ਵਪਾਰੀ ਤੋਂ ਲੁਟ ਮਗਰੋਂ ਹਤਿਆ ਦਾ ਮਾਮਲਾ
Published : Feb 4, 2018, 4:20 am IST
Updated : Feb 3, 2018, 10:50 pm IST
SHARE ARTICLE

ਲੁਟੇਰਿਆਂ ਨੂੰ ਕਾਬੂ ਕਰਨ ਲਈ ਡੀ.ਐਸ.ਪੀ ਦਫ਼ਤਰ ਅੱਗੇ ਧਰਨਾ
ਪੱਟੀ, 3 ਫ਼ਰਵਰੀ (ਅਜੀਤ ਘਰਿਆਲਾ, ਪ੍ਰਦੀਪ) : ਸਥਾਨਕ ਸ਼ਹਿਰ ਵਿਖੇ ਬੀਤੇ ਦਿਨ ਉਘੇ ਵਪਾਰੀ ਦੀ ਐਕਸਿਸ ਬੈਂਕ ਨੇੜੇ ਕਾਰ ਸਵਾਰ ਤਿੰਨ ਲੁਟੇਰਿਆ ਵਲੋਂ ਲੁੱਟ ਖੋਹ ਕਰਨ ਮੌਕੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ, ਜਿਸ ਤੇ ਅੱਜ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਉਪਰੰਤ ਸ਼ਹਿਰ ਦੇ ਸਮੂਹ ਵਪਾਰੀ ਵਰਗ, ਵੱਖ-ਵੱਖ ਜਥੇਬੰਦੀਆਂ ਅਤੇ ਸਮੂਹ ਜੈਨ ਬਰਾਦਰੀ ਵਲੋਂ ਅਪਣੇ ਕਾਰੋਬਾਰ ਬੰਦ ਕਰ ਕੇ ਪੁਲਿਸ ਵਲੋਂ ਲੁਟੇਰਿਆ ਨੂੰ ਜਲਦ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕ ਜੈਨ ਦੀ ਦੇਹ ਨੂੰ ਸਥਾਨਕ ਡੀ.ਐਸ.ਪੀ ਦਫ਼ਤਰ ਅੱਗੇ ਰੱਖ ਕੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਰੋਸ ਵਜੋਂ ਜਾਮ ਕੇ ਨਾਹਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕੇ ਸ਼ਹਿਰ ਦੇ ਉਘੇ ਵਪਾਰੀ ਅਜਿਤ ਜੈਨ ਜੋ ਕੇ ਬੀਤੇ ਦਿਨ ਐਕਸਿਸ ਬੈਂਕ ਵਿਚ ਪੈਸੇ ਜਮ੍ਹਾਂ ਕਰਾਉਣ ਲਈ ਅਪਣੇ  ਮੋਟਰਸਾਈਕਲ 'ਤੇ ਜਾ ਰਹੇ ਸਨ ਜਦ ਬੈਂਕ ਦੇ ਨਜ਼ਦੀਕ ਪੁੱਜੇ ਤਾਂ ਇਕ ਚਿੱਟੇ ਰੰਗ ਦੀ ਬਿਨਾਂ ਨੰਬਰ ਆਈ ਟਵੰਟੀ ਕਾਰ 'ਚੋਂ ਤਿੰਨ ਹਥਿਆਰਬੰਦ ਲੁਟੇਰੇ ਉਤਰੇ ਅਤੇ ਅਜਿਤ ਜੈਨ ਨੂੰ ਗੋਲੀ ਮਾਰ ਕੇ ਉਸ ਕੋਲੋ ਕਰੀਬ ਇਕ ਲੱਖ -ਚਾਲ੍ਹੀ ਹਜ਼ਾਰ ਰੁਪਏ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਬੈਂਕ ਦੇ ਨੇੜੇ ਇਕ ਹੋਮਗਾਰਡ ਜਵਾਨ ਤਾਇਨਾਤ ਸੀ ਪਰ ਉਸ ਵਲੋਂ ਲੁੱਟ ਖੋਹ ਕਰਨ ਵਾਲਿਆਂ ਨੂੰ ਰੋਕਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ 


ਇਸ ਧਰਨੇ ਵਿਚ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਦਰਸ਼ਨ ਸਿੰਘ ਮਾਨ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕੇ ਦੋਸ਼ੀਆਂ ਨੂੰ ਜਲਦ ਕਾਬੂ ਕਰਕ ੇ ਸਖ਼ਤ ਸਜਾ ਦਿਤੀ ਜਾਵੇਗੀ। ਘਟਨਾ ਵਿਚ ਕੁਤਾਹੀ ਵਰਤਨ ਤੇ ਥਾਣਾ ਮੁਖੀ ਤਰਸੇਮ ਮਸੀਹ ਅਤੇ ਹੋਮਗਾਰਡ ਦੇ ਜਵਾਨ ਹਰਭਜਨ ਸਿੰਘ ਨੂੰ ਡਿਸਮਿਸ ਕਰਨ ਦੀ ਸ਼ਿਫਾਰਸ਼ ਕੀਤੀ ਗਈ ਹੈ।  ਜਿਸ ਮਗਰੋਂ ਧਰਨਾ ਖ਼ਤਮ ਹੋਇਆ। ਸੋਹਨ ਸਿੰਘ ਡੀ.ਐਸ.ਪੀ ਨੇ ਦਸਿਆ ਕੇ ਪੁਲੀਸ ਨੇ ਮ੍ਰਿਤਕ ਦੇ ਲੜਕੇ ਪ੍ਰਦੀਪ ਕੁਮਾਰ ਦੇ ਬਿਆਨਾਂ ਤੇ ਅਣਪਛਾਤੇ ਦੋਸ਼ੀਆਂ ਵਿਰੁਧ ਮੁਕੱਦਮਾ ਨੰ: 25 ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ  ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement