ਸਰਕਾਰ ਹੁਣ ਕੁੱਤਾ - ਬਿੱਲੀ ਪਾਲਣ 'ਤੇ ਵੀ ਵਸੂਲ ਕਰੇਗੀ ਟੈਕਸ, ਜਾਣੋਂ ਕਿੰਨਾ ਦੇਣਾ ਹੋਵੇਗਾ ਟੈਕਸ
Published : Oct 23, 2017, 4:42 pm IST
Updated : Oct 23, 2017, 11:12 am IST
SHARE ARTICLE

ਬਠਿੰਡਾ: ਪੰਜਾਬ ਸਰਕਾਰ ਵੱਲੋਂ ਅਜਿਹੇ ਟੈਕਸ ਲਾਗੂ ਕੀਤੇ ਜਾ ਰਹੇ ਹਨ ਜਿਸ ਨੂੰ ਜਾਣ ਕੇ ਸਭ ਹੈਰਾਨ ਰਹਿ ਜਾਣਗੇ। ਘਰਾਂ ਵਿੱਚ ਪਾਲੇ ਜਾਣ ਵਾਲੇ ਜਾਨਵਰਾਂ ‘ਤੇ ਟੈਕਸ ਲਗਾਉਣ ਦੀ ਉਕਤ ਯੋਜਨਾ ਤਿਆਰ ਕੀਤੀ ਹੈ। ਘਰਾਂ ਵਿੱਚ ਰੱਖੇ ਜਾਨਵਰ ਅਤੇ ਪਸ਼ੂਆਂ 'ਤੇ ਲੱਗਾ ਟੈਕਸ, ਜਾਣੋਂ ਕਿਸ 'ਤੇ ਕਿੰਨ੍ਹਾਂ ਟੈਕਸ ਹੋਰ ਟੈਕਸਾਂ ਦੇ ਨਾਲ-ਨਾਲ ਹੁਣ ਕੁੱਤਾ-ਬਿੱਲੀ ਅਤੇ ਹੋਰ ਜਾਨਵਰ ਪਾਲਣ ‘ਤੇ ਵੀ ਸਰਕਾਰ ਟੈਕਸ ਵਸੂਲ ਕਰੇਗੀ। 


ਸਰਕਾਰ ਵੱਲੋਂ ਇਸ ਸਬੰਧੀ ਯੋਜਨਾ ਬਣਾ ਕੇ ਨਿਗਮਾਂ ਨੂੰ ਭੇਜੀ ਗਈ ਹੈ। ਜਿਸ ਨੂੰ ਜਲਦੀ ਹੀ ਮਨਜ਼ੂਰੀ ਦੇ ਕੇ ਸੂਬੇ ਭਰ ‘ਚ ਲਾਗੂ ਕਰ ਦਿੱਤਾ ਜਾਵੇਗਾ। ਪਹਿਲਾਂ ਵੀ ਸਰਕਾਰ ਗਊ ਸੈਸ਼ ਦੇ ਨਾਮ ‘ਤੇ ਵੱਖ-ਵੱਖ ਵਸਤਾਂ ‘ਤੇ ਟੈਕਸ ਵਸੂਲ ਰਹੀ ਹੈ। ਹੁਣ ਘਰਾਂ ਵਿੱਚ ਜਾਨਵਰਾਂ ਨੂੰ ਪਾਲਣ ‘ਤੇ ਵੀ ਲੋਕਾਂ ਤੋਂ ਟੈਕਸ ਦੀ ਵਸੂਲੀ ਕੀਤੀ ਜਾਵੇਗੀ। ਨਗਰ ਨਿਗਮ ਬਠਿੰਡਾ ਨੇ ਉਕਤ ਮਤੇ ਨੂੰ ਪਾਸ ਕਰਕੇ ਮਨਜ਼ੂਰੀ ਦੇ ਲਈ ਭੇਜ ਦਿੱਤਾ ਹੈ।

ਨਿਗਮ ਬਣਾਏਗਾ ਜਾਨਵਰਾਂ ਦੇ ਲਾਇਸੈਂਸ   


ਸਥਾਨਕ ਸੰਸਥਾ ਵਿਭਾਗ ਵਲੋਂ ਘਰਾਂ ਵਿੱਚ ਵੱਸ ਵਿੱਚ ਜਾਣ ਵਾਲੇ ਜਾਨਵਰਾਂ ਉੱਤੇ ਟੈਕਸ ਲਗਾਉਣ ਦੀ ਉਕਤ ਯੋਜਨਾ ਤਿਆਰ ਕੀਤੀ ਹੈ। ਵਿਭਾਗ ਤੋਂ 29 ਸਤੰਬਰ 2017 ਨੂੰ ਨਗਰ ਨਿਗਮ ਨੂੰ ਪੱਤਰ ਭੇਜਕੇ ਇਸ ਯੋਜਨਾ ਨੂੰ ਅਡਾਪਟ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸਦੇ ਤਹਿਤ ਸਾਰੇ ਪਾਲਤੁ ਜਾਨਵਰਾਂ ਦੇ ਬਕਾਇਦਾ ਲਾਇਸੈਂਸ ਬਣਾਏ ਜਾਣਗੇ ਜਿਨ੍ਹਾਂ ਨੂੰ ਹਰ ਸਾਲ ਰਿਨਿਊ ਕਰਵਾਉਣਾ ਪਵੇਗਾ।



ਇਸ ਦੇ ਤਹਿਤ ਕੁੱਤਾ, ਬਿੱਲੀ , ਸੂਰ, ਬੱਕਰੀ, ਪੋਨੀ, ਵੱਛਾ, ਭੇਡ, ਹਿਰਨ ਪਾਲਣ ਵਾਲੇ ਲੋਕਾਂ ਨੂੰ 250 ਰੁਪਏ ਪ੍ਰਤੀ ਸਾਲ ਟੈਕਸ ਦੇਣਾ ਪਵੇਗਾ। ਇਸਦੇ ਨਾਲ ਹੀ ਮੱਝ, ਸਾਨ੍ਹ, ਉੱਠ, ਘੋੜਾ , ਗਾਂ, ਹਾਥੀ, ਨੀਲ ਗਊ ਆਦਿ ਪਾਲਣ ਵਾਲੇ ਲੋਕਾਂ ਨੂੰ 500 ਰੁਪਏ ਪ੍ਰਤੀ ਸਾਲ ਟੈਕਸ ਦੇਣਾ ਪਵੇਗਾ। ਘਰਾਂ ਵਿੱਚ ਰੱਖੇ ਜਾਨਵਰ ਅਤੇ ਪਸ਼ੂਆਂ 'ਤੇ ਲੱਗਾ ਟੈਕਸ, ਜਾਣੋਂ ਕਿਸ 'ਤੇ ਕਿੰਨ੍ਹਾਂ ਟੈਕਸ ਯੋਜਨਾ ਦੇ ਤਹਿਤ ਹਰ ਜਾਨਵਰ ਦਾ ਲਾਇਸੈਸ ਬਣਾਇਆ ਜਾਵੇਗਾ ਜਿਸਨੂੰ ਹਰ ਸਾਲ ਰੀਨਿਊ ਕਰਵਾਉਣਾ ਪਵੇਗਾ। 



ਲਾਇਸੈਂਸ ਰੀਨਿਊ ਨਹੀਂ ਹੋਣ ਉੱਤੇ ਲੱਗੇਗਾ ਜੁਰਮਾਨਾ

ਜੇਕਰ ਕੁੱਤਾ-ਬਿੱਲੀ ਵਰਗ ਦਾ ਕੋਈ ਮਾਲਿਕ ਨਿਰਧਾਰਿਤ ਸਮੇਂ ਤੋਂ 30 ਦਿਨਾਂ ਦੇ ਅੰਦਰ ਲਾਇਸੈਂਸ ਰੀਨਿਊ ਨਹੀਂ ਕਰਵਾਏਗਾ ਤਾਂ ਉਸ ਕੋਲੋਂ 150 ਰੁਪਏ ਜੁਰਮਾਨਾ ਵਸੂਲ ਕੀਤਾ ਜਾਵੇਗਾ। ਇਸ ਤਰ੍ਹਾਂ ਗਾਂ, ਮੱਝ ਵਰਗ ਦਾ ਲਾਇਸੈਂਸ ਨਿਰਧਾਰਿਤ ਤਾਰੀਕ ਤੱਕ ਰੀਨਿਊ ਨਹੀਂ ਕਰਵਾਇਆ ਗਿਆ ਤਾਂ ਮਾਲਿਕ ਨੂੰ 200 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ। ਉਕਤ ਯੋਜਨਾ ‘ਤੇ ਸਰਕਾਰ ਜਲਦੀ ਹੀ ਮੋਹਰ ਲਗਾਉਣ ਜਾ ਰਹੀ ਹੈ। ਜਿਸ ਨਾਲ ਜਾਨਵਰ ਪ੍ਰੇਮੀਆਂ ‘ਤੇ ਕਰੋੜਾਂ ਰੁਪਏ ਦਾ ਨਵਾਂ ਬੋਝ ਪੈਣ ਦੇ ਆਸਾਰ ਹਨ।


ਉਕਤ ਯੋਜਨਾ ਉੱਤੇ ਸਰਕਾਰ ਛੇਤੀ ਹੀ ਮੋਹਰ ਲਗਾਉਣ ਜਾ ਰਹੀ ਹੈ ਜਿਸਦੇ ਨਾਲ ਜਾਨਵਰ ਪ੍ਰੇਮੀਆਂ ਉੱਤੇ ਕਰੋੜਾਂ ਰੁਪਏ ਦਾ ਨਵਾਂ ਬੋਝ ਪੈਣ ਦੇ ਆਸਾਰ ਹਨ।

ਕੀ ਕਹਿੰਦੇ ਹਨ ਪਸ਼ੂ ਪ੍ਰੇਮੀ 



ਪਸ਼ੂ ਪ੍ਰੇਮੀ ਅਤੇ ਸਾਬਕਾ ਸੇਵਾਦਾਰ ਵਿਜੈ ਕੁਮਾਰ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਗਾਂ, ਮੱਝ ਦੇ ਨਾਮ ਉੱਤੇ ਮੋਟੀ ਰਕਮ ਵਸੂਲੀ ਕਰ ਰਹੀ ਹੈ ਜਦੋਂ ਕਿ ਲਾਵਾਰਸ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਸ਼ੂ ਪਾਲਣ ਉੱਤੇ ਟੈਕਸ ਲਗਾਕੇ ਲੋਕਾਂ ਉੱਤੇ ਕਰੋੜਾਂ ਰੁਪਏ ਦਾ ਨਵਾਂ ਬੋਝ ਪਾ ਰਹੀ ਹੈ ਜਿਸਨੂੰ ਸਹਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਕੀਤਾ ਤਾਂ ਲੋਕ ਇਸਦੇ ਖਿਲਾਫ ਅਵਾਜ ਬੁਲੰਦ ਕਰਨਗੇ।

SHARE ARTICLE
Advertisement

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM

Sushil Rinku ਤੇ Sheetal Angural ਨੂੰ ਸਿੱਧੇ ਹੋ ਗਏ 'ਆਪ' ਵਿਧਾਇਕ Goldy Kamboj.. ਸਾਧਿਆ ਤਿੱਖਾ ਨਿਸ਼ਾਨਾ..

28 Mar 2024 9:45 AM

AAP ਵਿਧਾਇਕ ਨੂੰ ਭਾਜਪਾ ਦਾ ਆਇਆ ਫ਼ੋਨ, ਪਾਰਟੀ ਬਦਲਣ ਲਈ 20 ਤੋਂ 25 ਕਰੋੜ ਅਤੇ Y+ ਸਕਿਊਰਿਟੀ ਦਾ ਆਫ਼ਰ, MLA ਗੋਲਡੀ...

27 Mar 2024 4:51 PM
Advertisement