ਥਰਮਲ ਬੰਦ ਕਰਨ ਵਿਰੁੱਧ ਬਿਜਲੀ ਕਾਮਿਆਂ ਤੇ ਇੰਜੀਨੀਅਰਾਂ ਨੇ ਖੋਲ੍ਹਿਆ ਮੋਰਚਾ (ਬਠਿੰਡਾ)
Published : Dec 23, 2017, 1:53 pm IST
Updated : Dec 23, 2017, 8:23 am IST
SHARE ARTICLE

ਬਠਿੰਡਾ: ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਕੈਪਟਨ ਸਰਕਾਰ ਵਿਰੁਧ ਬਿਜਲੀ ਕਾਮਿਆਂ ਦਾ ਰੋਸ ਵਧ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਨੂੰ ਭਖਾਉਂਦਿਆਂ ਇੰਪਲਾਈਜ਼ ਤਾਲਮੇਲ ਕਮੇਟੀ ਅਤੇ ਵਿਰੋਧੀ ਧਿਰਾਂ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਮੋਰਚਾ ਖੋਲ ਦਿੱਤਾ ਹੈ।

ਭਲਕੇ ਬਿਜਲੀ ਕਾਮਿਆਂ ਵਲੋਂ ਪ੍ਰਵਾਰਾਂ ਸਹਿਤ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ 'ਚ ਵੱਡਾ ਰੋਸ਼ ਮਾਰਚ ਕਰਨ ਅਤੇ ਵਿਤ ਮੰਤਰੀ ਦੇ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਪ ਨੇ ਵੀ ਬਿਜਲੀ ਕਾਮਿਆਂ ਦਾ ਸਹਿਯੋਗ ਦਿੰਦੇ ਹੋਏ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦਾ ਸੱਦਾ ਦਿੱਤਾ ਹੈ। ਅਕਾਲੀ ਦਲ ਸ਼ਹਿਰੀ ਨੇ ਵੀ ਇਸ ਸੰਘਰਸ 'ਚ ਸ਼ਾਮਲ ਹੁੰਦੇ ਹੋਏ ਬਠਿੰਡਾ ਥਰਮਲ ਨੂੰ ਬੰਦ ਕਰਨ ਲਈ ਵਿਤ ਮੰਤਰੀ ਨੂੰ ਜਿੰਮੇਵਾਰ ਠਹਿਰਾਇਆ ਹੈ।



ਇੰਪਲਾਈਜ਼ ਤਾਲਮੇਲ ਕਮੇਟੀ ਦੇ ਸੱਦੇ ਹੇਠ ਬਿਜਲੀ ਕਾਮਿਆਂ ਵਲੋਂ ਥਰਮਲ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੱਢੀ ਗਈ। ਰੈਲੀ ਦੌਰਾਨ ਆਗੂਆਂ ਪ੍ਰਕਾਸ਼ ਸਿੰਘ, ਰੂਪ ਸਿੰਘ, ਅਸਵਨੀ ਕੁਮਾਰ ਤੇ ਗੁਰਸੇਵਕ ਸਿੰਘ ਸੰਧੂ ਆਦਿ ਨੇ ਸਰਕਾਰ ਉਪਰ ਪਲਾਂਟ ਦੇ ਬਿਜਲੀ ਉਤਪਾਦਨ 'ਚ ਅੰਕੜਿਆਂ ਵਿਚ ਹੇਰ-ਫ਼ੇਰ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ''ਸਰਕਾਰ ਇਸ ਪਲਾਂਟ ਨੂੰ ਪਾਵਰ ਕਾਰਪੋਰੇਸ਼ਨ ਤੇ ਥਰਮਲ ਇੰਜੀਨੀਅਰਾਂ ਦੇ ਹਵਾਲੇ ਕਰ ਦੇਵੇ ਤਾਂ ਉਹ ਚਾਰ ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਪੈਦਾਵਾਰ ਕਰ ਕੇ ਵਿਖਾ ਦੇਣਗੇ।'' ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਬਿਜਲੀ ਕਾਮਿਆਂ ਨੂੰ ਨਾ ਹਟਾਉਣ ਜਾਂ ਦੂਰ ਨਾ ਬਦਲਣ ਦੇ ਕੀਤੇ ਐਲਾਨ ਨੂੰ ਝੂਠਾ ਦਸਦਿਆਂ ਦਾਅਵਾ
ਕੀਤਾ ਕਿ ਹੁਣ ਤੱਕ 100 ਦੇ ਕਰੀਬ ਕੱਚੇ ਕਾਮਿਆਂ ਨੂੰ ਘਰੋ-ਘਰੀ ਤੋਰ ਦਿਤਾ ਹੈ ਜਦਕਿ 108 ਪੱਕੇ ਕਰਮਚਾਰੀਆਂ ਦੀ ਬਦਲੀਆਂ ਕਰ ਦਿੱਤੀਆਂ ਹਨ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।



ਉਧਰ ਪੀ.ਐਸ.ਈ.ਬੀ. ਇੰਜੀਨੀਅਰਜ ਐਸੋਸੀਏਸ਼ਨ ਨੇ ਵੀ ਅੱਜ ਥਰਮਲ ਪਲਾਂਟ ਦੇ ਗੇਟ 'ਤੇ ਰੋਸ ਰੈਲੀ ਕੀਤੀ। ਇੰਜੀਨੀਅਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਰਾਜ ਬਿਜਲੀ ਰੈਗੁਲੇਟਰ ਕਮਿਸ਼ਨ ਵਲੋਂ 2017-18 ਦੀਆਂ ਬਿਜਲੀ ਦਰਾਂ ਤੈਅ ਕਰਨ ਵੇਲੇ ਤਲਵੰਡੀ ਸਾਬੋ ਪਾਵਰ ਪਲਾਂਟ ਤੋਂ 5.40 ਰੁ: ਪ੍ਰਤੀ ਯੂਨਿਟ ਦੇ ਹਿਸਾਬ ਨਾਲ 6095 ਮਿਲੀਅਨ ਯੂਨਿਟ ਬਿਜਲੀ 3293 ਕਰੋੜ ਰੁਪਏ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ 8.70 ਰੁ: ਦੇ ਹਿਸਾਬ ਨਾਲ 1223 ਮਿਲੀਅਨ ਯੂਨਿਟ ਬਿਜਲੀ 1064 ਕਰੋੜ ਵਿਚ ਖਰੀਦੀ ਜਾਵੇਗੀ। ਜਦਕਿ ਸ਼ਾਸ਼ਨ ਬਿਜਲੀ ਪ੍ਰਾਜੈਕਟ ਤੋਂ ਖਰੀਦੀ ਬਿਜਲੀ ਦਾ ਰੇਟ ਸਿਰਫ 1.32 ਰੁਪਏ ਪ੍ਰਤੀ ਯੂਨਿਟ ਹੈ ਅਤੇ ਮੁਦਰਾ ਪਲਾਂਟ ਤੋਂ ਖਰੀਦੀ ਬਿਜਲੀ ਦਾ ਰੇਟ 2.20 ਰੁਪਏ ਪ੍ਰਤੀ ਯੂਨਿਟ ਹੈ। ਇਸ ਮੌਕੇ ਐਲਾਨ ਕੀਤਾ ਕਿ ਜੇਕਰ ਥਰਮਲ ਨੂੰ ਬੰਦ ਕਰਨ ਦਾ ਫ਼ੈਸਲਾ ਨਾ ਵਾਪਸ ਲਿਆ ਗਿਆ ਤਾਂ ਇੰਜੀਨੀਅਰਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।


SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement