
ਮਾਲੇਰਕੋਟਲਾ, 7 ਸਤੰਬਰ
(ਬਲਵਿੰਦਰ ਸਿੰਘ ਭੁੱਲਰ): ਸਿਰਸੇ ਵਾਲੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ
ਪੇਸ਼ੀ ਉਪਰੰਤ ਉਸ ਦੀਆਂ ਕਾਲੀਆਂ ਕਰਤੂਤਾਂ ਦੇ ਦੋਸ਼ ਤੈਅ ਹੋ ਜਾਣ ਤੋਂ ਫੋਰਨ ਬਾਅਦ
ਹਰਿਆਣਾ, ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਚ ਉਸ ਦੇ ਡੇਰਾ ਪੈਰੋਕਾਰਾਂ ਅਤੇ ਸਮਰਥਕਾਂ
ਵਲੋਂ ਸੈਂਕੜੇ ਅੱਗਜ਼ਨੀ ਦੀਆਂ ਵਾਰਦਾਤਾਂ ਅੰਜ਼ਾਮ ਦੇਣ ਨਾਲ ਕਾਰਾਂ, ਬਸਾਂ, ਮੋਟਰਸਾਈਕਲ,
ਰੇਲ ਗੱਡੀਆਂ, ਸਰਕਾਰੀ ਗ਼ੈਰ ਸਰਕਾਰੀ ਸੰਪਤੀਆਂ, ਜਾਇਦਾਦਾਂ ਨਸ਼ਟ ਕਰ ਦੇਣ ਨਾਲ ਅਤੇ ਪੁਲਿਸ
ਫ਼ਾਇਰਿੰਗ ਦੌਰਾਨ 38 ਜਣਿਆਂ ਦੀ ਮੌਤ ਹੋ ਜਾਣ ਨਾਲ ਪੰਜਾਬ ਤੋਂ ਇਨ੍ਹਾਂ ਡਰਾਉਣੀਆਂ
ਘਿਨਾਉਣੀਆਂ ਘਟਨਾਵਾਂ ਦਾ ਪ੍ਰਛਾਵਾਂ ਹੁਣ ਪੂਰੀ ਤਰਾਂ ਮਿਟ ਚੁਕਿਆ ਹੈ ਜਾਂ ਇਹ ਵੀ ਕਹਿ
ਸਕਦੇ ਹਾਂ ਕਿ ਖ਼ਤਮ ਹੋ ਗਿਆ ਹੈ। ਸਮੁੱਚੇ ਪੰਜਾਬ ਅੰਦਰ ਹੁਣ ਸੜਕਾਂ ਤੇ ਆਵਾਜਾਈ ਪਹਿਲਾਂ
ਵਾਂਗ ਬਹਾਲ ਹੋ ਗਈ ਹੈ। ਸਰਕਾਰੀ ਬਸਾਂ ਵੀ ਖੁੱਲ ਕੇ ਚਲ ਰਹੀਆਂ ਹਨ ਅਤੇ ਜਿਹੜੀਆਂ ਚਲੀਆਂ
ਹਨ ਉਨ੍ਹਾਂ ਵਿਚ ਸਵਾਰੀਆਂ ਦੀ ਗਿਣਤੀ ਦਿਨਬ ਿਦਨ ਵਧ ਰਹੀ ਹੈ।
ਸਕੂਲਾਂ, ਕਾਲਜਾਂ,
ਦਫ਼ਤਰਾਂ ਅਤੇ ਬਜ਼ਾਰਾਂ ਵਿਚ ਪਸਰਿਆ ਅਦਿੱਖ ਅਤੇ ਅਣਕਿਆਸੇ ਜਿਹੇ ਸਹਿਮ ਦਾ ਮਾਹੌਲ ਬਿਲਕੁਲ
ਖ਼ਤਮ ਹੁੰਦਾ ਜਾ ਰਿਹਾ ਹੈ। ਭਾਵੇਂ ਇਸ ਸਮੁੱਚੇ ਘਟਨਾਕ੍ਰਮ ਦਾ ਪੰਜਾਬ ਨਾਲ ਸਿੱਧਾ ਕੋਈ
ਸਬੰਧ ਵੀ ਨਹੀਂ ਸੀ ਕਿਉਂਕਿ ਦੋਸ਼ੀ ਵੀ ਹਰਿਆਣੇ ਦਾ ਸੀ ਅਤੇ ਅਦਾਲਤ ਵੀ ਹਰਿਆਣੇ ਦੀ ਸੀ।
ਅਖ਼ਬਾਰਾਂ ਅਤੇ ਟੈਲੀਵੀਜ਼ਨ ਤੇ ਪੰਜਾਬ ਦੇ ਲੋਕਾਂ ਨੇ ਜਿਥੇ ਹਰਿਆਣਾ ਦੇ ਮੁੱਖ ਮੰਤਰੀ
ਮਨੋਹਰ ਲਾਲ ਖੱੱਟਰ ਦਾ ਨਾਕਾਰਤਮਕ ਵਿਵਹਾਰ ਵੇਖਿਆ ਉੱਥੇ ਉਸ ਦੇ ਚਿਹਰੇ ਦੇ ਵੀ ਦਰਸ਼ਨ
ਕੀਤੇ ਜਿਥੇ ਲੋਕਾਂ ਨੂੰ ਕੁੱਝ ਵੀ ਵੇਖਣ ਯੋਗ ਨਹੀਂ ਮਿਲਿਆ। ਕੌਮੀ ਮੀਡੀਆ ਉਸ ਨੂੰ ਖੱਟਰ
ਸਰਕਾਰ ਦੀ ਬਜਾਏ ਖਟਾਰਾ ਸਰਕਾਰ ਹੀ ਬੋਲਦਾ ਰਿਹਾ। ਜਦ ਕਿ ਇਨ੍ਹਾਂ ਹੀ ਘਟਨਾਵਾਂ ਦੌਰਾਨ
ਸੂਬੇ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਜ਼ਬਾਤੀ, ਜੁਝਾਰੂ, ਬੋਲਦੇ, ਚਿੰਤਤ ਅਤੇ
ਫ਼ਿਕਰਮੰਦ ਚਿਹਰੇ ਦੇ ਦਰਸ਼ਨ ਵੀ ਕੀਤੇ। 28 ਅਗੱਸਤ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿਚ
ਸੀ.ਬੀ.ਆਈ.ਅਦਾਲਤ ਦੇ ਜੱਜ ਜਗਦੀਪ ਸਿੰਘ ਵਲੋਂ ਸੌਦਾ ਸਾਧ ਨੂੰ 20 ਸਾਲ ਦੀ ਸਜ਼ਾ ਅਤੇ 30
ਲੱਖ ਰੁਪਏ ਜੁਰਮਾਨਾ ਕਰਨ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਪੂਰੇ ਉੱਤਰੀ ਭਾਰਤ ਦੇ ਨਵੇਂ
ਹੀਰੋ ਦੇ ਤੌਰ 'ਤੇ ਉਭਰੇ ਹਨ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ
ਪੰਚਕੂਲਾ ਅਦਾਲਤ ਵਿਚ ਦੋਸ਼ ਤੈਅ ਹੋ ਜਾਣ ਤੋਂ ਬਾਅਦ ਸੌਦਾ ਸਾਧ ਦਾ ਪਿਸ਼ਾਬ ਕਪੜਿਆਂ ਵਿਚ
ਹੀ ਨਿਕਲ ਗਿਆ ਸੀ ਜਦ ਕਿ ਰੋਹਤਕ ਜੇਲ ਵਿਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ
ਨੇ ਪੂਰਾ ਨਾਟਕ ਅਤੇ ਨੌਟੰਕੀ ਕੀਤੀ।