Hoshiarpur News : ਈਰਾਨ 'ਚ ਰਿਹਾਅ ਹੋਏ ਹੁਸ਼ਿਆਰਪੁਰ ਦੇ ਨੌਜਵਾਨ ਦਾ ਪੂਰਾ ਪਰਵਾਰ ਖੁਸ਼
Published : Jun 5, 2025, 2:44 pm IST
Updated : Jun 5, 2025, 2:44 pm IST
SHARE ARTICLE
The entire family of the Hoshiarpur youth released in Iran is happy Latest news in Punjabi
The entire family of the Hoshiarpur youth released in Iran is happy Latest news in Punjabi

Hoshiarpur News : ਮੈ ਤਾਂ ਗੁਰੂ ਘਰ 'ਚ ਸੀ ਜਦੋਂ ਫ਼ੋਨ ਆਇਆ ਕਿ ਤੁਹਾਡਾ ਪੁੱਤ ਛੱਡ ਦਿਤਾ'

The entire family of the Hoshiarpur youth released in Iran is happy Latest news in Punjabi : ਹੁਸ਼ਿਆਰਪੁਰ : ਹੁਸ਼ਿਆਰਪੁਰ, ਸੰਗਰੂਰ ਤੇ ਨਵਾਂਸ਼ਹਿਰ ਦੇ ਤਿੰਨ ਨੌਜਵਾਨ, ਜੋ ਇਕ ਮਹੀਨੇ ਤੋਂ ਈਰਾਨ ਵਿਚ ਅਗਵਾ ਹੋਏ ਹੋਏ ਸਨ, ਉਨ੍ਹਾਂ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿਚੋਂ ਸਥਾਨਕ ਪੁਲਿਸ ਵਲੋਂ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਸੀ। ਇਹ ਨੌਜਵਾਨ ਅੰਮ੍ਰਿਤਪਾਲ, ਹੁਸਨਪ੍ਰੀਤ ਅਤੇ ਜਸਪਾਲ ਹਨ, ਕਈ ਦਿਨਾਂ ਤੋਂ ਅਪਣੇ ਪਰਵਾਰਾਂ ਨਾਲ ਸੰਪਰਕ ਵਿਚ ਨਹੀਂ ਸਨ। ਜਿਨ੍ਹਾਂ ਦੀ ਰਿਹਾਈ ਨਾਲ ਪਰਵਾਰ ਦੀ ਖ਼ਸ਼ੀ ਦੀ ਕੋਈ ਟਿਕਾਣਾ ਨਹੀਂ ਹੈ।

ਜਦੋਂ ਇਸ ਸਬੰਧੀ ਹੁਸ਼ਿਆਰਪੁਰ ਵਿਚ ਅੰਮ੍ਰਿਤਪਾਲ ਦੇ ਪਰਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਅੰਮ੍ਰਿਤਪਾਲ ਦੀ ਮਾਤਾ ਨੇ ਦਸਿਆ ਕਿ ਅੰਮ੍ਰਿਤਪਾਲ ਸਮੇਤ ਪੰਜਾਬ ਦੇ ਤਿੰਨੇ ਬੱਚਿਆਂ ਰਿਹਾਈ ਨਾਲ ਪੂਰੇ ਪਰਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਮੈ ਤਾਂ ਗੁਰੂ ਘਰ 'ਚ ਸੀ ਜਦੋਂ ਫ਼ੋਨ ਆਇਆ ਕਿ ਤੁਹਾਡਾ ਪੁੱਤ ਛੱਡ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਅੰਮ੍ਰਿਤਪਾਲ ਨਾਲ ਗੱਲ ਹੁੰਦੀ ਸੀ ਤਾਂ ਪੈਸੇ ਵਗੈਰਾ ਭੇਜਣ ਦੀ ਹੀ ਗੱਲ ਪਰੰਤੂ ਉਨ੍ਹਾਂ ਦੀ ਰਿਹਾਈ ਨਾਲ ਇਕ ਖ਼ੁਸ਼ੀ ਜ਼ਰੂਰ ਮਿਲੀ ਹੈ।ਉਨ੍ਹਾਂ ਕਿਹਾ ਕਿ ਅਸੀਂ ਏਜੰਟ ਨਾਲ ਵੀ ਰਾਬਤਾ ਕੀਤਾ ਹੋਇਆ ਸੀ ਜਿਨ੍ਹਾਂ ਨੇ ਭਰੋਸਾ ਦਿਤਾ ਸੀ ਕਿ ਮੈਂ ਪੂਰੀ ਕੋਸ਼ਿਸ ਕਰ ਰਿਹਾ ਹੈ। ਕੋਈ ਹੱਲ ਲੱਭ ਰਿਹਾਂ ਹਾਂ। 

ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਈਰਾਨ ਦੇ ਡੌਂਕਰਾਂ ਵਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਰਿਹਾਈ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਅਗਵਾਕਾਰਾਂ ਨੇ ਵੀਡੀਉ ਕਾਲ ਰਾਹੀਂ ਨੌਜਵਾਨਾਂ ਨੂੰ ਰੱਸੀਆਂ ਨਾਲ ਬੰਨ੍ਹਿਆ ਹੋਇਆ ਅਤੇ ਸਰੀਰਾਂ ’ਤੇ ਸੱਟਾਂ ਦੇ ਨਿਸ਼ਾਨ ਵਾਲੇ ਹਾਲਤਾਂ ਵਿਚ ਦਿਖਾਇਆ ਸੀ। 11 ਮਈ ਤੋਂ ਬਾਅਦ ਪਰਵਾਰਾਂ ਦੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ, ਜਿਸ ਕਾਰਨ ਪਰਵਾਰਾਂ ਦੀ ਚਿੰਤਾ ਹੋਰ ਵੱਧ ਗਈ।

ਹੁਣ ਉਨ੍ਹਾਂ ਦੀ ਰਿਹਾਈ ਨਾਲ ਪੂਰੇ ਪਰਵਾਰ ਨੇ ਭਾਰਤ ਤੇ ਈਰਾਨ ਸਰਕਾਰ ਦਾ ਧਨਵਾਦ ਕੀਤਾ। ਜਿਨ੍ਹਾਂ ਦੇ ਯੋਗ ਉਪਰਾਲਿਆਂ ਕਾਰਨ ਪਰਵਾਰ ਨੂੰ ਇਹ ਖੁਸ਼ੀ ਨਸੀਬ ਹੋਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement