ਸੰਦੀਪ ਦੀ ਯਾਦ 'ਚ ਟੈਕਸਸ ਪੁਲਿਸ ਵਿਭਾਗ ਵਲੋਂ ਮੋਟਰਸਾਈਕਲ ਰੈਲ਼ੀ
Published : Oct 5, 2019, 4:38 pm IST
Updated : Oct 5, 2019, 4:39 pm IST
SHARE ARTICLE
A motorcycle rally from the Texas Police Department in memory of Sandeep
A motorcycle rally from the Texas Police Department in memory of Sandeep

ਸੰਦੀਪ ਨੇ ਇੱਕ ਪੰਜਾਬੀ ਗਾਣੇ ਵਿੱਚ ਵੀ ਨਿਭਾਇਆ ਸੀ ਛੋਟਾ ਜਿਹਾ ਕਿਰਦਾਰ, ਸੰਦੀਪ ਬਾਰੇ ਹਰ ਕੋਈ ਸੋਸ਼ਲ ਮੀਡੀਆ 'ਤੇ ਕਰ ਰਿਹਾ ਯਾਦਾਂ ਸਾਂਝੀਆਂ

ਅਮਰੀਕਾ- ਸੰਦੀਪ ਸਿੰਘ ਧਾਲੀਵਾਲ ਦੀ ਮੌਤ ਤੋਂ ਬਾਅਦ ਪੰਜਾਬ ਦੇ ਨਾਲ ਨਾਲ ਅਮਰੀਕਾ ਵੀ ਰੋ ਰਿਹਾ ਹੈ ਅਤੇ ਹਰ ਘੜੀ ਹਰ ਪਲ ਉਸ ਸੁਲਝੇ ਹੋਏ ਸਿੱਖ ਪੁਲਿਸ ਅਧਿਕਾਰੀ ਨੂੰ ਯਾਦ ਕਰ ਰਿਹਾ ਹੈ। ਸੰਦੀਪ ਦੀ ਯਾਦ ਨੂੰ ਸਮਰਪਿਤ ਟੈਕਸਸ ਪੁਲਿਸ ਵਿਭਾਗ ਨੇ ਇੱਕ ਵਿਸ਼ਾਲ ਮੋਟਰਬਾਈਕ ਰੈਲੀ ਕੱਢੀ। ਜਿਸ ਵਿਚ ਵੱਡੀ ਗਿਣਤੀ 'ਚ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਇਹ ਰੈਲ਼ੀ ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਵੱਡੇ ਸਿਆਸਤਦਾਨ ਵੀ ਮੌਜੂਦ ਰਹੇ।

Motorcycle rallyMotorcycle rally memory of Sandeep

ਜਿਨ੍ਹਾਂ ਨੇ ਸੰਦੀਪ ਨੂੰ ਸ਼ਰਧਾਂਜਲੀ ਦਿੱਤੀ। ਸੰਦੀਪ ਸਿੰਘ ਧਾਲੀਵਾਲ ਦੀ ਮੌਤ ਸਾਰੀ ਦੁਨੀਆਂ ਦੇ ਲੋਕਾਂ ਲਈ ਦਿਲ ਤੇ ਲੱਗੀ ਸਰਦ ਭਰੀ ਸੱਟ ਬਣ ਗਈ ਹੈ। ਹਰ ਕੋਈ ਆਪਣੇ ਫੇਸਬੁੱਕ, ਟਵਿੱਟਰ ਜਾਂ ਇੰਸਟਾਗ੍ਰਾਮ ਤੇ ਸੰਦੀਪ ਨਾਲ ਸਬੰਧਤ ਵੀਡੀਓ ਪਾ ਕੇ ਉਸਨੂੰ ਯਾਦ ਕਰ ਰਿਹਾ ਹੈ। ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਇੱਕ ਪੰਜਾਬੀ ਗਾਣੇ ਦੀ ਸ਼ੂਟਿੰਗ ਵੇਲੇ ਦੀ ਹੈ। ਜਿਸ ਵਿਚ ਸੰਦੀਪ ਇੱਕ ਛੋਟਾ ਜਿਹਾ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ।

Sandeep singh dhaliwal Sandeep singh dhaliwal

ਇਸ ਗਾਣੇ ਵਿਚ ਸੰਦੀਪ ਨੇ ਇਕ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ। ਸੰਦੀਪ ਬਾਰੇ ਇੰਨਾ ਕੁਝ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾਣਾ, ਇਹ ਸਾਫ਼ ਦਰਸਾਉਂਦਾ ਹੈ ਕਿ ਇਸ ਸਿੱਖ ਪੁਲਿਸ ਅਫਸਰ ਨੇ ਲੋਕਾਂ ਦੇ ਦਿਲ ਵਿਚ ਕਿੰਨੀ ਜਗ੍ਹਾ ਬਣਾਈ ਹੋਈ ਸੀ ਹਰ ਕੋਈ ਸੰਦੀਪ ਨੂੰ ਪਿਆਰ ਕਰਦਾ ਸੀ ਜੋ ਕਿ ਉਸਦੀ ਇੱਕ ਚੰਗੀ ਸਖਸ਼ੀਅਤ ਹੋਣ ਦੀ ਉਦਾਹਰਣ ਹੈ ਪਰ ਸੰਦੀਪ ਇੱਕ ਸਿਰਫਿਰੇ ਦੇ ਹੱਥੋਂ ਉਸ ਸਮੇਂ ਮਾਰਿਆ ਗਿਆ ਜਦੋਂ ਉਹ ਆਪਣੀ ਡਿਊਟੀ ਨਿਭਾ ਰਿਹਾ ਸੀ। ਸੰਦੀਪ ਦਾ ਨਾਮ ਲੋਕਾਂ ਦੇ ਦਿਲਾਂ 'ਤੇ ਇੱਕ ਅਮਿਟ ਯਾਦ ਵਾਂਗ ਰਹਿ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement