ਬਰਨਾਲਾ ਦੇ ਪਿੰਡ ਬਡਬਰ ਨਾਲ ਸੀ ਸਬੰਧਿਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ੀ ਧਰਤੀ 'ਤੇ ਜਾਂਦੇ ਹਨ ਪਰ ਬੇਗਾਨੇ ਮੁਲਕ ਵਿਚ ਉਨ੍ਹਾਂ ਨਾਲ ਕੀ ਭਾਣਾ ਵਾਪਰ ਜਾਵੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ।
ਅਜਿਹੀ ਹੀ ਮੰਦਭਾਗੀ ਖ਼ਬਰ ਇੰਡੋਨੇਸ਼ੀਆ ਤੋਂ ਸਾਹਮਣੇ ਆਈ ਜਿਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤੇਜਪਾਲ ਸਿੰਘ ਸੇਖੋਂ (34) ਵਜੋਂ ਹੋਈ ਹੈ। ਨੌਜਵਾਨ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਤੇ ਚੰਗੇ ਭਵਿੱਖ ਲਈ ਕਰੀਬ 5 ਸਾਲ ਪਹਿਲਾ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਗਿਆ ਹੋਇਆ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਨਾਲ ਮੌਤ ਹੋ ਗਈ।
