
ਡੋਜ਼ੀਅਰ ਵਿਚ ਬ੍ਰਿਟੇਨ ਦੇ ਹਸਪਤਾਲਾਂ ਵਿਚ ਨਸਲੀ ਭੇਦਭਾਵ ਨੂੰ ਲੈ ਕੇ ਜਾਣਕਾਰੀ ਦਿਤੀ ਗਈ
ਲੰਡਨ: ਇੰਗਲੈਂਡ ਦੇ ਹਸਪਤਾਲ ਵਿਚ ਨਰਸਾਂ ਵਲੋਂ ਇਕ ਸਿੱਖ ਮਰੀਜ਼ ਉਤੇ ਤਸ਼ੱਦਦ ਕੀਤਾ ਗਿਆ, ਉਸ ਦੀ ਦਾੜ੍ਹੀ ਨੂੰ ਪਲਾਸਟਿਕ ਦੇ ਦਸਤਾਨਿਆਂ ਨਾਲ ਬੰਨ੍ਹ ਕੇ ਉਸ ਨੂੰ ਪਿਸ਼ਾਬ ਵਿਚ ਪਾਇਆ ਗਿਆ। ਮੀਡੀਆ ਰੀਪੋਰਟਾਂ ਅਨੁਸਾਰ ਨਰਸਾਂ ਨੇ ਸਿੱਖ ਨਾਲ ਅਜਿਹਾ ਸਲੂਕ ਨਸਲੀ ਭੇਦਭਾਵ ਦੇ ਆਧਾਰ ’ਤੇ ਕੀਤਾ ਹੈ। ਮਰੀਜ਼ ਨੂੰ ਅਜਿਹਾ ਖਾਣਾ ਦਿਤਾ ਗਿਆ, ਜੋ ਉਹ ਧਾਰਮਿਕ ਕਾਰਨਾਂ ਦੇ ਚਲਦਿਆਂ ਨਹੀਂ ਖਾ ਸਕਦਾ ਸੀ। ਇਹ ਖੁਲਾਸਾ ਇੰਡੀਪੈਂਡੈਂਟ ਅਖ਼ਬਰਾਂ ਵਲੋਂ ਇਕ ਡੋਜ਼ੀਅਰ (ਫਾਈਲ) ਦੇ ਹਵਾਲੇ ਨਾਲ ਕੀਤਾ ਹੈ। ਇਹ ਡੋਜ਼ੀਅਰ ਨਰਸਿੰਗ ਐਂਡ ਮਿਡਵਾਈਫਰੀ ਕਾਊਂਸਿਲ ਨੇ ਬਣਾਇਆ ਸੀ। ਇਹ ਸੰਸਥਾ ਬ੍ਰਿਟੇਨ ਵਿਚ ਸਾਰੀਆਂ ਨਰਸਾਂ ਅਤੇ ਹਸਪਤਾਲਾਂ ਵਿਚ ਸੇਵਾਵਾਂ ਦੇਣ ਵਾਲੇ ਸਹਾਇਕ ਸਟਾਫ ਦੀ ਰੈਗੂਲੇਟਰ ਹੈ।
ਇਹ ਵੀ ਪੜ੍ਹੋ: ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕੋ ਪ੍ਰਵਾਰ ਦੇ 6 ਜੀਆਂ ਦਾ ਕਤਲ
ਇਸ ਡੋਜ਼ੀਅਰ ਵਿਚ ਬ੍ਰਿਟੇਨ ਦੇ ਹਸਪਤਾਲਾਂ ਵਿਚ ਨਸਲੀ ਭੇਦਭਾਵ ਨੂੰ ਲੈ ਕੇ ਜਾਣਕਾਰੀ ਦਿਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਿਸ ਸਿੱਖ ਮਰੀਜ਼ ਨਾਲ ਇਹ ਬਦਸਲੂਕੀ ਹੋਈ, ਉਸ ਦੀ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਸ਼ਿਕਾਇਤਾਂ ਦੇ ਬਾਵਜੂਦ, ਨਸਲੀ ਆਧਾਰ 'ਤੇ ਮਰੀਜ਼ਾਂ ਨਾਲ ਵਿਤਕਰਾ ਕਰਨ ਵਾਲੇ ਹਸਪਤਾਲਾਂ ਵਿਚ ਨਰਸਾਂ ਅਤੇ ਹੋਰ ਸਟਾਫ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਭੇਦਭਾਵ ਕਰਨ ਵਾਲਾ ਸਟਾਫ਼ ਨਸਲੀ ਆਧਾਰ 'ਤੇ ਮਰੀਜ਼ਾਂ ਨੂੰ ਤੰਗ ਕਰਦਾ ਰਿਹਾ।
ਇਹ ਵੀ ਪੜ੍ਹੋ: ਟਰੰਕ 'ਚ ਮਿਲੀਆਂ ਤਿੰਨ ਸਕੀਆਂ ਭੈਣਾਂ ਦੀਆਂ ਲਾਸ਼ਾਂ; ਪੁਲਿਸ ਨੇ ਪਿਤਾ ਨੂੰ ਹਿਰਾਸਤ ਵਿਚ ਲਿਆ
ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਮਰੀਜ਼ ਦੇ ਪ੍ਰਵਾਰ ਨੇ ਦੇਖਿਆ ਕਿ ਉਸ ਦੀ ਪੱਗ ਜ਼ਮੀਨ 'ਤੇ ਪਈ ਸੀ ਅਤੇ ਉਸ ਦੀ ਦਾੜ੍ਹੀ ਪਲਾਸਟਿਕ ਦੇ ਦਸਤਾਨੇ ਨਾਲ ਬੰਨ੍ਹੀ ਹੋਈ ਸੀ। ਸਿੱਖ ਧਰਮ ਵਿਚ ਦਾੜ੍ਹੀ ਅਤੇ ਦਸਤਾਰ ਦੋਵੇਂ ਪਵਿੱਤਰ ਹਨ। ਪੱਗ ਨੂੰ ਜ਼ਮੀਨ 'ਤੇ ਅਜਿਹੀ ਜਗ੍ਹਾ 'ਤੇ ਰੱਖਿਆ ਗਿਆ ਸੀ ਜਿਥੇ ਮਰੀਜ਼ ਦਾ ਹੱਥ ਨਹੀਂ ਪਹੁੰਚ ਸਕਦਾ ਸੀ। ਸਿੱਖ ਮਰੀਜ਼ ਨੇ ਪੰਜਾਬੀ ਭਾਸ਼ਾ ਵਿਚ ਲਿਖੇ ਇਕ ਨੋਟ ਵਿਚ ਇਹ ਸਾਰੀ ਸਮੱਸਿਆ ਬਿਆਨ ਕੀਤੀ ਸੀ, ਬਾਅਦ ਵਿਚ ਇਸ ਮਰੀਜ਼ ਦੀ ਮੌਤ ਹੋ ਗਈ। ਉਸ ਨੇ ਇਹ ਵੀ ਕਿਹਾ ਕਿ ਹਸਪਤਾਲ ਦੇ ਸਟਾਫ ਨੇ ਉਸ ਨੂੰ ਜਾਣ ਬੁੱਝ ਕੇ ਅਜਿਹਾ ਖਾਣਾ ਦਿਤਾ ਜੋ ਉਹ ਧਾਰਮਿਕ ਕਾਰਨਾਂ ਕਰਕੇ ਨਹੀਂ ਖਾ ਸਕਿਆ ਅਤੇ ਉਸ ਦੇ ਫੋਨ ਕਰਨ 'ਤੇ ਵੀ ਕੋਈ ਮਦਦ ਲਈ ਨਹੀਂ ਆਇਆ। ਇਥੋਂ ਤਕ ਕਿ ਨਰਸਾਂ ਵੀ ਉਸ 'ਤੇ ਹੱਸਦੀਆਂ ਸਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਮੰਨੀਆਂ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਦੀਆਂ ਮੰਗਾਂ; ਤਨਖ਼ਾਹਾਂ ਵਿਚ 5 ਫ਼ੀ ਸਦੀ ਵਾਧਾ
ਇਸ ਮਾਮਲੇ ਵਿਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ ਦੋਸ਼ੀ ਨਰਸਾਂ ਲਗਾਤਾਰ ਕੰਮ ਕਰ ਰਹੀਆਂ ਹਨ। ਛੇੜਛਾੜ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਨਐਮਸੀ ਨੇ ਇਸ ਨੂੰ ਪਾਸੇ ਕਰ ਦਿਤਾ ਅਤੇ ਨਰਸਾਂ ਨੂੰ ਰਿਹਾਅ ਕਰ ਦਿਤਾ ਗਿਆ। ਹੁਣ ਇਸ ਮਾਮਲੇ ਦੀ ਮੁੜ ਜਾਂਚ ਦੀ ਚਰਚਾ ਹੈ। ਸਿੱਖ ਮਰੀਜ਼ 'ਤੇ ਤਸ਼ੱਦਦ ਤੋਂ ਇਲਾਵਾ ਬਰਤਾਨੀਆ ਦੇ ਹਸਪਤਾਲਾਂ 'ਚ ਕਾਲੇ ਭਾਈਚਾਰੇ ਦੇ ਲੋਕਾਂ ਨਾਲ ਵਿਤਕਰਾ ਕਰਨ ਦੇ ਵੀ ਦੋਸ਼ ਲੱਗੇ ਹਨ, ਜਿਸ ਤਹਿਤ ਹਸਪਤਾਲ 'ਚ ਕੰਮ ਕਰ ਰਹੇ ਇਸ ਭਾਈਚਾਰੇ ਦੇ ਲੋਕਾਂ ਨੂੰ ਸਮੇਂ ਸਿਰ ਤਰੱਕੀ ਨਾ ਦੇਣ ਅਤੇ ਉਨ੍ਹਾਂ ਨੂੰ ਦਾਖਲਾ ਨਾ ਦੇਣ ਦੇ ਦੋਸ਼ ਲੱਗੇ ਹਨ। ਐਨਐਮਸੀ ਰਜਿਸਟਰਾਰ ਐਂਡਰੀਆ ਸਟਕਲਿਫ ਨੇ ਕਿਹਾ: “ਮੈਂ ਐਨਐਮਸੀ ਦੇ ਅੰਦਰ ਨਸਲਵਾਦ ਦਾ ਅਨੁਭਵ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਮੁਆਫੀ ਮੰਗਦਾ ਹਾਂ। ਅਸੀਂ ਐਨਐਮਸੀ ਨੂੰ ਨਸਲੀ ਵਿਤਕਰੇ ਤੋਂ ਮੁਕਤ ਸੰਸਥਾ ਬਣਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਅਜੇ ਬਹੁਤ ਸਾਰਾ ਕੰਮ ਬਾਕੀ ਹੈ”।