ਸ਼ਰਾਬ ਠੇਕੇਦਾਰਾਂ ਦੇ ਗੁੰਡਾਗਰਦੀ ਕਾਰਨ ਦੋ ਨੌਜਵਾਨਾਂ ਦੀ ਮੌਤ
Published : Feb 7, 2018, 12:56 am IST
Updated : Feb 6, 2018, 7:26 pm IST
SHARE ARTICLE

ਬਟਾਲਾ/ ਗੁਰਦਾਸਪੁਰ/ਕਲਾਨੌਰ, 6 ਫ਼ਰਵਰੀ (ਬਲਵਿੰਦਰ ਭੱਲਾ ਹੇਮੰਤ ਨੰਦਾ, ਇੰਦਰ ਮੋਹਨ, ਡਾ. ਹਰਪਾਲ ਸਿੰਘ, ਗੋਰਾ ਚਾਹਲ, ਇੰਦਰ ਮੋਹਨ ਸੋਢੀ, ਬਲਦੇਵ ਸਿੰਘ ਬਾਜਵਾ) : ਕਸਬਾ ਡੇਰਾ ਬਾਬਾ ਨਾਨਕ ਵਿਚ ਮੋਪਡ ਸਵਾਰ ਨੌਜਵਾਨਾਂ ਨੂੰ ਐਕਸਾਈਜ਼ ਵਿਭਾਗ ਦੀਆਂ ਗੱਡੀਆਂ 'ਚ ਸਵਾਰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ। ਘਟਨਾ ਤੋਂ ਬਾਅਦ ਮਾਹੌਲ ਗਰਮਾਉਣ ਦੇ ਨਾਲ-ਨਾਲ ਤਣਾਅ ਪੈਦਾ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਦੋ ਨੌਜਵਾਨ ਸੁਬੇਗ ਸਿੰਘ ਵਾਸੀ ਕੋਟ ਦਲਪਤ ਰਾਏ ਅਤੇ ਸੰਜੀਵ ਕੁਮਾਰ ਵਾਸੀ ਮੁਹੱਲਾ ਫਤਿਹ ਸਿੰਘ ਡੇਰਾ ਬਾਬਾ ਨਾਨਕ ਮੋਪਡ 'ਤੇ ਸਵਾਰ ਹੋ ਕੇ ਫਤਿਹਗੜ੍ਹ•ਚੂੜੀਆਂ ਰੋਡ 'ਤੇ ਜਾ ਰਹੇ ਸਨ। ਇਸ ਦੌਰਾਨ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਵਿਚ ਸਵਾਰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਉਕਤ ਦੋਵਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਬਾਅਦ ਵਿਚ ਜਦੋਂ ਉਕਤ ਦੋਵੇਂ ਪਿੰਡ ਮੂਲੋਵਾਲੀ ਵਿਖੇ ਪਹੁੰਚੇ ਤਾਂ ਪਿਛੋਂ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਅਪਣੀਆਂ ਗੱਡੀਆਂ ਨੂੰ ਤੇਜ਼ ਰਫ਼ਤਾਰ ਨਾਲ ਲਿਆ ਕੇ ਉਕਤ ਮੋਪਡ ਸਵਾਰ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਇਸ ਘਟਨਾ ਬਾਰੇ ਜਦੋਂ ਮ੍ਰਿਤਕਾਂ ਦੇ ਜਾਣ-ਪਛਾਣ ਵਾਲਿਆਂ ਨੂੰ ਪਤਾ ਲੱਗਾ ਤਾਂ ਮਾਹੌਲ ਤਨਾਅਪੂਰਨ ਹੋ ਗਿਆ ਤੇ ਹਿੰਸਾ ਭੜਕ ਉੱਠੀ। ਭੀੜ ਨੇ ਡੇਰਾ ਬਾਬਾ ਨਾਨਕ ਨੂੰ ਜ਼ਬਰਦਸਤੀ ਬੰਦ ਕਰਵਾਉਂਦਿਆਂ ਪੁਰਾਣੇ ਬੱਸ ਸਟੈਂਡ ਅਤੇ ਨਵੇਂ ਬੱਸ ਸਟੈਂਡ ਵਿਖੇ ਸਥਿਤ ਦੋ ਸ਼ਰਾਬ ਦੇ ਠੇਕਿਆਂ ਵਿਚ ਤੋੜ ਭੰਨ ਕਰਦਿਆਂ ਅੱਗ ਲਗਾ ਕੇ ਫੂਕ ਦਿਤਾ।


ਇਸ ਮਗਰੋਂ ਲੋਕਾਂ ਨੇ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਵੀ ਅੱਗ ਹਵਾਲੇ ਕਰ ਦਿਤੀਆਂ। ਡੇਰਾ ਬਾਬਾ ਨਾਨਕ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿਤੇ ਗਏ ਹਨ। ਫੈਲੇ ਤਨਾਅ ਨੂੰ ਦੇਖਦਿਆਂ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ ਜਿੱਥੇ ਐਸ.ਐਸ.ਪੀ ਬਟਾਲਾ ਸਮੇਤ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਮੌਕੇ 'ਤੇ ਪੁੱਜ ਕੇ ਵਿਗੜੇ ਮਾਹੌਲ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ। ਪੁਲਿਸ ਨੇ ਲਾਸਾ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿਤਾ।
ਉਕਤ ਮਾਮਲੇ ਸਬੰਧੀ ਜਦੋਂ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਹੀ ਸਬੰਧਤ ਠੇਕੇਦਾਰਾਂ ਕੋਲ ਕੰਮ ਕਰਦੇ ਸਨ ਅਤੇ ਬਾਅਦ ਵਿਚ ਹੁਣ ਰਮਦਾਸ ਵਿਖੇ ਕੰਮ ਕਰਦੇ ਸਨ। ਉਨ੍ਹਾਂ ਦਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਤ ਬਿੱਲਾ ਡਰਾਇਵਰ, ਸੁਰਜੀਤ ਸਿੰਘ, ਅਮਨ ਸਿੰਘ, ਨਿਰਵੈਰ ਸਿੰਘ ਅਤੇ ਜਗਤਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement