ਜਲੰਧਰ ਬਾਈਪਾਸ ਦੇ ਨਜ਼ਦੀਕ ਮਲਹੋਤਰਾ ਰਿਜੋਰਟਜ਼ ਵਿੱਚ ਚੱਲਦੇ ਵਿਆਹ ਦੌਰਾਨ ਇੱਕ ਸਨਸਨੀਖ਼ੇਜ਼ ਡਰਾਮਾ ਹੋਇਆ ਜਦੋਂ ਵਿਆਹ ਵਾਲੀ ਲੜਕੀ ਭਾਰਤੀ ਜੋ ਕਿ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਹੈ, ਉਸਨੇ ਲੜਕੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਾਰਨ ਲੜਕੇ ਵਾਲਿਆਂ ਵੱਲੋਂ ਦਹੇਜ ਦੀ ਮੰਗ ਦੱਸਿਆ ਗਿਆ।
ਰੌਲਾ ਉਸ ਵੇਲੇ ਪਿਆ ਜਦੋਂ ਸਾਰੇ ਰੀਤੀ ਰਿਵਾਜ ਪੂਰੇ ਹੋਣ ਤੋਂ ਬਾਅਦ ਲੜਕੀ ਦੀ ਵਿਦਾਇਗੀ ਦਾ ਦੀ ਤਿਆਰੀ ਹੋ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਵਿਆਹ 'ਤੇ ਹੋਏ ਖਰਚਿਆਂ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਝਗੜਾ ਸ਼ੁਰੂ ਹੋ ਗਿਆ ਸੀ।
ਪੁਲਿਸ ਨੂੰ ਬੁਲਾਇਆ ਗਿਆ ਅਤੇ ਡਿਵੀਜ਼ਨ ਨੰਬਰ 7 ਐਸਐਚਓ ਸਬ-ਇੰਸਪੈਕਟਰ ਪਰਵੀਨ ਰਣਦੇਵ ਨੇ ਦੱਸਿਆ ਕਿ ਲੁਧਿਆਣਾ ਦੀ ਭਾਰਤੀ ਅਤੇ ਹੁਸ਼ਿਆਰਪੁਰ ਦੇ ਗਗਨਦੀਪ ਸਿੰਘ ਦਾ ਵਿਆਹ ਹੋ ਰਿਹਾ ਸੀ ਅਤੇ ਵਿਆਹ ਦੇ ਖਰਚਿਆਂ ਕਾਰਨ ਝਗੜਾ ਸ਼ੁਰੂ ਹੋ ਗਿਆ।
ਭਾਰਤੀ ਨੇ ਇਹ ਵੀ ਦਾਅਵਾ ਕੀਤਾ ਕਿ ਲੜਕੇ ਪਰਿਵਾਰ ਵੱਲੋਂ ਦਾਜ ਦੀ ਮੰਗ ਕੀਤੀ ਗਈ ਹੈ। ਫਿਲਹਾਲ ਲੜਕੀ ਆਪਣੇ ਮਾਂ-ਬਾਪ ਨਾਲ ਹੀ ਹੈ ਅਤੇ ਦੋਵੇਂ ਧਿਰਾਂ ਵੱਲੋਂ ਸਮਝੌਤੇ ਤਹਿਤ ਵਿਆਹ ਤੋੜ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵਿਆਹ 'ਤੇ ਹੋਏ ਖਰਚੇ ਨੂੰ ਵੰਡਣ ਅਤੇ ਅਦਾਲਤੀ ਪਹੁੰਚ ਦੀਆਂ ਗੱਲਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ।
ਫੈਸਲਾ ਭਾਵੇਂ ਕੁਝ ਵੀ ਹੋਵੇ ਪਰ ਇਹ ਵਾਕਿਆ ਦੋਵੇਂ ਪਰਿਵਾਰਾਂ ਲਈ ਦੁਖਦਾਈ ਅਤੇ ਪੀੜਾਦਾਈ ਹੈ। ਅਜਿਹਾ ਮੌਕਾ ਕਿਸੇ ਵੀ ਪਰਿਵਾਰ ਦੀ ਸਮਾਜਿਕ ਪ੍ਰਤਿਸ਼ਠਾ 'ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਵਿਆਹ ਦੋ ਪਰਿਵਾਰਾਂ ਦਾ ਮਿਲਣ ਹੁੰਦਾ ਹੈ ਅਤੇ ਅਜਿਹੇ ਮੌਕੇ ਬਹੁਤ ਸਮਝਦਾਰੀ ਅਤੇ ਠਰੰਮੇ ਨਾਲ ਕੰਮ ਲੈਣਾ ਚਾਹੀਦਾ ਹੈ।
end-of