸੱਚ ਦੀ ਆਵਾਜ਼ ਨੂੰ ਨਿਡਰਤਾ ਨਾਲ ਪੇਸ਼ ਕਰਨ ਵਾਲੀ ਸਪੋਕਸਮੈਨ ਅਖ਼ਬਾਰ ਥੋੜ੍ਹੇ ਸਮੇਂ ਵਿਚ ਹੀ ਲੱਖਾਂ ਪਾਠਕਾਂ ਦੀ ਪਸੰਦ ਬਣਿਆ। ਉਬੋਕੇ ਨੇ ਕਿਹਾ ਕਿ ਸਪੋਕਸਮੈਨ ਦੇ ਆਉਣ ਨਾਲ ਪੁਜਾਰੀਵਾਦ ਨੂੰ ਨੱਥ ਪਈ ਹੈ। ਉਥੇ ਪੰਥਕ ਕਹਾਉਣ ਵਾਲੀਆਂ ਕਈ ਅਖ਼ਬਾਰਾਂ ਪੰਥਕ ਹਿੱਤ ਭੁੱਲੀਆਂ ਹਨ।
ਗੁਰਦੀਪ ਸਿੰਘ ਸੋਹਲ ਨੇ ਕਿਹਾ ਕਿ ਸਪੋਕਸਮੈਂਨ ਨੇ ਸੰਘਰਸ਼ ਮਈ 12 ਸਾਲ ਪੂਰੇ ਕਰ ਕੇ 13ਵੇਂ ਜਨਮ 'ਚ ਪ੍ਰਵੇਸ਼ ਕੀਤਾ ਹੈ ਅਤੇ ਸ਼ੁਰੂ ਤੋਂ ਹੀ ਦਲੇਰੀ ਨਾਲ ਮਹੰਤਾ ਤੇ ਪੁਜਾਰੀਵਾਦ ਵਿਰੁਧ ਲਿਖਿਆ ਹੈ। ਸਪੋਕਸਮੈਨ ਦੇ ਆਉਣ ਨਾਲ ਪੰਥਕ ਹਿੱਤਾਂ ਲਈ ਨਵੀਂ ਸਵੇਰ ਚੜ੍ਹ ਗਈ ਹੈ। ਗੁਰਦੀਪ ਸਿੰਘ ਨੇ ਨਿਡਰਤਾ ਨਾਲ ਪੰਥਕ ਮਸਲੇ ਉਠਾਉਣ ਵਾਲੇ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੂੰ ਵਧਾਈ ਦਿਤੀ। ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ, ਅਦਾਰਾ ਅਤੇ ਸਮੁੱਚੇ ਪਾਠਕਾਂ ਨੂੰ ਵਧਾਈ ਦਿੰਦੇ ਹੋਏ ਨਰਿੰਦਰ ਸਿੰਘ ਚੂਸਲੇਵੜ ਨੇ ਕਿਹਾ ਕਿ ਸਪੋਕਸਮੈਨ ਨੇ ਹਮੇਸ਼ਾ ਸੱਚਾਈ ਲਿਖਣ ਤੇ ਡੱਟ ਕੇ ਪਹਿਰਾ ਦਿਤਾ ਅਤੇ 12 ਸਾਲ ਕਈ ਔਕੜਾਂ ਦਾ ਸਾਹਮਣਾ ਕਰਦਿਆਂ ਸ਼ਾਨਦਾਰ ਸਫ਼ਰ ਪੂਰਾ ਕੀਤਾ। ਬੇਸ਼ੱਕ ਅਕਾਲੀ ਦਲ ਦੀ ਸਰਕਾਰ ਸਰਕਾਰ ਨੇ 10 ਸਾਲ ਸਪੋਕਸਮੈਨ ਨਾਲ ਕਈ ਵਧੀਕੀਆਂ ਕਰਦਿਆਂ ਸ. ਜੋਗਿੰਦਰ ਸਿੰਘ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਸਪੋਕਸਮੈਨ ਨੇ ਕਿਸੇ ਵੀ ਵਧੀਕੀ ਦੀ ਪ੍ਰਵਾਹ ਨਾ ਕਰਦਿਆਂ ਸੱਚਾਈ ਤੇ ਪਹਿਰਾ ਦਿਤਾ।
ਸੁਰਿੰਦਰਪਾਲ ਸਿੰਘ ਘਰਿਆਲੀ ਕਾਂਗਰਸੀ ਆਗੂ ਨੇ ਕਿਹਾ ਕਿ ਸਪੋਕਸਮੈਨ ਨਾਲ ਜੁੜੇ ਹਰ ਪਾਠਕ ਨੂੰ ਕਦੇ ਵੀ ਨਹੀਂ ਭੁਲਣਾ ਚਾਹੀਦਾ ਕਿ ਅਖ਼ਬਾਰ ਨੂੰ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਸਿਆਸਤਦਾਨਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ। ਚਾਰ ਚੁਫ਼ੇਰੇ ਤੋਂ ਹੱਲੇ ਬੋਲੇ ਗਏ ਜਿਨ੍ਹਾਂ ਵਿਚ ਪੰਥ ਚੋਂ ਛੇਕਣ, ਝੂਠੇ ਪੁਲਿਸ ਕੇਸ, ਅਖੌਤੀ ਹੁਕਮਨਾਮੇ ਜਾਰੀ ਕਰਨ ਤੋਂ ਲੈ ਕੇ ਹੁਣ ਤਕ ਵੀ ਮਹੰਤਵਾਦ ਦਾ ਪੁਜਾਰੀ ਕੁਹਾੜਾ ਚਲਦਾ ਆ ਰਿਹਾ ਹੈ ਪਰ ਨਿਡਰ ਸੋਚ ਦੇ ਮਾਲਕ ਜੋਗਿੰਦਰ ਸਿੰਘ ਵਲੋਂ ਹਮਲਾਵਰਾਂ ਅੱਗੇ ਈਨ ਨਹੀਂ ਮੰਨੀ ਜਿਸ ਕਾਰਨ ਹੀ ਸਪੋਕਸਮੈਨ ਅਖ਼ਬਾਰ ਲੱਖਾਂ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਉਹ ਦਿਨ ਦੂਰ ਨਹੀਂ ਜਦ ਹਰ ਘਰ ਵਿਚ ਸਪੋਕਸਮੈਨ ਅਖ਼ਬਾਰ ਪ੍ਰਵੇਸ਼ ਕਰੇਗਾ।ਸਪੋਕਸਮੈਨ ਲੱਖਾਂ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਕਿਉਂਕਿ 12 ਸਾਲਾ ਨਿਰਪੱਖ ਲੇਖਣੀ ਕਰ ਕੇ ਹਰ ਦੀ ਪਸੰਦ ਬਣਿਆ ਹੈ ਪਰ ਪੰਥਕ ਮੁਖੌਟੇ ਵਾਲੀਆਂ ਪੰਥ ਵਿਰੋਧੀ ਤਾਕਤਾਂ ਨੇ ਦਿਨ ਰਾਤ ਇਕ ਕਰ ਕੇ ਸਪੋਕਸਮੈਨ ਵਲੋਂ ਲਿਖੀ ਜਾਂਦੀ ਸੱਚਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਪਣੀ ਨਿਡਰਤਾ ਕਰ ਕੇ ਸਪੋਕਸਮੈਨ ਕਿਸੇ ਅੱਗੇ ਨਾ ਤਾਂ ਝੁਕਿਆ ਅਤੇ ਨਾ ਹੀ ਕਿਸੇ ਅੱਗੇ ਗੋਡੇ ਟੇਕੇ, ਸਗੋਂ ਹਰਮਨ ਪਿਆਰੇ ਸਪੋਕਸਮੈਨ ਅਖਬਾਰ ਨੂੰ ਬੰਦ ਕਰਾਉਣ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਹੈ। ਸਪੋਕਸਮੈਨ ਅਦਾਰੇ ਅਤੇ ਪਾਠਕਾਂ ਨੂੰ 13ਵੇਂ ਜਨਮ ਦਿਨ ਦੀ ਵਧਾਈ ਦਿੰਦਿਆ ਸਤਨਾਮ ਸਿੰਘ ਸੇਖੋਂ ਪੱਟੀ ਨੇ ਕਿਹਾ ਕਿ ਜੋਗਿੰਦਰ ਸਿੰਘ ਦੀ ਕਲਮ ਸੱਚਾਈ ਤੋਂ ਕਦੇ ਵੀ ਨਹੀਂ ਰੁਕੇਗੀ।