ਵਾਈਸ ਚਾਂਸਲਰ ਡਾ. ਘੁੰਮਣ ਵੱਲੋਂ ਸਤਵੰਤ ਕੌਰ ਪੰਧੇਰ ਦੀ ਪੁਸਤਕ ਰਿਲੀਜ਼
Published : Jul 2, 2018, 7:59 pm IST
Updated : Jul 2, 2018, 7:59 pm IST
SHARE ARTICLE
Vice Chancellor Dr. Ghuman
Vice Chancellor Dr. Ghuman

ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ ਦੀ ਮਾਸਿਕ ਇਕੱਤਰਤਾ ਮੌਕੇ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਪੁਸਤਕ ਰੂਹਾਂ ਦੀਆਂ ਪੈੜਾਂ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ ਦੀ ਮਾਸਿਕ ਇਕੱਤਰਤਾ ਮੌਕੇ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਪੁਸਤਕ ਰੂਹਾਂ ਦੀਆਂ ਪੈੜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਬੀ ਐਸ ਘੁੰਮਣ ਨੇ ਲੋਕ ਅਰਪਣ ਕੀਤੀ। ਇਸ ਮੌਕੇ ਡਾ. ਘੁੰਮਣ ਨੇ ਫ਼ਖਰ ਮਹਿਸੂਸ ਕਰਦਿਆਂ ਲੇਖਕਾ ਨੂੰ ਪੁਸਤਕ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਇੱਕ ਲੇਖਕਾ ਦੀ ਪੁਸਤਕ ਰਿਲੀਜ਼ ਕਰਕੇ ਆਪਣੇ ਆਪ 'ਚ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲੀ ਪੁਸਤਕ ਹੋਵੇ ਜਿਹੜੀ ਕਿ ਸਾਰੀ ਸਾਰੀ ਪਸ਼ੂ ਪੰਛੀਆਂ ਉੱਪਰ ਲਿਖੀ ਗਈ ਹੈ। 

canada flagCanada flagਸਟੇਜ਼ ਦੀ ਜਿੰਮੇਵਾਰੀ ਸੰਭਾਲਦਿਆਂ ਉੱਘੀ ਨਾਵਲਕਾਰ ਹਰਕੀਰਤ ਕੌਰ ਚਾਹਲ ਨੇ ਬੜੇ ਵਧੀਆਂ ਢੰਗ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪੁਸਤਕ ਬਾਰੇ ਗੱਲ ਕਰਦਿਆਂ ਪ੍ਰੋਗਰਾਮ ਨੂੰ ਅੱਗੇ ਤੋਰਿਆ। ਸਤਵੰਤ ਕੌਰ ਪੰਧੇਰ ਵੱਲੋਂ ਲਿਖੀ 112 ਸਫ਼ੇ ਦੀ ਇਹ ਪੁਸਤਕ ਵਾਰਤਿਕ ਵਿੱਚ ਹੈ ਜਿਸ ਵਿੱਚ ਦੋ ਕਵਿਤਾਵਾਂ ਅਤੇ 33 ਛੋਟੀਆਂ ਛੋਟੀਆਂ ਕਹਾਣੀਆਂ ਹਨ ਜਿਹੜੀਆਂ ਕਿ ਪਸ਼ੂਆਂ ਅਤੇ ਪੰਛੀਆਂ ਉੱਪਰ ਲਿਖੀਆਂ ਗਈਆਂ ਹੈ। ਪੁਸਤਕ ਨੂੰ ਪੜ੍ਹਣ 'ਤੇ ਇਹ ਮਹਿਸੂਸ ਹੁੰਦਾ ਹੈ ਜਿਵੇਂ ਕਿ ਲੇਖਕ ਨੇ ਇਹ ਕਹਾਣੀਆਂ ਆਪਣੇ ਬੱਚਿਆਂ 'ਤੇ ਲਿਖੀਆਂ ਹੋਣ।

Punjabi UniversityPunjabi Universityਕਹਾਣੀਆਂ ਵਿੱਚ ਪਸ਼ੂ ਪੰਛੀਆਂ ਨੂੰ ਮਨੁੱਖਾਂ ਵਾਂਗ ਪਿਆਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਬਰਾਬਰ ਸਮਝਿਆ ਹੈ। ਇਸ ਤੋਂ ਪਹਿਲਾਂ ਲੇਖਕ ਦੀ ਮਗਨੋਲੀਏ ਦੇ ਫੁੱਲ ਪੁਸਤਕ ਰਿਲੀਜ਼ ਹੋਈ ਸੀ ਜਿਸ ਵਿੱਚ ਕੁਦਰਤ ਬਾਰੇ ਲਿਖਿਆ ਸੀ। ਪੁਸਤਕ ਰਿਲੀਜ਼ ਸਮਾਗਮ 'ਚ ਵੱਖ ਵੱਖ ਬੁਲਾਰਿਆਂ ਨੇ ਅੱਜ ਦੀ ਲੇਖਕਾ ਨੂੰ ਪੁਸਤਕ ਦੀ ਵਧਾਈ ਦਿੱਤੀ ਅਤੇ ਸ਼ੁਭ ਕਾਮਨਾਵਾਂ ਕੀਤੀਆਂ ਕਿ ਉਨ੍ਹਾਂ ਦੀ ਕਲਮ ਸਦਾ ਸਲਾਮਤ ਰਹੇ।

ਇਸ ਪੁਸਤਕ ਰਿਲੀਜ਼ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਭਵਨ ਤੋਂ ਸੁੱਖੀ ਬਾਠ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਕੇਵਲ ਸਿੰਘ ਨਿਰਦੋਸ਼, ਡਾ. ਕੁਲਦੀਪ ਸਿੰਘ ਚਾਹਲ, ਮਹਿਮਾ ਸਿੰਘ ਤੂਰ, ਬੀਬੀ ਗੁਰਬਚਨ ਕੌਰ ਢਿੱਲੋਂ, ਮੀਨੂੰ ਬਾਵਾ, ਮੁਲਖ ਰਾਜ ਪ੍ਰੇਮੀ, ਹਰਚੰਦ ਬਾਗੜੀ, ਬੀਬੀ ਇੰਦਰਜੀਤ ਕੌਰ ਸਿੱਧੂ, ਗੁਰਬਖਸ਼ ਸਿੰਘ ਢੱਟ, ਸੁਰਜੀਤ ਸਹੋਤਾ ਅਤੇ ਗੁਰਮੀਤ ਸਿੰਘ ਟਿਵਾਣਾ ਉਚੇਚੇ ਤੌਰ 'ਤੇ ਸ਼ਾਮਲ ਸਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement