IIT ਦਿੱਲੀ ਦੇ ਵਿਦਿਆਰਥੀ ਨੇ ਜਿੱਤਿਆ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ, ਮਿਲਣਗੇ 10 ਹਜ਼ਾਰ ਅਮਰੀਕੀ ਡਾਲਰ
Published : Jun 4, 2022, 11:39 am IST
Updated : Jun 4, 2022, 11:39 am IST
SHARE ARTICLE
Indian Institute of Technology Delhi
Indian Institute of Technology Delhi

ਕਲਸ਼ ਗੁਪਤਾ ਨੇ 2018 ਵਿੱਚ ਆਈਆਈਟੀ ਵਿੱਚ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਹਾਸਲ ਕੀਤਾ ਸੀ।

 

 

ਨਵੀਂ ਦਿੱਲੀ : ਦਿੱਲੀ ਆਈਆਈਟੀ: ਆਈਆਈਟੀ ਦਿੱਲੀ ਵਿੱਚ ਕੰਪਿਊਟਰ ਸਾਇੰਸ ਦੇ ਤੀਜੇ ਸਾਲ ਦੇ ਵਿਦਿਆਰਥੀ ਕਲਸ਼ ਗੁਪਤਾ ਨੇ 87 ਦੇਸ਼ਾਂ ਦੇ 1 ਲੱਖ ਤੋਂ ਵੱਧ ਕੋਡਰਾਂ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਜਿੱਤਣ 'ਤੇ, ਕਲਸ਼ ਗੁਪਤਾ ਨੂੰ 10,000 ਡਾਲਰ ਦੀ ਇਨਾਮੀ ਰਾਸ਼ੀ ਦੇ ਨਾਲ 'ਵਰਲਡਜ਼ ਬੈਸਟ ਕੋਡਰ' ਦਾ ਖਿਤਾਬ ਮਿਲਿਆ ਹੈ। ਇਹ ਕੋਡ ਵੀਟਾ ਦਾ ਦਸਵਾਂ ਸੀਜ਼ਨ ਸੀ।

 

Indian Institute of Technology DelhiIndian Institute of Technology Delhi

 

ਟਾਟਾ ਕੰਸਲਟੈਂਸੀ ਸਰਵਿਸਿਜ਼ ਹਰ ਸਾਲ ਗਲੋਬਲ ਪ੍ਰੋਗਰਾਮਿੰਗ ਮੁਕਾਬਲੇ ਦਾ ਆਯੋਜਨ ਕਰਦੀ ਹੈ। ਇੰਨਾ ਹੀ ਨਹੀਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ ਹੈ। ਕਈ ਆਈਆਈਟੀ ਸਮੇਤ ਵੱਖ-ਵੱਖ ਭਾਰਤੀ ਯੂਨੀਵਰਸਿਟੀਆਂ ਦੇ 21 ਵਿਦਿਆਰਥੀ "ਵਿਸ਼ਵ ਵਿੱਚ ਚੋਟੀ ਦੇ ਕੋਡਰਾਂ" ਦੀ ਸੂਚੀ ਵਿੱਚ ਸ਼ਾਮਲ ਹਨ।

 

Indian Institute of Technology DelhiIndian Institute of Technology Delhi

ਇਹ ਖਿਤਾਬ ਜਿੱਤਣ ਵਾਲੇ ਕਲਸ਼ ਗੁਪਤਾ ਨੇ 2018 ਵਿੱਚ ਆਈਆਈਟੀ ਵਿੱਚ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਉਹ ਦਿੱਲੀ ਜ਼ੋਨ ਦਾ ਟਾਪਰ ਰਿਹਾ। ਕਲਸ਼ ਨੇ ਨਤੀਜਿਆਂ ਦੀ ਘੋਸ਼ਣਾ ਦੇ ਤੁਰੰਤ ਬਾਅਦ ਇੱਕ ਬਿਆਨ ਵਿੱਚ ਕਿਹਾ, "ਜਦੋਂ ਮੈਂ ਮੁਕਾਬਲਾ ਸ਼ੁਰੂ ਕੀਤਾ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਟਾਪ ਤਿੰਨ ਵਿੱਚ ਹੋਵਾਂਗਾ ਪਰ ਇਹ ਇੱਕ ਸ਼ਾਨਦਾਰ ਅਨੁਭਵ ਹੈ। ਮੈਂ ਇਨਾਮੀ ਰਾਸ਼ੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement