
ਐਸ.ਏ.ਐਸ. ਨਗਰ, 8 ਜਨਵਰੀ (ਕੁਲਦੀਪ ਸਿੰਘ) : ਮੋਹਾਲੀ ਨਗਰ ਨਿਗਮ ਛੇਤੀ ਹੀ ਮੋਹਾਲੀ ਵਿਚ ਸਾਈਕਲ ਟਰੈਕ ਬਣਾਉਣ ਜਾ ਰਹੀ ਹੈ। ਇਹ ਸਾਈਕਲ ਟਰੈਕ ਚੰਡੀਗੜ੍ਹ ਪੈਟਰਨ 'ਤੇ ਬਣਾਇਆ ਜਾਵੇਗਾ, ਜਿਸ ਵਿਚ ਸਾਈਕਲਾਂ, ਸਾਈਕਲ ਰਿਕਸ਼ੇ, ਰੇਹੜੀਆਂ ਆਦਿ ਚਲਣਗੀਆਂ। ਇਸ ਪਾਇਲਟ ਪ੍ਰਾਜੈਕਟ ਵਜੋਂ ਫ਼ੇਜ਼ 7 ਤੋਂ ਕੁੰਭੜਾ ਚੌਕ ਤਕ ਸਾਈਕਲ ਟਰੈਕ ਉਸਾਰਿਆ ਜਾਵੇਗਾ। ਵੈਸੇ ਪੂਰੇ ਮੋਹਾਲੀ ਵਿਚ ਸਾਰੀਆਂ ਹੀ ਸੜਕਾਂ 'ਤੇ ਸਾਈਕਲ ਟਰੈਕ ਉਸਾਰੇ ਜਾਣੇ ਹਨ। ਇਸ ਸਬੰਧੀ ਅੱਜ ਸੋਮਵਾਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਦੀਆਂ ਹਦਾਇਤਾਂ ਅਨੁਸਾਰ ਇਸ ਟਰੈਕ ਦਾ ਡੀਜ਼ਾਇਨ ਤਿਆਰ ਕਰਨ ਵਾਲੀ ਕੰਸਲਟੈਂਟ ਕੰਪਨੀ ਐਸ.ਟੀ ਐਸੋਸੀਏਟਸ ਦੇ ਨੁਮਾਇੰਦੇ ਦੇ ਨਾਲ ਨਾਲ ਐਕਸੀਅਨ ਨਗਰ ਨਿਗਮ ਮੋਹਾਲੀ ਹਰਪਾਲ ਸਿੰਘ ਭੁੱਲਰ, ਐਸ.ਡੀ.ਓ. ਅਤੇ ਜੂਨੀਅਰ ਇੰਜੀਨੀਅਰ ਅਕਸ਼ੇ ਸਾਮਾ ਨੇ ਵਾਈ.ਪੀ.ਐਸ. ਚੌਕ ਤੋਂ ਮੋਹਾਲੀ ਨੂੰ
ਆਉਂਦੀ ਮੁੱਖ ਸੜਕ ਦੇ ਨਾਲ ਬਣੀ ਸਰਵਿਸ ਲੇਨ ਦਾ ਜਾਇਜ਼ਾ ਲਿਆ, ਜਿੱਥੇ ਇਹ ਸਾਈਕਲ ਟਰੈਕ ਬਣਾਇਆ ਜਾਣਾ ਹੈ। ਕੰਸਲਟੈਂਟ ਕੰਪਨੀ ਵਲੋਂ ਇਸ ਪ੍ਰਾਜੈਕਟ ਦੀ ਡਿਟੇਲਡ ਰੀਪੋਰਟ ਤਿਆਰ ਕਰ ਕੇ ਦਿਤੀ ਜਾਣੀ ਹੈ ਜਿਸ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।ਕੀ ਹੋਵੇਗਾ ਫ਼ਾਇਦਾਇਸ ਸਾਈਕਲ ਟਰੈਕ ਦੀ ਉਸਾਰੀ ਉਪਰੰਤ ਸਾਈਕਲ ਚਾਲਕ, ਰਿਕਸ਼ਾ ਅਤੇ ਰੇਹੜੀ ਚਾਲਕ ਇਸ ਟਰੈਕ ਵਿਚ ਹੀ ਚਲਣਗੇ, ਜਿਸ ਨਾਲ ਟ੍ਰੈਫ਼ਿਕ ਵੀ ਸੁਚਾਰੂ ਢੰਗ ਨਾਲ ਚਲੇਗਾ ਅਤੇ ਇਸ ਨਾਲ ਹਾਦਸੇ ਵੀ ਘਟਣਗੇ।