ਸੇਵਾ ਸਿੰਘ ਠੀਕਰੀਵਾਲਾ ਦੀ ਇਕਲੌਤੀ ਪੁਤਰੀ ਸਰਦਾਰਨੀ ਗੁਰਚਰਨ ਕੌਰ ਦਾ ਦੇਹਾਂਤ
Published : Dec 26, 2017, 11:29 pm IST
Updated : Dec 26, 2017, 5:59 pm IST
SHARE ARTICLE

ਪਟਿਆਲਾ, 26 ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਪਰਜਾ ਮੰਡਲ ਲਹਿਰ ਦੇ ਮੋਢੀ ਸਵ. ਸੇਵਾ ਸਿੰਘ ਠੀਕਰੀਵਾਲਾ ਦੀ ਇਕਲੌਤੀ ਪੁਤਰੀ ਸਰਦਾਰਨੀ ਗੁਰਚਰਨ ਕੌਰ ਦਾ ਅੱਜ ਚੰਡੀਗੜ੍ਹ ਦੇ ਸੈਕਟਰ-28 ਵਿਖੇ ਅਪਣੀ ਪੁਤਰੀ ਅਰਸ਼ਬੀਰ ਕੌਰ ਦੇ ਘਰ ਦੇਹਾਂਤ ਹੋ ਗਿਆ। ਉਹ 98 ਵਰ੍ਹਿਆਂ ਦੇ ਸਨ। ਸਰਦਾਰਨੀ ਗੁਰਚਰਨ ਕੌਰ 5 ਪੁੱਤਰਾਂ ਤੇ ਦੋ ਬੇਟੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਸਵ. ਵਜ਼ੀਰ ਸਿੰਘ ਜੇਜੀ ਦੇ ਧਰਮ ਪਤਨੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਮੀ ਜੀ ਸਨ।ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਸਪੁੱਤਰਾਂ ਕੈਪਟਨ ਅਮਰਜੀਤ ਸਿੰਘ ਜੇਜੀ, ਵਿੰਗ ਕਮਾਂਡਰ ਕਰਮਬੀਰ ਸਿੰਘ, ਜਗਬੀਰ ਸਿੰਘ, ਸਪੁਤਰੀ ਅਰਸ਼ਬੀਰ ਕੌਰ ਤੇ ਜਵਾਈ ਬ੍ਰਿਗੇਡੀਅਰ ਐਚ.ਐਸ. ਨਾਗਰਾ ਨੇ ਸਾਂਝੇ ਤੌਰ 'ਤੇ ਵਿਖਾਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਮ੍ਰਿਤਕ ਦੇਹ 'ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਜਦਕਿ 


ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਨੇ ਸਵ. ਮਾਤਾ ਗੁਰਚਰਨ ਕੌਰ ਦੀ ਮ੍ਰਿਤਕ ਦੇਹ 'ਤੇ ਦੁਸ਼ਾਲਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਆਈ.ਜੀ. ਏ.ਐਸ. ਰਾਏ ਅਤੇ ਐਸ.ਐਸ.ਪੀ. ਡਾ. ਐਸ. ਭੂਪਤੀ ਨੇ ਵੀ ਰੀਥ ਰੱਖ ਕੇ ਸਵ. ਸਰਦਾਰਨੀ ਗੁਰਚਰਨ ਕੌਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਜੇਜੀ, ਐਸ.ਪੀ. ਸਿਟੀ ਕੇਸਰ ਸਿੰਘ, ਐਮ.ਸੀ. ਸੰਜੀਵ ਬਿੱਟੂ, ਵਿਜੇ ਕੂਕਾ ਸਮੇਤ ਵੱਡੀ ਗਿਣਤੀ 'ਚ ਰਾਜਸੀ ਸਖ਼ਸ਼ੀਅਤਾਂ, ਸ਼ਹਿਰੀ ਪਤਵੰਤੇ ਅਤੇ ਜੇਜੀ ਪਰਵਾਰ ਦੇ ਰਿਸ਼ਤੇਦਾਰ ਵੀ ਹਾਜ਼ਰ ਸਨ। ਮਾਤਾ ਜੀ ਦਾ ਅੰਗੀਠਾ ਸੰਭਾਲਣ ਦੀ ਰਸਮ 28 ਦਸੰਬਰ ਨੂੰ ਸਵੇਰੇ 9 ਵਜੇ ਹੋਵੇਗੀ, ਜਦ ਕਿ ਉਨ੍ਹਾਂ ਦੀ ਆਤਮਕ ਸ਼ਾਂਤੀ ਨਮਿਤ ਪਾਠ ਦਾ ਭੋਗ ਤੇ ਅੰਤਮ ਅਰਦਾਸ 30 ਦਸੰਬਰ ਨੂੰ ਦੁਪਹਿਰ 12:30 ਤੋਂ 1:30 ਵਜੇ ਤਕ ਗੁਰਦੁਆਰਾ ਸਿੰਘ ਸਭਾ ਨੇੜੇ ਫੁਹਾਰਾ ਚੌਂਕ ਵਿਖੇ ਹੋਵੇਗੀ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement