ਰਾਤ ਦੀ ਸ਼ਿਫਟ 'ਚ ਕੰਮ ਕਰਦੀਆਂ ਔਰਤਾਂ ਲਈ ਰਾਹਤ ਭਰੀ ਖ਼ਬਰ, ਮਿਲੇਗੀ ਕੈਬ ਦੀ ਸਹੂਲਤ

By : KOMALJEET

Published : Jan 5, 2023, 3:28 pm IST
Updated : Jan 5, 2023, 3:28 pm IST
SHARE ARTICLE
Punjabi News
Punjabi News

ਕਾਲ ਸੈਂਟਰ, ਮੀਡੀਆ ਹਾਊਸ, ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਆਦਿ ਨੂੰ ਦਿੱਤੇ ਨਿਰਦੇਸ਼ 

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਿੱਕ ਐਂਡ ਡਰਾਪ ਲਈ ਕੈਬ ਮੁਹੱਈਆ ਕਰਵਾਉੇਣ ਦੇ ਹੁਕਮ 
ਕੈਬ ਡਰਾਈਵਰਾਂ ਤੇ ਠੇਕਾ ਮੁਲਾਜ਼ਮਾਂ ਦਾ ਰਿਕਾਰਡ ਰੱਖਣਾ ਹੋਵੇਗਾ ਲਾਜ਼ਮੀ 


ਚੰਡੀਗੜ੍ਹ : ਰਾਤ ਦੀ ਸ਼ਿਫਟ ਵਿਚ ਕੰਮ ਕਰਨ ਵਾਲਿਆਂ ਮਹਿਲਾ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕੰਪਨੀਆਂ ਨੂੰ ਪਿੱਕ ਐਂਡ ਡਰਾਪ ਲਈ ਕੈਬ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਦਿੱਤੇ ਗਏ ਹਨ।

ਦੱਸ ਦੇਈਏ ਕਿ ਡੀ. ਸੀ. ਯਸ਼ਪਾਲ ਗਰਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਰਾਤ ਦੀ ਸ਼ਿਫਟ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕੈਬ ਸਹੂਲਤ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਕੰਪਨੀਆਂ ਨੂੰ ਆਪਣੇ ਕੈਬ ਡਰਾਈਵਰਾਂ ਅਤੇ ਹੋਰ ਠੇਕੇ ਵਾਲੇ ਮੁਲਾਜ਼ਮਾਂ ਦਾ ਪੂਰਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ। ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਸਮੇਂ ਪੁਲਿਸ ਇਸ ਰਿਕਾਰਡ ਦੀ ਜਾਂਚ ਕਰ ਸਕਦੀ ਹੈ। 

ਡੀ. ਸੀ. ਯਸ਼ਪਾਲ ਗਰਗ ਨੇ ਦੱਸਿਆ ਕਿ ਸ਼ਹਿਰ 'ਚ ਚੱਲ ਰਹੇ ਕਾਲ ਸੈਂਟਰਾਂ, ਮੀਡੀਆ ਹਾਊਸ, ਕਾਰਪੋਰੇਟ ਘਰਾਣਿਆਂ ਅਤੇ ਹੋਰ ਕਈ ਕੰਪਨੀਆਂ 'ਚ ਔਰਤਾਂ ਰਾਤ ਦੀ ਸ਼ਿਫਟ 'ਚ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਪਿੱਕ ਐਂਡ ਡਰਾਪ ਲਈ ਕੈਬ ਮੁਹੱਈਆ ਕਰਵਾਈ ਜਾਂਦੀ ਹੈ ਪਰ ਇਨ੍ਹਾਂ ਕੈਬ ਡਰਾਈਵਰਾਂ 'ਤੇ ਕੰਪਨੀਆਂ ਵੱਲੋਂ ਕੋਈ ਨਜ਼ਰ ਨਹੀਂ ਰੱਖੀ ਜਾਂਦੀ। ਤਾਜ਼ਾ ਹੁਕਮਾਂ ਅਨੁਸਾਰ ਇਨ੍ਹਾਂ ਦਾ ਪੂਰਾ ਰਿਕਾਰਡ ਲਾਜ਼ਮੀ ਰੱਖਣਾ ਹੋਵੇਗਾ ਤਾਂ ਜੋ ਮਹਿਲਾ ਸਟਾਫ਼ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ। 

ਉਨ੍ਹਾਂ ਨੇ ਕੰਪਨੀਆਂ ਨੂੰ ਹਦਾਇਤ ਕੀਤੀ ਹੈ ਕਿ ਸੁਰੱਖਿਆ ਅਤੇ ਠੇਕਾ ਸਟਾਫ਼ ਲਾਇਸੈਂਸਸ਼ੁਦਾ ਏਜੰਸੀ ਤੋਂ ਹੀ ਨਿਯੁਕਤ ਕੀਤਾ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਮਹਿਲਾ ਮੁਲਾਜ਼ਮਾਂ ਰਾਤ ਸਮੇਂ ਕੈਬ ਡਰਾਈਵਰ ਨਾਲ ਇਕੱਲੇ ਸਫ਼ਰ ਨਾ ਕਰਨ। ਉਨ੍ਹਾਂ ਦੇ ਨਾਲ ਸੁਰੱਖਿਆ ਗਾਰਡ ਜਾਂ ਪੁਰਸ਼ ਸਟਾਫ਼ ਵੀ ਭੇਜਿਆ ਜਾਵੇ।

ਕੈਬ ਦਾ ਰੂਟ ਵੀ ਅਜਿਹਾ ਬਣਾਇਆ ਜਾਣਾ ਚਾਹੀਦਾ ਹੈ ਕਿ ਮਹਿਲਾ ਸਟਾਫ਼ ਨੂੰ ਪਹਿਲਾਂ ਨਾ ਚੁੱਕਿਆ ਜਾਵੇ ਅਤੇ ਅਖ਼ੀਰ 'ਚ ਛੱਡਿਆ ਜਾਵੇ। ਡੀ. ਸੀ. ਨੇ ਕਿਹਾ ਕਿ ਮਹਿਲਾ ਸਟਾਫ਼ ਨੂੰ ਉਨ੍ਹਾਂ ਦੇ ਘਰ ਦੇ ਠੀਕ ਸਾਹਮਣੇ ਹੀ ਡਰਾਪ ਕੀਤਾ ਜਾਵੇ ਅਤੇ ਅਜਿਹਾ ਰਾਹ ਜਿੱਥੇ ਕੈਬ ਜਾਣ ਦੀ ਸਹੂਲਤ ਨਾ ਹੋਵੇ, ਉੱਥੇ ਸੁਰੱਖਿਆ ਗਾਰਡ ਜਾਂ ਫਿਰ ਕੋਈ ਪੁਰਸ਼ ਮੁਲਾਜ਼ਮ ਨਾਲ ਜਾ ਕੇ ਉਨ੍ਹਾਂ ਨੂੰ ਘਰ ਤੱਕ ਛੱਡ ਕੇ ਆਵੇ। 

ਉਨ੍ਹਾਂ ਨੇ ਕਿਹਾ ਕਿ ਕੈਬ 'ਚ ਪਿੱਕ ਐਂਡ ਡਰਾਪ ਦੌਰਾਨ ਚਾਲਕ ਵੱਲੋਂ ਕਿਸੇ ਹੋਰ ਬਾਹਰੀ ਵਿਅਕਤੀ ਨੂੰ ਨਾ ਬਿਠਾਇਆ ਜਾਵੇ। ਦੱਸ ਦੇਈਏ ਕਿ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਵਾਹਨ ਵਿਚ ਜੀ. ਪੀ. ਐੱਸ. ਸਿਸਟਮ ਲਗਾਉਣ ਦੀ ਹਦਾਇਤ ਵੀ ਦਿੱਤੀ ਗਈ ਹੈ। ਇਸ ਟ੍ਰੈਕਰ ਦੀ ਮਦਦ ਨਾਲ ਕੈਬ ਦੇ ਰੂਟ 'ਤੇ ਨਜ਼ਰ ਰੱਖੀ ਜਾਵੇਗੀ। ਦੱਸ ਦੇਈਏ ਕਿ ਇਹ ਹੁਕਮ ਪੰਜ ਜਨਵਰੀ ਜਾਣੀ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

Location: India, Chandigarh

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement