ਸ੍ਰੀ ਦਰਬਾਰ ਸਾਹਿਬ ਨੂੰ ਅਵਾਰਡ ਦੇਣ ਵਾਲੀ 'ਵਰਲਡ ਬੁੱਕ ਆਫ ਰਿਕਾਰਡਜ਼' ਬਾਰੇ ਤੱਥ
Published : Nov 29, 2017, 4:55 pm IST
Updated : Nov 29, 2017, 11:25 am IST
SHARE ARTICLE

ਸ੍ਰੀ ਦਰਬਾਰ ਸਾਹਿਬ ਨੂੰ ਬੀਤੇ ਦਿਨੀ ਇੱਕ ਵਰਲਡ ਬੁੱਕ ਆਫ ਰਿਕਾਰਡਜ਼  ਨਾਂਅ ਦੀ ਕਿਤਾਬ ਦੁਆਰਾ ਸਭ ਤੋਂ ਵੱਧ ਲੋਕਾਂ ਦੇ ਆਉਣ ਵਾਲੀ ਥਾਂ ਦਾ ਅਵਾਰਡ ਮਿਲਣ ਦੀ ਚਰਚਾ ਸੋਸ਼ਲ ਮੀਡੀਆ 'ਤੇ ਬਹੁਤ ਜ਼ੋਰ-ਸ਼ੋਰ ਨਾਲ ਹੋਈ ਸੀ। ਬਹੁਤ ਸਾਰੇ ਸਿੱਖਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਸੀ ਪਰ ਕਿਸੇ ਨੇ ਇਸ ਪਾਸੇ ਵੱਲ੍ਹ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ, ਲਿਮਕਾ ਬੁੱਕ ਆਫ ਰਿਕਾਰਡ ਤੋਂ ਇਲਾਵਾ ਇਹ ਵਰਲਡ ਬੁੱਕ ਆਫ ਰਿਕਾਰਡਜ਼ ਆਖਿਰ ਅਚਾਨਕ ਆਈ ਕਿਥੋਂ।
ਆਓ ਇਸ 'ਵਰਲਡ ਬੁੱਕ ਆਫ ਰਿਕਾਰਡ' ਬਾਰੇ ਪ੍ਰਾਪਤ ਜਾਣਕਾਰੀ ਸਾਂਝੀ ਕਰਦੇ ਹਾਂ -
ਵਰਲਡ ਬੁੱਕ ਆਫ ਰਿਕਾਰਡਜ਼ (ਡਬਲਿਊ.ਬੀ.ਆਰ.) ਸੰਸਥਾ ਜਿਸ ਪਤੇ ’ਤੇ ਰਜਿਸਟਰ ਹੋਈ ਹੈ ਉੱਥੇ ਪੰਜ ਹੋਰ ਆਰਗੇਨਾਈਜ਼ੇਸ਼ਨ ਵੀ ਇਸੇ ਪਤੇ ਨੂੰ ਦਰਸਾ ਕੇ ਲੰਡਨ ’ਚ ਰਜਿਸਟਰ ਹੋਈਆਂ ਹਨ। ਇੱਥੇ ਹੀ ਦੋ ਕਮਰਿਆਂ ਵਾਲੇ ਘਰ ਵਿੱਚ ਵਰਲਡ ਬ੍ਰਾਹਮਣ ਆਰਗੇਨਾਈਜ਼ੇਸ਼ਨ ਵੀ ਰਜਿਸਟਰ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸੇ ਸੰਸਥਾ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ‘ਸੰਸਾਰ ਦੀ ਸੱਭ ਤੋਂ ਵਧੇਰੇ ਸੈਲਾਨੀਆਂ ਦੀ ਆਮਦ ਵਾਲੀ ਥਾਂ’ ਦਾ ਸਰਟੀਫ਼ਿਕੇਟ ਦਿੱਤਾ ਹੈ।



ਆਸਟਰੇਲੀਆ ਵਿੱਚ ਸਿਡਨੀ ਦੇ ਦਰਸਾਏ ਪਤੇ ਉੱਤੇ ਦਫ਼ਤਰ ਦੀ ਥਾਂ ਰਿਹਾਇਸ਼ੀ ਘਰ ਹੈ ਅਤੇ ਚਾਰੇ ਪਾਸੇ ਘਰ ਹੀ ਬਣੇ ਹੋਏ ਹਨ। ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਇਹ ਜਾਣ ਕੇ ਅਚੰਭਾ ਹੋਇਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਦੋ ਕਮਰਿਆਂ ਵਾਲੇ ਘਰ ਅੰਦਰ ਵਿਸ਼ਵ ਦੀ ਉਹ ਸੰਸਥਾ ਚਲ ਰਹੀ ਹੈ ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਅਵਾਰਡ ਦਿੱਤਾ ਹੈ।
ਇਲਾਕਾ ਨਿਵਾਸੀਆਂ ਅਨੁਸਾਰ ‘ਵਰਲਡ ਗਿੰਨੀਜ਼ ਬੁੱਕ ਰਿਕਾਰਡ’ ਨੂੰ ਤਾਂ ਸਾਰੇ ਜਾਣਦੇ ਹਨ ਪਰ ‘ਵਰਲਡ ਬੁੱਕ ਆਫ ਰਿਕਾਰਡਜ਼’ ਨਾਮ ਦੀ ਸੰਸਥਾ ਭੰਬਲਭੂਸਾ ਪੈਦਾ ਕਰਦੀ ਹੈ। ਆਸਟਰੇਲੀਆ ਵਿੱਚ ਕੰਮ ਕਰਨ ਲਈ ਸੰਸਥਾ ਕੋਲ ਰਜਿਸਟਰੇਸ਼ਨ ਸਰਟੀਫ਼ਿਕੇਟ ਵੀ ਨਹੀਂ ਹੈ।

ਸਿਡਨੀ ਵਾਲੇ ਦਫ਼ਤਰ ਵਿੱਚ ਰਹਿ ਰਹੀ ਇੱਕ ਮੁਟਿਆਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਸੰਸਥਾ ਨਾਲ ਜੁਡ਼ਿਆਂ ਅਜੇ ਇੱਕ-ਦੋ ਮਹੀਨੇ ਹੀ ਹੋਏ ਹਨ। ਉਹ ਨਿਸ਼ਕਾਮ ਸੇਵਕ ਵਜੋਂ ਸਹਿਯੋਗ ਦਿੰਦੀ ਹੈ। ਉਸ ਅਨੁਸਾਰ ਉਸ ਦਾ ਅੰਮ੍ਰਿਤਸਰ ਵਿੱਚ ਰਹਿੰਦਾ ਭਰਾ ਰਣਦੀਪ ਸਿੰਘ ਕੋਹਲੀ, ਸੰਸਥਾ ਦਾ ਸਰਗਰਮ ਕਾਰਕੁਨ ਹੈ।
ਸੰਸਥਾ ਦੇ ਅਹੁਦੇਦਾਰ ਸੰਤੋਸ਼ ਸ਼ੁਕਲਾ ਨੇ ਕਿਹਾ ਕਿ ਸੰਸਥਾ ਗ਼ੈਰ ਮੁਨਾਫ਼ੇ ਵਜੋਂ ਕੰਮ ਕਰਦਿਆਂ ਸਮਾਜਿਕ ਕੰਮਾਂ ਨੂੰ ਪ੍ਰਣਾਈ ਹੋਈ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਦਫ਼ਤਰ ਖੋਲ੍ਹੇ ਹੋਏ ਹਨ ਅਤੇ ਨਾ ਹੀ ਤਨਖ਼ਾਹਦਾਰ ਮੁਲਾਜ਼ਮ ਰੱਖੇ ਹੋਏ ਹਨ ਅਤੇ ਸਾਰਾ ਕੁਝ ਲੋਕ ਸੇਵਾ ਨਾਲ ਚੱਲ ਰਿਹਾ ਹੈ।

ਇਹ ਵਰਲਡ ਬੁੱਕ ਆਫ ਰਿਕਾਰਡਜ਼ ਬਾਰੇ ਹੁਣ ਅਲੱਗ ਅਲੱਗ ਵਿਚਾਰ ਉੱਠ ਰਹੇ ਹਨ। ਕੁਝ ਲੋਕ ਇਸਨੂੰ ਆਰ.ਐਸ.ਐਸ. ਨਾਲ ਵੀ ਜੋਡ਼ ਰਹੇ ਹਨ ਅਤੇ ਕੁਝ ਲੋਕੀ ਰੌਲਾ ਪੈਣ ਤੋਂ ਬਾਅਦ ਇਸ ਨੂੰ ਫਾਲਤੂ ਦਾ ਮੁੱਦਾ ਸਮਝ ਕਿਨਾਰਾ ਵੀ ਕਰ ਰਹੇ ਹਨ। ਫਿਲਹਾਲ ਕਿਸੇ ਗੱਲ ਦੀ ਪੁਸ਼ਟੀ ਨਹੀਂ।
ਅਸਲੀਅਤ ਸਮਾਂ ਆਉਣ 'ਤੇ ਸਾਹਮਣੇ ਆ ਜਾਵੇਗੀ ਪਰ ਜ਼ਰੂਰੀ ਹੈ ਕਿ ਕਿਸੇ ਵੀ ਅਜਿਹੀ ਸੰਵੇਦਨਸ਼ੀਲ ਖ਼ਬਰ ਲਈ ਇੱਕ ਦਮ ਰਾਇ ਬਣਾ ਲੈਣਾ ਕਿਸੇ ਵੀ ਵਰਗ ਲਈ ਸਹੀ ਨਹੀਂ ਫੇਰ ਉਹ ਭਾਵੇਂ ਸਿੱਖ ਹੋਣ 'ਤੇ ਚਾਹੇ ਕਿਸੇ ਹੋਰ ਧਰਮ ਦੇ ਲੋਕ। ਹਵਾ ਦੇ ਵਹਾਅ ਦੇ ਨਾਲ ਚੱਲਣ ਤੋਂ ਚੰਗਾ ਹੈ ਕਿ ਅਸੀਂ ਆਪਣੀਆਂ ਜਡ਼੍ਹਾਂ 'ਤੇ ਮਜ਼ਬੂਤੀ ਨਾਲ ਖਡ਼੍ਹੀਏ।
ਨਾਲ ਹੀ ਸਾਨੂੰ ਇਹ ਵਿਸ਼ਵਾਸ ਵੀ ਦ੍ਰਿਡ਼੍ਹ ਕਰ ਲੈਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਜਾਂ ਕੋਈ ਹੋਰ ਧਾਰਮਿਕ ਅਸਥਾਨ, ਸਾਡੇ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੇ ਸਿਧਾਂਤ, ਕਿਸੇ ਨੂੰ ਵੀ ਕਿਸੇ ਦੇ ਸਰਟੀਫਿਕੇਟਾਂ ਦੀ ਲੋਡ਼ ਨਹੀਂ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement