
ਚੰਡੀਗੜ੍ਹ,
30 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੁਬੋਧ ਕੁਮਾਰ ਨੇ ਬੀ.ਐਸ.ਐਨ.ਐਲ. ਪੰਜਾਬ
ਸਰਕਲ ਦੇ ਚੀਫ਼ ਜਨਰਲ ਮੈਨੇਜਰ ਵਜੋਂ ਚਾਰਜ ਸੰਭਾਲ ਲਿਆ ਹੈ। ਉਹ ਸ੍ਰੀ ਐਮ.ਐਸ. ਢਿੱਲੋਂ ਦੀ
ਜਗ੍ਹਾ ਆਏ ਹਨ, ਜੋ ਸੇਵਾ ਮੁਕਤ ਹੋ ਗਏ ਹਨ। ਸ੍ਰੀ ਗੁਪਤਾ ਸੀਨੀਅਰ ਪੱਧਰ ਦੇ ਅਧਿਕਾਰੀ
ਹਨ ਅਤੇ ਉਹ ਗਾਜ਼ਿਆਬਾਦ ਵਿਖੇ ਜਨਰਲ ਮੈਨੇਜਰ ਨੈਟਵਰਕ, ਡਿਪਟੀ ਡਾਇਰੈਕਟਰ ਜਨਰਲ
(ਵੀ.ਟੀ.ਐਮ.) ਅਤੇ ਹੋਰ ਉੱਚ ਅਹੁਦਿਆਂ 'ਤੇ ਕੰਮ ਕਰ ਚੁਕੇ ਹਨ। ਇਥੇ ਜੁਆਇਨ ਕਰਨ ਤੋਂ
ਪਹਿਲਾਂ ਉਹ ਚੀਫ਼ ਜਨਰਲ ਮੈਨੇਜਰ ਸ਼ਿਮਲਾ ਸਰਕਲ ਸਨ।