ਟਾਈਟਲਰ ਨੂੰ ਹਰ ਹੀਲੇ ਬਚਾਉਣਾ ਚਾਹੁੰਦੈ ਕੇਜਰੀਵਾਲ: ਜੀ.ਕੇ.
Published : Oct 28, 2017, 12:14 am IST
Updated : Oct 27, 2017, 6:44 pm IST
SHARE ARTICLE

ਨਵੀਂ ਦਿੱਲੀ, 27 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ 1984 ਸਿੱਖ ਕਤਲੇਆਮ ਦੇ ਦੋਸ਼ੀ  ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਪੁਸ਼ਤਪਨਾਹੀ ਦੇਣ ਦਾ ਦੋਸ਼ ਲਗਾਇਆ ਹੈ। ਅੱਜ ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮਾਮਲੇ ਦੇ ਪਿਛੋਕੜ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਕੜਕੜਡੂਮਾ ਕੋਰਟ ਵਲੋਂ ਹਥਿਆਰ ਡੀਲਰ ਤੇ ਟਾਈਟਲਰ ਦੇ ਪੁਰਾਣੇ ਕਰੀਬੀ ਅਭਿਸ਼ੇਕ ਵਰਮਾ ਦਾ ਪਾਲੀਗ੍ਰਾਫ਼ ਟੈਸਟ ਕਰਵਾਉਣ ਦਾ ਸੀਬੀਆਈ ਨੂੰ ਆਦੇਸ਼ ਦਿਤਾ ਗਿਆ ਸੀ ਜਿਸ ਦੇ ਬਾਅਦ ਸੀਬੀਆਈ ਅਧਿਕਾਰੀ ਇਮਰਾਨ ਆਸ਼ਿਕ ਨੇ ਅਭਿਸ਼ੇਕ ਵਰਮਾ ਨੂੰ 24 ਤੋਂ 27 ਅਕਤੂਬਰ ਵਿਚਾਲੇ ਪਾਲੀਗ੍ਰਾਫ਼ ਟੈਸਟ ਕਰਵਾਉਣ ਲਈ ਦਿੱਲੀ ਸਰਕਾਰ ਦੀ ਰੋਹਿਣੀ ਵਿਖੇ ਫ਼ੌਰਿੰਸਕ ਸਾਈਂਸ ਲੈਬ 'ਚ ਜਾਣ ਲਈ ਕਿਹਾ ਸੀ। 


ਸ. ਜੀਕੇ ਨੇ ਪ੍ਰਗਟਾਵਾ ਕੀਤਾ ਕਿ ਲੈਬ ਦੇ ਵਿਗਿਆਨਕਾਂ ਤੇ ਤਕਨੀਸ਼ੀਅਨਾਂ ਨੇ ਵਰਮਾ ਨਾਲ ਗ਼ੈਰ ਵਿਵਹਾਰਿਕ ਤੇ ਪੱਖਪਾਤੀ ਵਿਹਾਰ ਕਰਦੇ ਹੋਏ ਲਗਾਤਾਰ 2 ਦਿਨਾਂ ਤਕ ਵਰਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਟਾਈਟਲਰ ਵਿਰੁਧ ਇੰਨੇ ਸਾਲਾਂ ਬਾਅਦ ਤੁਹਾਡੇ ਬੋਲਣ ਦੇ ਪਿੱਛੇ ਕੀ ਸੋਚ ਹੈ, ਤੁਸੀਂ ਟਾਈਟਲਰ ਦੇ ਪਿੱਛੇ ਕਿਉਂ ਪਏ ਹੋਏ ਹੋ, ਸਾਨੂੰ ਸਮਝ ਨਹੀਂ ਆ ਰਿਹਾ ਹੈ।''ਸ. ਜੀ.ਕੇ. ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਦੀ ਸ਼ਹਿ 'ਤੇ ਟਾਈਟਲਰ ਨੂੰ ਬਚਾਉਣ ਲਈ ਵਰਮਾ ਨੂੰ ਮਾਨਸਕ ਤੌਰ 'ਤੇ ਏਨਾ ਪ੍ਰੇਸ਼ਾਨ ਕੀਤਾ ਗਿਆ ਕਿ ਸੀਬੀਆਈ ਦੇ ਜਾਂਚ ਅਧਿਕਾਰੀ ਨੂੰ 26 ਅਕਤੂਬਰ ਨੂੰ ਲਿਖੇ ਪੱਤਰ ਵਿਚ ਵਰਮਾ ਨੇ 27 ਅਕਤੂਬਰ ਨੂੰ ਲੈਬ ਵਿਚ ਹਾਜ਼ਰ ਹੋਣ 'ਚ ਹੀ ਅਸਮਰਥਤਾ ਜ਼ਾਹਰ ਕਰ ਦਿਤੀ। ਜੀ.ਕੇ. ਨੇ ਦਸਿਆ ਕਿ ਅਭਿਸ਼ੇਕ ਵਰਮਾ ਵਲੋਂ ਇਸ ਸਬੰਧੀ ਦਿੱਲੀ ਕਮੇਟੀ ਨੂੰ ਵੀ ਰਾਤੀ ਈ-ਮੇਲ ਰਾਹੀਂ ਸਾਰੀ ਜਾਣਕਾਰੀ ਦੇਣ ਦੇ ਨਾਲ ਹੀ ਕੋਰਟ ਵਿਚ ਵੀ ਲੈਬ ਦੇ ਵਿਗਿਆਨਕਾਂ ਦੇ ਪੱਖਪਾਤੀ ਵਿਹਾਰ ਵਿਰੁਧ ਅਰਜ਼ੀ ਦਾਇਰ ਕਰ ਦਿਤੀ ਹੈ।

SHARE ARTICLE
Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement