Haresh Jogani News: ਭਾਰਤੀ ਕਾਰੋਬਾਰੀ ਨੂੰ ਆਪਣੇ ਭਰਾਵਾਂ ਨੂੰ ਦੇਣੇ ਪੈਣਗੇ 20,000 ਕਰੋੜ ਰੁ., ਅਮਰੀਕੀ ਕੋਰਟ ਨੇ ਕਿਉਂ ਸੁਣਾਇਆ ਫੈ਼ਸਲਾ 
Published : Mar 3, 2024, 2:27 pm IST
Updated : Mar 3, 2024, 2:27 pm IST
SHARE ARTICLE
Haresh Jogani
Haresh Jogani

ਅਦਾਲਤ ਨੇ ਹਰੇਸ਼ ਜੋਗਾਨੀ ਨੂੰ ਦੱਖਣੀ ਕੈਲੀਫੋਰਨੀਆ ਦੀ ਜਾਇਦਾਦ ਦੇ ਸ਼ੇਅਰ ਦੋਵਾਂ ਵਿਚਾਲੇ ਵੰਡਣ ਦਾ ਵੀ ਹੁਕਮ ਦਿੱਤਾ ਹੈ। 

 Haresh Jogani News: ਨਿਊਯਾਰਕ - ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਦੀ ਇਕ ਅਦਾਲਤ ਨੇ ਇਕ ਭਾਰਤੀ-ਅਮਰੀਕੀ ਗੁਜਰਾਤੀ ਮੂਲ ਦੇ ਪੰਜ ਭਰਾਵਾਂ ਦੇ 21 ਸਾਲ ਪੁਰਾਣੇ ਕਾਨੂੰਨੀ ਮਾਮਲੇ ਵਿਚ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਲਾਸ ਏਂਜਲਸ ਕੈਲੀਫੋਰਨੀਆ ਵਿਚ ਹੀਰਿਆਂ ਅਤੇ ਰੀਅਲ ਅਸਟੇਟ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰਨ ਵਾਲੇ ਗੁਜਰਾਤੀ ਮੂਲ ਦੇ ਪੰਜ ਭਰਾਵਾਂ ਵਿਚੋਂ ਇੱਕ ਹਰੇਸ਼ ਜੋਗਾਨੀ ਨੂੰ 2.5 ਬਿਲੀਅਨ ਡਾਲਰ ਯਾਨੀ ਕਿ 20,000 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਹਰੇਸ਼ ਜੋਗਾਨੀ ਨੂੰ ਦੱਖਣੀ ਕੈਲੀਫੋਰਨੀਆ ਦੀ ਜਾਇਦਾਦ ਦੇ ਸ਼ੇਅਰ ਦੋਵਾਂ ਵਿਚਾਲੇ ਵੰਡਣ ਦਾ ਵੀ ਹੁਕਮ ਦਿੱਤਾ ਹੈ। 

ਇਸ ਜਾਇਦਾਦ ਵਿਚ 17,000 ਹਜ਼ਾਰ ਅਪਾਰਟਮੈਂਟ ਸ਼ਾਮਲ ਹਨ। ਹਰੇਸ਼ ਜੋਗਾਨੀ 'ਤੇ ਆਪਣੇ ਭਰਾਵਾਂ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਨੂੰ ਤੋੜਨ ਦੇ ਦੋਸ਼ ਵਿਚ ਅਮਰੀਕਾ ਵਿਚ ਕੇਸ ਦਾਇਰ ਕੀਤਾ ਗਿਆ ਸੀ। ਪੰਜ ਮਹੀਨਿਆਂ ਦੇ ਮੁਕੱਦਮਿਆਂ ਦੀ ਲੜੀ ਤੋਂ ਬਾਅਦ, ਇਸ ਹਫ਼ਤੇ ਅਦਾਲਤ ਦੀ ਇੱਕ ਜਿਊਰੀ ਨੇ ਹਰੇਸ਼ ਜੋਗਾਨੀ ਨੂੰ ਉਸ ਦੇ ਭਰਾਵਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਇਹ ਹੁਕਮ ਦਹਾਕਿਆਂ ਵਿਚ ਅਮਰੀਕੀ ਨਿਆਂਇਕ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਹੁਕਮਾਂ ਵਿਚੋਂ ਇੱਕ ਹੋ ਸਕਦਾ ਹੈ। ਇੱਥੇ ਦੱਸਣਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਚ ਵੱਸਦੇ ਗੁਜਰਾਤ ਦੇ ਇੱਕ ਮਸ਼ਹੂਰ ਹੀਰਾ ਵਪਾਰੀ ਪਰਿਵਾਰ ਨੇ ਜਿੰਨਾਂ ਨੇ ਆਪਣਾ ਕਾਰੋਬਾਰ ਯੂਰਪ, ਅਫਰੀਕਾ, ਮੱਧ ਪੂਰਬ ਅਤੇ ਅਮਰੀਕਾ ਵਿਚ ਫੈਲਾਇਆ ਅਤੇ ਉੱਤਰੀ ਅਮਰੀਕਾ ਵਿਚ ਆਪਣਾ ਆਧਾਰ ਸਥਾਪਿਤ ਕੀਤਾ। 

ਜਿੰਨਾਂ ਨੇ ਸਾਲ 2003 ਵਿਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸ਼ਸ਼ੀਕਾਂਤ ਉਰਫ਼ ਸ਼ਸ਼ੀ ਜੋਗਾਨੀ 1969 ਵਿਚ 22 ਸਾਲ ਦੀ ਉਮਰ ਵਿਚ ਕੈਲੀਫੋਰਨੀਆ (ਅਮਰੀਕਾ) ਆਇਆ ਸੀ। ਜਿੱਥੇ ਉਸ ਨੇ ਸਿੰਗਲ ਕੰਪਨੀ ਦੇ ਤੌਰ 'ਤੇ ਹੀਰਿਆ ਅਤੇ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ। ਸ਼ਸ਼ੀ ਜੋਗਾਨੀ ਨੂੰ 1990 ਦੇ ਦਹਾਕੇ ਦੇ ਸ਼ੁਰੂ ਦੀ ਮੰਦੀ ਦੌਰਾਨ ਭਾਰੀ ਨੁਕਸਾਨ ਝੱਲਣਾ ਵੀ ਪਿਆ ਅਤੇ 1994 ਦੇ ਭੂਚਾਲ ਤੋਂ ਬਾਅਦ ਉਨ੍ਹਾਂ ਨੇ ਭਰਾਵਾਂ ਨੂੰ ਆਪਣੀ ਕੰਪਨੀ ਵਿੱਚ ਭਾਈਵਾਲ ਬਣਾਇਆ।

ਹਰੇਸ਼ ਅਤੇ ਉਸਦੇ ਪਰਿਵਾਰ ਨੇ ਫਿਰ ਵਪਾਰਕ ਪ੍ਰਾਪਤੀਆਂ ਦੀ ਇੱਕ ਲੜੀ ਸ਼ੁਰੂ ਕੀਤੀ ਅਤੇ 17,000 ਅਪਾਰਟਮੈਂਟਾਂ ਦਾ ਸਾਮਰਾਜ  ਕੈਲੀਫੋਰਨੀਆ ਵਿੱਚ ਸਥਾਪਿਤ ਕੀਤਾ। ਹਾਂਲਾਕਿ ਮਾਮਲੇ 'ਚ ਦਰਜ ਸ਼ਿਕਾਇਤ ਮੁਤਾਬਕ ਹਰੇਸ਼ ਨੇ ਇਕ ਦਿਨ ਜ਼ਬਰਦਸਤੀ ਆਪਣੇ ਭਰਾਵਾਂ ਨੂੰ ਕੰਪਨੀ ਦੇ ਪ੍ਰਬੰਧਕਾਂ ਤੋਂ ਹਟਾ ਦਿੱਤਾ ਅਤੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ। 

(For more news apart from Indian businessman asked by court to pay Rs 20000 Crore to four brothers, News In Punjabi:, stay tuned to Rozana Spokesman)

SHARE ARTICLE

ਏਜੰਸੀ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement