ਇਸੇ ਮਹੀਨੇ ਆ ਸਕਦੀ ਹੈ ਕੋਵਿਡ ਦੀ ਤੀਜੀ ਲਹਿਰ, ਅਕਤੂਬਰ 'ਚ ਵਿਗੜ ਸਕਦੇ ਨੇ ਹਾਲਾਤ
Published : Aug 3, 2021, 7:12 am IST
Updated : Aug 3, 2021, 7:12 am IST
SHARE ARTICLE
image
image

ਇਸੇ ਮਹੀਨੇ ਆ ਸਕਦੀ ਹੈ ਕੋਵਿਡ ਦੀ ਤੀਜੀ ਲਹਿਰ, ਅਕਤੂਬਰ 'ਚ ਵਿਗੜ ਸਕਦੇ ਨੇ ਹਾਲਾਤ

ਨਵੀਂ ਦਿੱਲੀ, 2 ਅਗੱਸਤ : ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ | ਇਸੇ ਵਿਚਾਲੇ ਮਾਹਰਾਂ ਵਲੋਂ ਚੇਤਾਵਨੀ ਦਿਤੀ ਗਈ ਹੈ |  ਮਾਹਰਾਂ ਅਨੁਸਾਰ ਦੇਸ਼ ਵਿਚ ਅਗੱਸਤ 'ਚ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਸਕਦੀ ਹੈ ਜਿਸ ਦੇ ਮੱਦੇਨਜ਼ਰ ਰੋਜ਼ਾਨਾ ਇਕ ਲੱਖ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣਗੇ |
ਦਰਅਸਲ, ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਦੇਸ਼ ਵਿਚ ਮੌਜੂਦਾ ਸਮੇਂ ਵਿਚ ਰੋਜ਼ਾਨਾ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ 550 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ | ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਅਗੱਸਤ ਮਹੀਨੇ ਵਿਚ ਸੁਰੂ ਹੋਈ ਤੀਜੀ ਲਹਿਰ ਅਕਤੂਬਰ ਵਿਚ ਅਪਣੇ ਸਿਖਰ 'ਤੇ ਪਹੁੰਚ ਸਕਦੀ ਹੈ | ਦੂਜੀ ਲਹਿਰ ਵਿਚ ਕਮਜ਼ੋਰ ਸਿਹਤ ਪ੍ਰਣਾਲੀ ਦੇ ਮੱਦੇਨਜ਼ਰ ਕੇਂਦਰ ਨੇ ਪਹਿਲਾਂ ਹੀ ਰਾਜਾਂ ਨੂੰ  ਆਕਸੀਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਉਪਲਬਧ ਰੱਖਣ ਦੇ ਨਿਰਦੇਸ਼ ਦਿਤੇ ਹਨ | 

ਹਾਲਾਂਕਿ, ਇਸ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਨਹੀਂ ਹੋਵੇਗੀ | ਮਾਹਿਰਾਂ ਨੇ ਦਸਿਆ ਕਿ ਦੂਜੀ ਲਹਿਰ ਵਿਚ ਦੇਸ਼ ਵਿਚ ਰੋਜ਼ਾਨਾ 4 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਡਰਾਉਣੀ ਤਸਵੀਰ ਨਹੀਂ ਦਿਖਾਈ ਦੇਵੇਗੀ  |
ਕੋਰੋਨਾ ਦੀ ਸਥਿਤੀ ਬਾਰੇ ਅਨੁਮਾਨ ਲਗਾਉਣ ਵਾਲੇ ਮਾਹਿਰਾਂ ਦਾ ਆਂਕਲਨ ਗਣਿਤ ਦੇ ਮਾਡਲ 'ਤੇ ਅਧਾਰਿਤ ਸੀ | ਮਈ ਵਿਚ  ਹੈਦਰਾਬਾਦ ਦੇ ਪ੍ਰੋਫੈਸਰ ਵਿਦਿਆਸਾਗਰ ਨੇ ਕਿਹਾ ਕਿ ਭਾਰਤ ਦੇ ਕੋਰੋਨਾ ਵਾਇਰਸ ਦਾ ਪ੍ਰਕੋਪ ਆਉਣ ਵਾਲੇ ਦਿਨਾਂ ਵਿਚ ਗਣਿਤ ਦੇ ਮਾਡਲਾਂ ਦੇ ਅਧਾਰ 'ਤੇ ਸਿਖਰ 'ਤੇ ਪਹੁੰਚ ਸਕਦਾ ਹੈ | ਦੱਸ ਦੇਈਏ ਕਿ ਮੰਤਰਾਲੇ ਅਨੁਸਾਰ ਪਿਛਲੇ ਿੱਕ ਦਿਨ ਵਿਚ ਪੰਜ ਰਾਜਾਂ ਵਿਚੋਂ 80.36 ਫ਼ੀ ਸਦੀ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜਿਸ ਵਿਚ ਇਕੱਲੇ ਕੇਰਲਾ ਵਿਚੋਂ 49.3 ਫ਼ੀ ਸਦੀ ਮਾਮਲੇ ਸਾਹਮਣੇ ਆਏ ਹਨ |     (ਏਜੰਸੀ)


 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement