
ਐਸ.ਏ.ਐਸ.ਨਗਰ, 4 ਦਸੰਬਰ (ਪ੍ਰਭਸਿਮਰਨ ਸਿੰਘ ਘੱਗਾ) : ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਮਾਰਨ ਦੀ ਨਾਕਾਮ ਰਣਨੀਤੀ ਵੀ ਦੂਰ ਵਿਦੇਸ਼ਾਂ ਵਿਚ ਬੈਠੇ ਗਰਮ ਖਿਆਲੀਆਂ ਨੇ ਹੀ ਰਚੀ ਸੀ। ਹਾਲਾਂਕਿ ਇਸ ਵਿਚ ਉਹ ਕਾਮਯਾਬ ਨਹੀਂ ਹੋ ਸਕੇ।ਇਸ ਤੋਂ ਪਹਿਲਾਂ ਹੀ ਉਨ੍ਹਾਂ ਦੁਆਰਾ ਇਸ ਕੰਮ ਲਈ ਭੇਜੇ ਗਏ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਇਸ ਗੱਲ ਦਾ ਇਸ਼ਾਰਾ ਕਰੀਬ 6 ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ
ਬੱਬਰ ਖਾਲਸਾ ਨਾਲ ਸਬੰਧਤ ਕੁਲ 11 ਵਿਅਕਤੀਆਂ ਖਿਲਾਫ਼ ਪੇਸ਼ ਚਾਲਾਨ ਤੋਂ ਮਿਲ ਜਾਂਦਾ ਹੈ। ਪੁਲਿਸ ਨੇ 11 ਅਜਿਹੇ ਲੋਕਾਂ ਦੀ ਵੀ ਚਾਲਾਨ ਵਿਚ ਜ਼ਿਕਰ ਕੀਤਾ ਹੈ ਜੋ ਵਿਦੇਸ਼ਾਂ ਵਿਚ ਬੈਠੇ ਹੋਏ ਹਨ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਪੁਲਿਸ ਨੇ ਅਦਾਲਤ ਵਿਚ ਸਾਫ਼ ਕਿਹਾ ਹੈ ਕਿ ਜਦੋਂ ਇਹ ਲੋਕ ਫੜੇ ਜਾਣਗੇ ਤਾਂ ਬਾਅਦ ਵਿਚ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਜਾਵੇਗਾ।