ਵਰਕਰ ਝੂਠੇ ਕੇਸਾਂ ਤੋਂ ਨਾ ਡਰਨ, ਪਰਚੇ ਤਾਂ ਅਕਾਲੀ ਦਲ ਦੀ ਖ਼ੁਰਾਕ ਹਨ: ਸੁਖਬੀਰ
Published : Jan 1, 2018, 1:09 pm IST
Updated : Jan 1, 2018, 9:07 am IST
SHARE ARTICLE

ਗਿੱਦੜਬਾਹਾ: ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਸਮਾਂ ਆਉਣ 'ਤੇ ਲਵਾਂਗੇ ਹਿਸਾਬ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਦੇ ਮੁੱਖ ਦਫ਼ਤਰ ਵਿਖੇ ਰੱਖੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਥਾਣਾ ਕੋਟਭਾਈ ਅੱਗੇ ਲਾਏ ਧਰਨੇ ਸਮੇਂ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂਂ ਅਤੇ ਉਨ੍ਹਾਂ ਦੇ ਭਰਾ ਤੇ ਯੂਥ ਆਗੂ ਸ਼ਨੀ ਢਿੱਲੋਂ ਦੀ ਐਸ. ਐਚ. ਓ. ਕ੍ਰਿਸ਼ਨ ਕੁਮਾਰ ਨਾਲ ਹੋਈ ਤਿੱਖੀ ਬਹਿਸ ਤੋਂ ਬਾਅਦ ਡਿੰਪੀ ਢਿੱਲੋਂ, ਸਨੀ ਢਿੱਲੋਂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਸਮੇਤ 16 ਹੋਰ ਅਕਾਲੀ ਵਰਕਰਾਂ ਉਪਰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਕੇਸਾਂ ਦੇ ਵਿਰੋਧ ਵਿਚ ਰੱਖੀ ਰੋਸ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਅਖਤਿਆਰ ਕਰ ਲਿਆ। 



ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਅਪਣੇ ਵਰਕਰਾਂ ਦੀ ਰਾਖੀ ਲਈ ਕਦੇ ਦਿਨ-ਰਾਤ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਪਰਚੇ ਅਕਾਲੀ ਦਲ ਦੀ ਖ਼ੁਰਾਕ ਹਨ, ਕੋਈ ਵੀ ਅਕਾਲੀ ਵਰਕਰ ਝੂਠੇ ਪਰਚਿਆਂ ਤੋਂ ਨਹੀਂ ਡਰਦਾ ਅਤੇ ਨਾ ਹੀ ਡਰੇਗਾ। ਉਨਾਂ ਕਿਹਾ ਕਿ ਮੈਂ ਉਨ੍ਹਾਂ ਸੱਭ ਪੁਲਿਸ ਅਫ਼ਸਰਾਂ ਦੀਆਂ ਲਿਸਟਾਂ ਬਣਾ ਰਿਹਾ ਹਾਂ, ਜੋ ਕਾਂਗਰਸੀਆਂ ਨੂੰ ਖ਼ੁਸ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਰੁਧ ਝੂਠੇ ਪਰਚੇ ਦਰਜ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਇਸ ਲਿਸਟ ਵਿਚ ਐਸ. ਐਚ. ਓ. ਕ੍ਰਿਸ਼ਨ ਕੁਮਾਰ ਦਾ ਨਾਮ ਉਨ੍ਹਾਂ ਸੱਭ ਤੋਂ ਉਪਰ ਕਰ ਕੇ ਲਿਖ ਲਿਆ ਹੈ, ਅਤੇ ਸਮਾਂ ਆਉਣ ਤੇ ਇਨ੍ਹਾਂ ਤੋਂ ਹਿਸਾਬ ਲਿਆ ਜਾਵੇਗਾ। 



ਇਸ ਇਕੱਠ ਨੂੰ ਯੂਥ ਆਗੂ ਅਭੈ ਢਿੱਲੋਂ, ਐਡਵੋਕੇਟ ਗੁਰਮੀਤ ਮਾਨ, ਰੋਬਨ ਬਰਾੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਨੀ ਢਿੱਲੋਂ, ਐਮ ਐਲ ਏ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸਾਬਕਾ ਐਮ. ਐਲ. ਏ. ਹਰਪ੍ਰੀਤ ਸਿੰਘ ਕੋਟਭਾਈ, ਬੀਬੀ ਗੁਰਦਿਆਲ ਕੌਰ ਮੱਲਣ, ਜਬਰਜੰਗ ਸਿੰਘ ਢਿੱਲੋਂ ਦੋਦਾ, ਹਰਜੀਤ ਸਿੰਘ ਨੀਲਾ ਮਾਨ, ਅਸ਼ੋਕ ਬੁੱਟਰ, ਗੁਰਚਰਨ ਸਿੰਘ ਭਲਾਈਆਣਾ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਲੱਖੀ ਕਿੰਗਰਾ, ਸੱਤਪਾਲ ਮਾਨ, ਕੁਲਦੀਪ ਸਿੰਘ ਸੰਧੂ ਲੁਹਾਰਾ, ਰਿਸਟੀ ਰੰਧਾਵਾ, ਕੁਲਵਿੰਦਰ ਢਿੱਲੋਂ, ਗੁਰਪ੍ਰੇਮ ਗੋਪੀ ਸੁਖਨਾ, ਜਤਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਭੁੱਟੀਵਾਲਾ, ਹਰਮੀਤ ਗੁਰੂਸਰ, ਬਲਵੰਤ ਸਿੰਘ ਗੁਰੂਸਰ, ਡਾ ਬਲਕਾਰ ਸਿੰਘ, ਹਰਪਾਲ ਛੱਤਿਆਣਾ, ਰਾਜਵੀਰ ਨੰਬਰਦਾਰ, ਕਾਕਾ ਨੰਬਰਦਾਰ, ਦਰਸ਼ਨ ਸਿੰਘ ਕੋਟਲੀ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement