
ਫ਼ਤਿਹਗੜ੍ਹ ਸਾਹਿਬ, 15 ਮਾਰਚ (ਸੁਰਜੀਤ ਸਿੰਘ ਸਾਹੀ): ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਰੂਪ ਵਿਚ ਮਲਕਭਾਗੋ ਦੀ ਰਾਜਨੀਤੀ ਕਾਬਜ਼ ਹੈ, ਜੋ ਜੋਕਾਂ ਬਣ ਕੇ ਵਾਰੋ-ਵਾਰੀ ਪੰਜਾਬ ਦੀ ਜਨਤਾ ਦਾ ਖੂਨ ਚੂਸ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਵਿਖੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੋਰਾਨ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੋ ਟੀਮਾਂ ਅਤੇ ਮਸੇਰੇ ਭਰਾ ਬਣ ਕੇ ਇਕ ਦੂਜੇ ਦੀ ਸਪੋਟ ਨਾਲ ਰਲ-ਮਿਲ ਕੇ ਸਰਕਾਰ ਬਣਾਉਾਂਦੇਹਨ ਤੇ ਜਨਤਾ ਦੀਆਂ ਆਸਾਂ ਉਮੀਦਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦਾ ਪੂਰਾ ਸ਼ੋਸਣ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚ ਦਿਨ ਪ੍ਰਤੀ ਦਿਨ ਆ ਰਹੇ ਨਿਘਾਰ ਨੂੰ ਲੈ ਕੇ ਯੂਨਾਈਟਡ ਅਕਾਲੀ ਦਲ ਦੇ ਆਗੂਆਂ ਵਲੋਂ ਕੋਰ ਕਮੇਟੀ ਦੀ ਮੀਟਿੰਗ ਵਿਚ ਡੂੰਘੀਆਂ ਵਿਚਾਰਾਂ ਸੋਚ ਸਾਂਝੀਆਂ ਕੀਤੀਆਂ ਗਈਆਂ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਜਿਸ ਮਨਸਾ ਨਾਲ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਬਦਲਿਆਂ ਸੀ ਉਪਰੰਤ ਨਵੀਂ ਸਰਕਾਰ ਵਿਚ ਵੀ ਕੋਈ ਬਦਲਾਓ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਜੋ ਦੇਹਧਾਰੀ, ਗੁੰਡਾਗਰਦੀ, ਲੁੱਟ-ਖਸੁੱਟ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ, ਵਾਤਾਵਰਣ ਖਰਾਬ ਆਦਿ ਦੇ ਅਨੇਕਾ ਅਜਿਹੇ ਮੁੱਖ ਮੁੱਦੇ ਸਨ, 'ਚ ਕੋਈ ਤਬਦੀਲੀ ਨਹੀਂ ਲਿਆਂਦੀ ਗਈ ਜੋ ਪੰਜਾਬ ਦੀ ਰਾਜਨੀਤੀ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਿਹਤ, ਸਿੱਖਿਆ ਦਾ ਵਪਾਰੀ ਕਰਨ ਕੀਤਾ ਜਾ ਰਿਹਾ ਹੈ,
ਹਾਲਾਤ ਵਿਗੜਦੇ ਜਾ ਰਹੇ ਹਨ, ਚੋਣਾਂ ਕਦੋਂ ਹੋਣਗੀਆਂ ਕਿਸੇ ਨੂੰ ਕੋਈ ਪਤਾ ਨਹੀਂ ਆਦਿ ਅਜਿਹੇ ਕਈ ਮਸਲੇ ਹਨ, ਜੋ ਸਰਕਾਰਾਂ ਤੋਂ ਜਵਾਬ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਦੋਰਾਨ ਸਮਾਜ ਵਿਚ ਵੰਡੀਆਂ ਨਾ ਪੈਣ ਨੂੰ ਲਈ ਹਰ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਤੇ ਇਕ ਸਮਸ਼ਾਨਘਾਟ ਹੋਵੇ ਕੀ ਮੰਗ ਚੁੱਕੀ ਗਈ ਜਿਸ ਨੂੰ ਸਮਾਂ ਪੈਣ ਤੇ ਹੋਲੀ-ਹੋਲੀ ਵਿਰੋਧ ਕਰਨ ਵਾਲਿਆਂ ਨੇ ਅਪਨਾ ਵੀ ਲਿਆ ਹੈ। ਉਨ੍ਹਾਂ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇ ਲੰਗਰ ਵਿਚ ਜਾਤੀ ਵਾਦ ਨੂੰ ਲੈ ਕੇ ਵੰਡੀਆਂ ਪਾਉਣ ਦੀ ਨਾਕਾਮ ਕੋਸ਼ਿਸਾ ਕੀਤੀਆਂ ਜਾ ਰਹੀਆਂ ਹਨ, ਜੋ ਰਾਜਨੀਤੀ ਤੇ ਸਮਾਜ ਵਿਚ ਵਿਗਾੜ ਪੈਦਾ ਕਰ ਰਹੀਆਂ ਹਨ, ਜਿਸ ਨੂੰ ਯੂਨਾਈਟਡ ਅਕਾਲੀ ਦਲ ਕਿਸੇ ਵੀ ਹਾਲਤ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ, ਡਾ. ਭਗਵਾਨ ਸਿੰਘ, ਜਥੇ.ਗੁਰਨਾਮ ਸਿੰਘ, ਜਥੇ, ਬਹਾਦਰ ਸਿੰਘ ਰਾਹੋ, ਜਥੇ. ਪ੍ਰਸ਼ੋਤਮ ਸਿੰਘ ਫੱਗੂਵਾਲ, ਜਥੇ. ਜਸਵਿੰਦਰ ਸਿੰਘ, ਡਾ. ਹਰਮਨਜੀਤ ਸਿੰਘ, ਪਰਮਜੀਤ ਸਿੰਘ, ਬਿਕਰ ਸਿੰਘ ਸੰਗਰੂਰ, ਜਥੇ. ਜਤਿੰਦਰ ਸਿੰਘ ਈਸੜੂ, ਬਾਬਾ ਚਮਕੌਰ ਸਿੰਘ, ਬਾਬਾ ਜਸਵਿੰਦਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਨਿਰਭੈ ਸਿੰਘ ਆਦਿ ਹਾਜਰ ਸਨ।