'Dances with Wolves' ਵਿਚ ਸ਼ਾਨਦਾਰ ਕਿਰਦਾਰ ਨਿਭਾਉਣ ਵਾਲੇ Actor Graham Greene ਦਾ ਦਿਹਾਂਤ
Published : Sep 2, 2025, 1:57 pm IST
Updated : Sep 2, 2025, 1:57 pm IST
SHARE ARTICLE
Actor Graham Greene, Who Played a Brilliant Role in 'Dances with Wolves' Passes Away Latest News in Punjabi 
Actor Graham Greene, Who Played a Brilliant Role in 'Dances with Wolves' Passes Away Latest News in Punjabi 

73 ਸਾਲਾਂ ਦੀ ਉਮਰ ਵਿਚ ਲਏ ਆਖ਼ਰੀ ਸਾਹ

Actor Graham Greene, Who Played a Brilliant Role in 'Dances with Wolves' Passes Away Latest News in Punjabi ਵੈਨਕੂਵਰ, 1990 ਵਿਚ ਸੁਪਰ ਹਿੱਟ ਫ਼ਿਲਮ 'ਡਾਂਸ ਵਿਦ ਵੁਲਵਜ਼' ਵਿਚ ‘ਕਿਕਿੰਗ ਬਰਡ’ ਦਾ ਸ਼ਾਨਦਾਰ ਕਿਰਦਾਰ ਨਿਭਾਉਣ ਕਾਰਨ ਚਰਚਿਤ ਹੋਏ ਅਦਾਕਾਰ ਗ੍ਰਾਹਮ ਗਰੀਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 73 ਸਾਲਾਂ ਦੀ ਉਮਰ ਵਿਚ ਟੋਰੰਟੋ ਦੇ ਇਕ ਹਸਪਤਾਲ ਵਿਚ ਆਖ਼ਰੀ ਸਾਹ ਲਏ। ਦੱਸ ਦਈਏ ਕਿ ਉਹ ਪਹਿਲੇ ਪਿਛਲੇ ਕੁੱਝ ਅਰਸੇ ਤੋਂ ਬੀਮਾਰ ਚਲੇ ਆ ਰਹੇ ਸਨ। 

ਜ਼ਿਕਰਯੋਗ ਹੈ ਕਿ ਗ੍ਰਾਹਮ ਗਰੀਨ ਕਨੇਡਾ ਦੇ ਫ਼ਸਟ ਨੈਸ਼ਨ ਭਾਈਚਾਰੇ ਨਾਲ ਸਬੰਧਤ ਸਨ। ਫ਼ਿਲਮਾਂ ਵਿਚ ਵਧੀਆ ਕਿਰਦਾਰ ਅਦਾ ਕਰਨ ਕਰ ਕੇ ਉਨ੍ਹਾਂ ਨੂੰ ਅਕੈਡਮੀ ਐਵਾਰਡ ਲਈ ਨਾਮਜਦ ਕੀਤਾ ਗਿਆ ਸੀ। ਫ਼ਿਲਮਾਂ ਤੋਂ ਇਲਾਵਾ ਪ੍ਰਮੁੱਖ ਟੀਵੀ ਸੀਰੀਅਲਾਂ ਵਿਚ ਉਨ੍ਹਾਂ ਵਲੋਂ  ਨਿਭਾਈਆਂ ਗਈਆਂ ਯਾਦਗਾਰੀ ਭੂਮਿਕਾਵਾਂ ਕਾਰਨ ਵੀ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਅਹਿਮ ਪਛਾਣ ਸਥਾਪਤ ਕੀਤੀ ਸੀ। 

ਦੱਸ ਦਈਏ ਕਿ ਗ੍ਰੀਨ ਦੀ ਕੁੱਲ ਜਾਇਦਾਦ 1 ਮਿਲੀਅਨ ਡਾਲਰ ਸੀ। ਗ੍ਰੀਨ ਨੇ ਅਪਣੇ ਕਰੀਅਰ ਵਿਚ 180 ਤੋਂ ਵੱਧ ਐਕਟਿੰਗ ਕ੍ਰੈਡਿਟ ਇਕੱਠੇ ਕੀਤੇ, ਫ਼ਿਲਮ ਅਤੇ ਟੈਲੀਵਿਜ਼ਨ ਦੋਵਾਂ ਵਿਚ ਦਿਖਾਈ ਦਿਤੇ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਥੰਡਰਹਾਰਟ, ਦ ਗ੍ਰੀਨ ਮਾਈਲ, ਡਾਈ ਹਾਰਡ ਵਿਦ ਏ ਵੈਂਜੈਂਸ, ਵਿੰਡਟਾਕਰਸ ਅਤੇ ਡਾਂਸ ਵਿਦ ਵੁਲਵਜ਼, ਆਦਿ ਵਿਚ ਵੱਡੇ ਪਰਦੇ 'ਤੇ ਦਿਖਾਈ ਦਿਤੇ।

(For more news apart from Actor Graham Greene, Who Played a Brilliant Role in 'Dances with Wolves' Passes Away Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement