
ਕੈਨੇਡਾ ਵਿਚ ਸਿੱਖ ਦਿਵਸ ਪਰੇਡ ‘ਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਕੈਨੇਡਾ ਵਿਚ ਸਿੱਖ ਦਿਵਸ ਪਰੇਡ ‘ਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਪਰੇਡ ਵਿਚ ਕੈਨੇਡਾ ਦੀ ਪੁਲਿਸ ਅਤੇ ਫੌਜ ਦਾ ਇਕ ਸਮੂਹ ਵੀ ਸ਼ਾਮਿਲ ਸੀ ਜਿਸ ਦੇ ਜ਼ਿਆਦਾਤਰ ਮੈਂਬਰ ਸਿੱਖ ਸਨ। ਪਰ ਕੈਨੇਡਾ ਦੀ ਫੌਜ ਨੂੰ ਹੁਣ ਇਹ ਨਹੀਂ ਪਤਾ ਕਿ ਸਿੱਖ ਭਾਈਚਾਰੇ ਲਈ ਐਤਵਾਰ ਨੂੰ ਸਿੱਖ ਦਿਵਸ ਪਰੇਡ ਮੌਕੇ ‘ਤੇ ਫੌਜੀਆਂ ਦੇ ਇਸ ਸਮੂਹ ਨੂੰ ਹਥਿਆਰ ਕਿਉਂ ਦਿੱਤੇ ਗਏ ਸਨ ਅਤੇ ਇਸ ਦੀ ਮਨਜ਼ੂਰੀ ਕਿਸ ਵੱਲੋਂ ਦਿੱਤੀ ਗਈ।
Sikh Soldiers
ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਇਸ ਪਰੇਡ ਵਿਚ ਕਈ ਸਿੱਖ ਫੌਜੀ ਵੀ ਪਰੇਡ ਕਰ ਰਹੇ ਸਨ ਅਤੇ ਉਹਨਾਂ ਕੋਲ ਬੰਦੂਕਾਂ ਵੀ ਸਨ ਪਰ ਫੌਜ ਦੇ ਨਿਯਮਾਂ ਅਨੁਸਾਰ ਇਹਨਾਂ ਬੰਦੂਕਾਂ ਦੀ ਵਰਤੋਂ ਆਮ ਤੌਰ ‘ਤੇ ਨਹੀਂ ਕੀਤੀ ਜਾਂਦੀ ਹੈ। ਕੈਨੇਡੀਅਨ ਫੌਜ ਦੇ ਬੁਲਾਰੇ ਅਨੁਸਾਰ ਫੌਜੀ ਇਹਨਾਂ ਹਥਿਆਰਾਂ ਨੂੰ ਕੇਵਲ ਮਿਲਟਰੀ ਪਰੇਡ ਦੇ ਮੌਕੇ ‘ਤੇ ਹੀ ਵਰਤ ਸਕਦੇ ਹਨ। ਲੌਰਨ ਸਕੋਟਸ ਰਿਵਰਸ ਯੂਨੀਟ ਦੇ ਕਮਾਂਡਿਗ ਅਫਸਰ ਨੇ ਹਥਿਆਰਾਂ ਲਈ ਦਸਤਖਤ ਵੀ ਕੀਤੇ ਸਨ। ਫੌਜ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਕਮਾਂਡਰ ਨੇ ਪਰੇਡ ਵਿਚ ਹਥਿਆਰਾਂ ਲਈ ਮਨਜ਼ੂਰੀ ਦਿੱਤੀ।
Sikh Day Parade
ਕੈਨੇਡੀਅਨ ਫੌਜ ਸਿੱਖ ਦਿਵਸ ਪਰੇਡ ਦੇ ਮੌਕੇ ‘ਤੇ ਜਾਰੀ ਕੀਤੇ ਗਏ ਹਥਿਆਰਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਜਾਰੀ ਹੈ। ਸਿੱਖਾਂ ਦੇ ਤਿਉਹਾਰ ਵਿਸਾਖੀ ਮੌਕੇ ਟੋਰਾਂਟੋ ਵਿਚ ਸਿੱਖ ਡੇ ਪਰੇਡ ਆਯੋਜਿਤ ਕੀਤੀ ਗਈ ਸੀ। ਇਸ ਸਾਲ ਦੀ ਸਿੱਖ ਦਿਵਸ ਪਰੇਡ ਇਸ ਲਈ ਵੀ ਜਰੂਰੀ ਸੀ ਕਿਉਂਕਿ ਇਸ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕਰਦੇ ਹੋਏ ਸਾਲ 2018 ਦੀ ਰਿਪੋਰਟ ਵਿਚੋਂ ਸ਼ਬਦ ‘ਸਿੱਖ ਅਤਿਵਾਦ’ ਹਟਾ ਦਿਤਾ ਸੀ।
Balpreet Singh Boparai
ਵਿਸ਼ਵ ਸਿੱਖ ਸੰਸਥਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਕੁਝ ਲੋਕ ਸਿੱਖ ਕੱਟੜਪੰਥੀ ਨੂੰ ਭੜਕਾਉਣ ਲਈ ਐਤਵਾਰ ਨੂੰ ਆਯੋਜਿਤ ਕੀਤੀ ਗਈ ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕਰ ਸਕਦੇ ਹਨ ਪਰ ਸਿੱਖ ਪਰੇਡ ਦਾ ਕੱਟੜਪੰਥੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਫੌਜ ਨੇ ਅਜਿਹੇ ਮੌਕਿਆਂ ‘ਤੇ ਹਿੱਸਾ ਲਿਆ ਹੈ। ਉਹਨਾਂ ਅਨੁਸਾਰ ਇਸ ਪਰੇਡ ਵਿਚ ਜੇਕਰ ਸਿੱਖਾਂ ਦੀ ਜਗ੍ਹਾ ਗੋਰਿਆਂ ਦਾ ਸਮੂਹ ਫੌਜ ਦੀ ਵਰਦੀ ਵਿਚ ਹੁੰਦਾ ਤਾਂ ਲੋਕਾਂ ਦਾ ਨਜ਼ਰੀਆ ਕੁਝ ਹੋਰ ਹੁੰਦਾ ਅਤੇ ਇਹ ਪਰੇਡ ਇਸ ਤਰ੍ਹਾਂ ਮੁੱਦਾ ਨਾ ਬਣਦੀ।